ਨਗਰ ਕੌਂਸਲ ਬਰਨਾਲਾ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ, ਰੁਪਿੰਦਰ ਸ਼ੀਤਲ ਬੰਟੀ ਐਮ.ਸੀ. ਬਣੇ ਪ੍ਰਧਾਨ 

ਚੇਅਰਮੈਨ ਗੁਰਦੀਪ ਸਿੰਘ ਬਾਠ, ਆਰ.ਟੀ ਮੰਨਾ,ਓ ਐੱਸ ਡੀ ਹਸਨ ਪ੍ਰੀਤ ਭਾਰਦਵਾਜ ਨੇ ਸਰਬਸੰਤੀ ਅਤੇ ਸ਼ਾਂਤਮਈ ਢੰਗ ਨਾਲ ਹੋਈ ਚੋਣ ਨੂੰ ਸ਼ਹਿਰ ਦੇ ਵਿਕਾਸ  ਤੇ ਲੱਗਣ ਵਾਲੀ  ਮੋਹਰ ਦੱਸਿਆ 


ਬਰਨਾਲਾ,17 ਅਕਤੂਬਰ/ਕਰਨਪ੍ਰੀਤ ਕਰਨ 

 ਢੇਡ ਸਾਲ ਬੀਤਣ ਉਪਰੰਤ ਜਿਲਾ ਬਰਨਾਲਾ ਸ਼ਹਿਰ ਦੀ ਨਗਰ ਕੌਂਸਲ ਦੀ ਕੁਰਸੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਰੁਪਿੰਦਰ ਸਿੰਘ ਸ਼ੀਤਲ ਬੰਟੀ 'ਦੇ ਕਾਬਜ਼ ਹੋਣ ਨਾਲ ਆਮ ਆਦਮੀ ਪਾਰਟੀ ਦਾ ਸੁਪਨਾ ਪੂਰਾ ਹੋ ਗਿਆ।  "ਆਪ" ਦੇ ਕੌਂਸਲਰ ਰੁਪਿੰਦਰ ਸਿੰਘ ਬੰਟੀ ਸ਼ੀਤਲ ਨਗਰ ਕੌਸਲ ਬਰਨਾਲਾ ਦੇ ਪ੍ਰਧਾਨ ਚੁਣੇ ਗਏ। ਨਗਰ ਕੌਂਸਲ ਦੇ ਲਾਇਬਰੇਰੀ ਹਾਲ 'ਚ ਮੰਗਲਵਾਰ ਹੋਈ ਚੋਣ ਮੀਟਿੰਗ ਵਿੱਚ ਰੁਪਿੰਦਰ ਸਿੰਘ ਸੀਤਲ ਤੋਂ ਇਲਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ 18 ਐਮ ਸੀਆ ਦੇ ਬਹੁਮਤ ਦੀਆਂ ਵੋਟਾਂ ਨਾਲ ਪ੍ਰਧਾਨ ਬਣੇ ! ਰੁਪਿੰਦਰ ਸ਼ੀਤਲ  ਨੂੰ ਐੱਮ ਸੀਆਂ,ਦਫ਼ਤਰੀ ਸਟਾਫ ,ਆਪ ਪਾਰਟੀ ਵਰਕਰਾਂ ਆਗੂਆਂ ਵਪਾਰੀਆਂ,ਤੇ ਸਹਿਰੀਆਂ ਵਲੋਂ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਰਿਹਾ !

     ਅੱਜ ਦੀ ਚੋਣ ਪ੍ਰਕਿਰਿਆ ਤਹਿਤ ਨਗਰ ਕੌਂਸਲ ਦੇ ਲਾਇਬਰੇਰੀ ਹਾਲ 'ਚ ਹੋਈ ਚੋਣ ਮੀਟਿੰਗ ਵਿੱਚ ਜਿਲੇ ਦੇ ਐੱਸ.ਡੀ ਐੱਮ ਗੋਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੱਕਤਰ ਹੋਏ ਐੱਮ ਸੀਆਂ ਵਿਚ ਰੁਪਿੰਦਰ ਸੀਤਲ ਵਾਰਡ ਨੰਬਰ 26 ,ਹੇਮ ਰਾਜ ਐਮ,ਵਾਰਡ ਨੰਬਰ 16 ,ਪਰਮਜੀਤ ਸਿੰਘ ਜੋਂਟੀ ਮਾਨ ਵਾਰਡ ਨੰਬਰ 6 ,ਜੀਵਨ ਕੁਮਾਰ ਵਾਰਡ ਨੰਬਰ 19 ,ਜਗਰਾਜ ਸਿੰਘ ਪੰਡੋਰੀ ਵਾਰਡ ਨੰਬਰ 20 ,ਧਰਮਿੰਦਰ ਸ਼ੰਟੀ ਵਾਰਡ ਨੰਬਰ 04 ,ਬਲਵੀਰ ਸਿੰਘ ਵਾਰਡ ਨੰਬਰ 2 , ਮਲਕੀਤ ਸਿੰਘ ਵਾਰਡ ਨੰਬਰ 12 , ਸਿੰਦਰਪਾਲ ਕੌਰ  ਵਾਰਡ ਨੰਬਰ 01 ,ਸਤਵੀਰ ਕੌਰ ਵਾਰਡ ਨੰਬਰ 05 ,ਦੀਪ ਮਾਲਾ ਵਾਰਡ ਨੰਬਰ 31 ,ਜਸਵੀਰ ਕੌਰ ਵਾਰਡ ਨੰਬਰ 30 ,ਕਰਮਜੀਤ ਕੌਰ  ਵਾਰਡ ਨੰਬਰ 07 ,ਰੇਨੂੰ ਬਾਲਾ ਵਾਰਡ ਨੰਬਰ 21, ਸੁਖਮਿੰਦਰ ਕੌਰ ਵਾਰਡ ਨੰਬਰ 25 ,ਪਰਕਾਸ਼ ਕੌਰ  ਵਾਰਡ ਨੰਬਰ 09 ,ਸਰੋਜ ਰਾਣੀ ਵਾਰਡ ਨੰਬਰ 15 , ਨਰਿੰਦਰ ਕੁਮਾਰ ਗਰਗ ਵਾਰ ਨੰਬਰ 08 ਦੇ ਵੋਟਿੰਗ ਸਮਰਥਨ ਨਾਲ ਐਲਾਨ ਕੀਤਾ ਗਿਆ 

             ਇਸ ਮੌਕੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ,ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਆਰ.ਟੀ ਮੰਨਾ,ਓ ਐੱਸ ਡੀ ਹਸਨ ਪ੍ਰੀਤ ਭਾਰਦਵਾਜ ਨੇ ਸਰਬਸੰਤੀ ਅਤੇ ਸ਼ਾਂਤਮਈ ਢੰਗ ਨਾਲ ਹੋਈ ਚੋਣ ਨੂੰ ਸ਼ਹਿਰ ਦੇ ਵਿਕਾਸ  ਤੇ ਲੱਗਣ ਵਾਲੀ  ਮੋਹਰ ਦੱਸਿਆ ਤੇ ਹੁਣ ਆਪ ਸਰਕਾਰ ਦੀ ਨਿਰੋਲ ਨਗਰਕੋਂਸਲ ਹੋਣ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਚ ਤੇਜੀ ਆਵੇਗੀ ਬਿਨਾ ਪੱਖਪਾਤ ਤੋਂ ਸ਼ਹਿਰ ਦੇ ਸਾਰੇ ਵਾਰਡਾਂ ਦੀ ਕਾਇਆ ਕਲਪ ਕੀਤੀ ਜਾਵੇਗੀ ਇਸ ਮੌਕੇ  ਠੇਕੇਦਾਰ ਬਿੰਦਰ ਸੰਧੂ ,ਆੜ੍ਹਤੀਆ ਐਸੋਸੀਏਸਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਿੱਟੂ ਸੁਭਾਸ਼ ਕੁਰੜ ਵਾਲੇ ,ਐੱਮ ਸੀ ਸੋਨੀ ਸੰਘੇੜਾ,ਸਾਬਕਾ ਐੱਮ ਸੀ ਕੁਲਦੀਪ ਧਰਮਾਂ,ਆਪ ਆਗੂ ਵਰਕਰ ਹਾਜਿਰ ਸਨ ! 


Post a Comment

0 Comments