ਜ਼ੋਨ ਪੱਧਰੀ ਕਲਾ ਉਤਸਵ ਵਿਚ ਜ਼ਿਲ੍ਹਾ ਮਾਨਸਾ ਦੀ ਝੰਡੀ

 ਜ਼ੋਨ ਪੱਧਰੀ ਕਲਾ ਉਤਸਵ ਵਿਚ ਜ਼ਿਲ੍ਹਾ ਮਾਨਸਾ ਦੀ ਝੰਡੀ

 ਜੋਨ ਪੱਧਰ ’ਤੇ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਰਾਜ ਪੱਧਰੀ ਕਲਾ ਉਤਸਵ ਵਿੱਚ ਲੈਣਗੇ ਭਾਗ-ਜ਼ਿਲ੍ਹਾ ਸਿੱਖਿਆ ਅਫ਼ਸਰ ਭੁੱਲਰ


ਮਾਨਸਾ 19 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ
 

ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਮ ਸਟੇਟ ਪ੍ਰਾਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ  ਦੇ ਆਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰੀ ਹਰਿੰਦਰ ਸਿੰਘ ਭੁੱਲਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰੀ ਅਸ਼ੋਕ ਕੁਮਾਰ ਦੀ ਅਗਵਾਈ ਅਧੀਨ ਅਤੇ ਸ੍ਰੀ ਪਰਵਿੰਦਰ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ ਕਲਾ ਉਤਸਵ ਦੀ ਦੇਖ ਰੇਖ ਹੇਠ ਜ਼ਿਲ੍ਹਾ ਪੱਧਰੀ ਕਲਾ ਉਤਸਵ ਦੇ ਜੇਤੂ ਵਿਦਿਆਰਥੀਆਂ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ ਜੋਨ ਪੱਧਰੀ ਕਲਾ ਉਤਸਵ 2023 ਵਿੱਚ ਭਾਗ ਲਿਆ।

ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ੍ਰੀ ਹਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਕਲਾ ਉਤਸਵ ਦਾ ਮੰਤਵ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਉਭਾਰਨਾ ਹੈ। ਉਨ੍ਹਾਂ ਦੱਸਿਆ ਕਿ ਕਲਾ ਉਤਸਵ ਵਿਚ ਸਮੱਗਰਾ ਸਿੱਖਿਆ ਅਧੀਨ ਸਰਕਾਰੀ, ਏਡਿਡ, ਪ੍ਰਾਈਵੇਟ, ਲੋਕਲ ਬਾਡੀ ਅਤੇ ਕੇਂਦਰ ਸਰਕਾਰ ਦੇ ਸਕੂਲਾਂ ਵਿਚ ਪੜ੍ਹਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਦੇ ਸਨ।

ਸ੍ਰੀ ਅਸ਼ੋਕ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਜਿੱਥੇ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਵਧੇਗੀ, ਉੱਥੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ। ਇਸ ਪ੍ਰੋਗਰਾਮ ਦੇ ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਜੋਨ ਪੱਧਰੀ ਕਲਾ ਉਤਸਵ ਵਿਚ ਜ਼ਿਲ੍ਹਾ ਪੱਧਰੀ ਕਲਾ ਉਤਸਵ ਵਿਚ ਹਰ ਈਵੈਂਟ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਇੱਕ ਲੜਕੇ ਅਤੇ ਇਕ ਲੜਕੀ ਨੇ ਭਾਗ ਲਿਆ ਸੀ।

ਉਨ੍ਹਾਂ ਦੱਸਿਆ ਕਿ ਜੋਨ ਪੱਧਰੀ ਕਲਾ ਉਤਸਵ ਦੇ ਵੋਕਲ ਮਿਊਜ਼ਿਕ ਕਲਾਸੀਕਲ ਲੜਕਿਆਂ ਦੇ ਵਰਗ ਵਿੱਚ ਰਾਜਵਿੰਦਰ ਸਿੰਘ ਭਾਈ ਬਹਿਲੋ ਪਬਲਿਕ ਸਕੂਲ ਮਾਨਸਾ ਨੇ ਦੂਸਰਾ ਸਥਾਨ, ਇੰਸਟਰੂਮੈਟਲ ਮਿਊਜ਼ਿਕ ਪਰਕਿਊਸਿਵ ਲੜਕਿਆਂ ਦੇ ਵਰਗ ਵਿੱਚ ਅਰਮਾਨਪੀਤ ਸਿੰਘ ਭਾਈ ਬਹਿਲੋ ਪਬਲਿਕ ਸਕੂਲ ਮਾਨਸਾ ਨੇ ਪਹਿਲਾ ਸਥਾਨ, ਫੋਕ ਡਾਂਸ ਲੜਕਿਆਂ ਦੇ ਵਰਗ ਵਿੱਚ ਅਨਮੋਲਪ੍ਰੀਤ  ਸਿੰਘ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਮਾਨਸਾ ਨੇ ਤੀਸਰਾ ਸਥਾਨ, ਵਿਜੁਅਲ ਆਰਟ 2 ਡੀ ਲੜਕੀਆਂ ਦੇ ਵਰਗ ਵਿਚ ਸ਼ਰਨਜੀਤ ਕੌਰ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਮਾਨਸਾ ਨੇ ਪਹਿਲਾ ਸਥਾਨ, ਵਿਜੁਅਲ ਆਰਟ 3 ਡੀ  ਲੜਕੀਆਂ ਦੇ ਵਰਗ ਵਿੱਚ ਹਵੀਨ ਕੋਰ ਸਹੋਤਾ ਸਰਕਾਰੀ ਮਾਡਲ ਸਕੂਲ ਕੁਲਰੀਆ ਮਾਨਸਾ ਨੇ ਦੂਸਰਾ, ਵਿਜੁਅਲ ਆਰਟ 3 ਡੀ ਲੜਕਿਆਂ ਦੇ ਵਰਗ ਵਿੱਚ ਰਿਹਾਨ ਪਰਾਚਾ ਸਰਕਾਰੀ ਮਾਡਲ ਸਕੂਲ ਕੁਲਰੀਆ ਮਾਨਸਾ ਨੇ ਦੂਸਰਾ ਸਥਾਨ, ਇੰਡਿਜਿਨਸ ਟੌਇਜ ਐਂਡ ਗੇਮਸ ਲੜਕਿਆਂ ਦੇ ਵਰਗ ਵਿਚ ਜਸਵੀਰ ਸਿੰਘ ਸਕੂਲ ਆਫ ਐਮਿਨੇਂਸ ਸਰਦੂਲਗੜ੍ਹ ਨੇ ਪਹਿਲਾ ਸਥਾਨ ਹਾਸਿਲ ਕੀਤਾ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਾਲੋ ਜੇਤੂ ਵਿਦਿਆਰਥੀਆਂ, ਸਕੂਲ ਮੁਖੀਆਂ ਅਤੇ ਗਾਈਡ ਅਧਿਆਪਕਾਂ ਨੂੰ ਮੁਬਾਰਕਾ  ਦਿੱਤੀਆਂ।

Post a Comment

0 Comments