ਬਾਬਾ ਸਾਹਿਬ ਟਾਈਗਰ ਫੋਰਸ ਪੰਜਾਬ ਦੇ ਵਾਈਸ ਪ੍ਰਧਾਨ ਹੈਪੀ ਮੇਹਟੀਆਣਾ ਨੇ ਆਪਣੇ ਜਨਮਦਿਨ ਦੀ ਖੁਸ਼ੀ ਵਿੱਚ ਜਰੂਰਤਮੰਦ ਬੱਚਿਆਂ ਨੂੰ ਵੰਡੀਆਂ ਕਾਪੀਆਂ ਕਿਤਾਬਾਂ ਤੇ ਪੈਨਸਲਾ

 ਬਾਬਾ ਸਾਹਿਬ ਟਾਈਗਰ ਫੋਰਸ ਪੰਜਾਬ ਦੇ ਵਾਈਸ ਪ੍ਰਧਾਨ ਹੈਪੀ ਮੇਹਟੀਆਣਾ ਨੇ ਆਪਣੇ ਜਨਮਦਿਨ ਦੀ ਖੁਸ਼ੀ ਵਿੱਚ ਜਰੂਰਤਮੰਦ ਬੱਚਿਆਂ ਨੂੰ ਵੰਡੀਆਂ ਕਾਪੀਆਂ ਕਿਤਾਬਾਂ ਤੇ ਪੈਨਸਲਾ


ਹੁਸ਼ਿਆਰਪੁਰ  25 ਅਕਤੂਬਰ (ਹਰਪ੍ਰੀਤ ਬੇਗਮਪੁਰੀ
) ਬਾਬਾ ਸਾਹਿਬ ਟਾਈਗਰ ਫੋਰਸ  ਪੰਜਾਬ ਦੇ ਵਾਈਸ ਪ੍ਰਧਾਨ ਹੈਪੀ ਮੇਹਟੀਆਣਾ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ  ਜਰੂਰਤਮੰਦ ਬੱਚਿਆਂ ਨੂੰ ਪੜ੍ਹਾਈ ਵਿੱਚ  ਅੱਗੇ ਵਧਣ ਲਈ ਕਾਪੀਆਂ ਕਿਤਾਬਾਂ ਅਤੇ ਪੈਨਸਲਾਂ ਵੰਡੀਆਂ  ਅਤੇ ਪੌਦੇ ਲਗਾਏ।ਇਸ ਮੌਕੇ ਉਹਨਾਂ ਦੇ ਨਾਲ ਬਾਬਾ ਸਾਹਿਬ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਨਰਿੰਦਰ ਨਹਿਰੂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।  ਹੈਪੀ ਮੇਹਟੀਆਣਾ ਨੇ ਬੋਲਦੇ ਹੋਏ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਜਿਨਾਂ ਦੀ ਪੜ੍ਹਾਈ ਵਿੱਚ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ 'ਫੈਲੇ ਵਿੱਦਿਆ ਚਾਨਣ ਹੋਏ ਦਾ ਨਾਅਰਾ ਲਾਉਂਦੇ ਹੋਏ ਕਿਹਾ ਕਿ ਸਾਨੂੰ ਸਮੇਂ ਸਮੇਂ ਤੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ ਬੱਚਿਆਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਹਨ। ਜਿਸ ਦੇ ਚਲਦੇ ਬੱਚਿਆਂ ਦੇ ਹੌਸਲੇ ਬੁਲੰਦ ਹੁੰਦੇ ਹਨ। ਉਹਨਾਂ ਨੌਜਵਾਨ ਪੀੜੀ ਨੂੰ ਵੀ ਅਪੀਲ ਕੀਤੀ ਕੀ ਨਸ਼ਿਆਂ ਦੀ ਦਲ ਦਲ ਵਿੱਚੋਂ ਨਿਕਲ ਕੇ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਛੋਟੇ ਛੋਟੇ ਬੱਚਿਆਂ ਤੇ ਕਿਸੇ ਪ੍ਰਕਾਰ ਦਾ ਬੁਰਾ ਅਸਰ ਨਾ ਪੈ ਸਕੇ।ਇਸ ਮੌਕੇ ਕਸ਼ਮੀਰ ਸਿੰਘ ਜਿਲਾ ਸਕੱਤਰ ਪ੍ਰਧਾਨ ਮੇਹਟੀਆਣਾ,ਮਾਈਕਲ ਜਿਲਾ ਪ੍ਰਧਾਨ,ਹਰਜਿੰਦਰ ਰਿੰਕੂ ਸਰਕਲ ਪ੍ਰਧਾਨ,ਦੀਪ ਆਦਮਪੁਰ ਜਲੰਧਰ ਪ੍ਰਧਾਨ , ਸੁਦੇਸ਼ ਨੂਰੀ ਫੁਗਲਾਣਾ,ਡਾਕਟਰ ਮਨਜੀਤ ਸਿੰਘ ਸਿਟੀ ਵਾਈਸ ਪ੍ਰਧਾਨ,ਸਾਬਕਾ ਸਰਪੰਚ ਮਹਿੰਦਰ ਲਾਲ ਖਨੌੜਾ, ਇੰਦਰਜੀਤ ਸਿੰਘ ਹੀਰਾ ਪੱਤਰਕਾਰ  (ਮੀਡੀਆ ਸਲਾਹਕਾਰ) ਬਾਬਾ ਸਾਹਿਬ ਟਾਈਗਰ ਫੋਰਸ ਪੰਜਾਬ ਭਗਤੂ ਸੈਣੀ ਮੇਹਟੀਆਣਾ^ ਸੋਨੂ ਇਲੈਕਟਰੀਸ਼ਨ ਮੇਹਟੀਆਂਣਾ,ਮੰਨਾ ਮਾਣਕੋ,ਇੰਦਰ ਭੂੰਗਰਨੀ, ਅਰਵਿੰਦਰ ਸਿੰਘ ਹਰਖੋਵਾਲ ਆਦਿ ਹਾਜ਼ਰ ਸਨ ।

Post a Comment

0 Comments