ਪੰਜਾਬ ਦੇ ਮੁੱਖ ਮੰਤਰੀ ਦੇ ਸਕੱਤਰ ਕਮ ਡਾਇਰੈਕਟਰ ਤਕਨੀਕੀ ਸਿੱਖਿਆ ਸ੍ਰੀ ਡੀ ਪੀ ਐਸ ਖਰਬੰਦਾਂ ਦੇ ਸਹਿਯੋਗ ਸਦਕਾ ਠੇਕਾ ਕਰਾਫਟ ਇੰਸਟਰਕਟਰਜ ਆਰ ਪੀ ਐਲ ਕਰਨ ਵਿੱਚ ਹੋਏ ਕਾਮਯਾਬ- ਇੰਸਟਰਕਟਰ ਵਿਮਲਾ ਧਰਨੀ

 ਪੰਜਾਬ ਦੇ ਮੁੱਖ ਮੰਤਰੀ ਦੇ ਸਕੱਤਰ ਕਮ ਡਾਇਰੈਕਟਰ ਤਕਨੀਕੀ ਸਿੱਖਿਆ ਸ੍ਰੀ ਡੀ ਪੀ ਐਸ ਖਰਬੰਦਾਂ ਦੇ ਸਹਿਯੋਗ ਸਦਕਾ ਠੇਕਾ ਕਰਾਫਟ ਇੰਸਟਰਕਟਰਜ ਆਰ ਪੀ ਐਲ ਕਰਨ ਵਿੱਚ ਹੋਏ ਕਾਮਯਾਬ- ਇੰਸਟਰਕਟਰ ਵਿਮਲਾ ਧਰਨੀ 


ਬਰਨਾਲਾ,1,ਅਕਤੂਬਰ /ਕਰਨਪ੍ਰੀਤ ਕਰਨ 

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਸਕੱਤਰ ਕਮ ਡਾਇਰੈਕਟਰ ਤਕਨੀਕੀ ਸਿੱਖਿਆ ਸ੍ਰੀ ਡੀ ਪੀ ਐਸ ਖਰਬੰਦਾਂ ਦੇ ਸਹਿਯੋਗ ਸਦਕਾ ਠੇਕਾ ਕਰਾਫਟ ਇੰਸਟਰਕਟਰਜ ਆਰ ਪੀ ਐਲ ਕਰਨ ਵਿੱਚ ਕਾਮਯਾਬ ਹੋਏ ਹਨ ! ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਯੂਨੀਅਨ ਮੇਮ੍ਬਰ ਇੰਸਟਰਕਟਰ ਵਿਮਲਾ ਧਰਨੀ ਦੱਸਿਆ ਕਿ ਡੀ ਜੀ ਟੀ ਭਾਰਤ ਸਰਕਾਰ ਵੱਲੋਂ ਕਰਾਫਟ ਇੰਸਟਰਕਟਰ ਲੱਗਣ ਲਈ ਅਤਿ ਲੌੜੀਦੀ ਵਿੱਦਿਅਕ ਯੋਗਤਾ ਸੀ ਟੀ ਆਈ ਜਾ ਆਰ ਪੀ ਐਲ ਪਾਸ ਕਰਨਾ ਜ਼ਰੂਰੀ ਕੀਤਾ ਗਿਆ ਸੀ‌ ਭਰਤੀ ਸਮੇਂ ਸਾਡੀਆਂ ਡੀ ਜੀ ਟੀ ਭਾਰਤ ਸਰਕਾਰ ਅਨੁਸਾਰ ਪੂਰੀਆਂ ਸੀ ਪ੍ਰੰਤੂ 2018 ਵਿੱਚ ਭਾਰਤ ਸਰਕਾਰ ਵੱਲੋਂ ਸੀ ਟੀ ਆਈ ਪਾਸ ਕਰਨਾ ਜ਼ਰੂਰੀ ਕਰ ਦਿੱਤੀ ਸੀ‌। ਜਿਸ ਕਾਰਨ ਸਾਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਹਮੇਸ਼ਾ ਅਣ-ਗੋਲੀਆਂ ਕੀਤਾ ਜਾਂਦਾ ਰਿਹਾ। ਅਸੀਂ ਪਿਛਲੇ 5-7 ਸਾਲਾਂ ਤੋਂ ਇਹ ਮੰਗ ਕਰ ਰਹੇ ਸੀ ਸਾਨੂੰ ਵਿਭਾਗ ਸੀ ਟੀ ਆਈ ਕਰਵਾਏ ਪਰੰਤੂ ਵਿਭਾਗ ਵੱਲੋਂ ਹਮੇਸ਼ਾ ਕਿਹਾ ਜਾਂਦਾ ਸੀ ਕਿ ਤੁਸੀਂ ਸਾਡੇ ਮੁਲਾਜ਼ਮ ਨਹੀਂ ਇਸ ਲਈ ਅਸੀਂ ਤੁਹਾਨੂੰ ਸੀ ਟੀ ਆਈ ਨਹੀਂ ਕਰਵਾ ਸਕਦੇ। ਇਸੇ ਦੇ ਚਲਦੇ ਭਾਰਤ ਸਰਕਾਰ ਵੱਲੋਂ 2022 ਵਿੱਚ ਇੰਸਟਰਕਟਰਜ ਲਈ ਆਰ ਪੀ ਐਲ ਸਕੀਮ ਸ਼ੁਰੂ ਕੀਤੀ ਗਈ ਜਿਸਨੂੰ ਸੀ ਟੀ ਆਈ ਦੇ ਬਰਾਬਰ ਮਾਨਤਾ ਦਿੱਤੀ ਗਈ। 

                                       ਗਾਈਡਲਾਈਨਜ਼ ਅਨੁਸਾਰ ਪੂਰੇ ਪੰਜਾਬ ਵਿੱਚੋਂ ਲੱਗਭੱਗ 480 ਕਰਾਫਟ ਇੰਸਟਰਕਟਰਜ ਨੇ ਅਪਲਾਈ ਕੀਤਾ। ਵੱਡੀ ਸਮੱਸਿਆ ਉਸ ਸਮੇਂ ਆਈ ਜਦੋਂ ਵਿਭਾਗ ਦੇ ਕੁੱਝ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਅਪਲਾਈ ਕੀਤੇ ਠੇਕਾ ਇੰਸਟਰਕਟਰਜ ਨੂੰ ਵੈਰੀਫਾਈ ਨਹੀਂ ਕਰ ਸਕਦੇ ਕਿਉਂਕਿ ਇਹ ਸਾਡੇ ਮੁਲਾਜ਼ਮ ਨਹੀਂ ਹਨ ਤਾਂ ਵਿਭਾਗ ਅਤੇ ਪੰਜਾਬ ਲਈ ਅਗਾਂਹਵਧੂ ਸੋਚ ਰੱਖਣ ਵਾਲੇ ਸਤਿਕਾਰਯੋਗ ਸਕੱਤਰ ਕਮ ਡਾਇਰੈਕਟਰ ਤਕਨੀਕੀ ਸਿੱਖਿਆ ਸ਼੍ਰੀ ਡੀ ਪੀ ਐਸ ਖਰਬੰਦਾਂ ਸਾਹਿਬ ਵੱਲੋਂ ਸਾਡੀ ਬੇਨਤੀ ਸੁਣੀ ਗਈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਵਿਅਕਤੀ ਜਾਂ ਕੱਚਾ ਇੰਸਟਰਕਟਰਜ ਆਪਣੀ ਵਿੱਦਿਅਕ ਯੋਗਤਾ ਅਪਡੇਟ ਕਰਨੀ ਚਾਹੁੰਦਾ ਹੈ ਤਾਂ ਇਹ ਵਿੱਚ ਸਾਨੂੰ ਕੋਈ ਸਮੱਸਆ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਸਾਡੀਆਂ ਅਰਜ਼ੀਆਂ ਆਪਣੀ ਹਾਜ਼ਰੀ ਵਿੱਚ ਬੈਠ ਕੇ ਵਿਭਾਗ ਕੋਲੋ ਵੈਰੀਫਾਈ ਕਰਵਾਈਆਂ ਜਿਸ ਸਕਦਾ ਅਸੀਂ ਫਾਈਨਲ ਪੇਪਰ ਦੇਣ ਵਿੱਚ ਕਾਮਯਾਬ ਹੋਏ। ਸੋ ਉਹਨਾਂ ਵੱਲੋਂ ਦਿੱਤੇ ਗਏ ਸਹਿਯੋਗ ਸਦਕਾ ਅੱਜ ਲੱਗਭੱਗ ਸਾਰੇ ਠੇਕਾ ਇੰਸਟਰਕਟਰਜ ਆਰ ਪੀ ਐਲ ਪਾਸ ਕਰਕੇ ਸੀ ਟੀ ਆਈ ਦੀ ਵਿੱਦਿਅਕ ਯੋਗਤਾ ਪੂਰੀ ਕਰ ਚੁੱਕੇ ਹਨ। ਜਿਸ ਲਈ ਜੱਥੇਬੰਦੀ ਵੱਲੋਂ ਸਕੱਤਰ ਕਮ ਡਾਇਰੈਕਟਰ ਤਕਨੀਕੀ ਸਿੱਖਿਆ ਸ੍ਰੀ ਡੀ ਪੀ ਐਸ ਖਰਬੰਦਾਂ ਸਾਹਿਬ ਦਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਹੁਣ ਹਰ ਤਰਾਂ ਦੀਆਂ ਵਿਦਿਅਕ ਯੋਗਤਾਵਾਂ ਵੀ ਪੂਰੀਆਂ ਕਰਦੇ ਹਾਂ ਅਤੇ ਸਾਡੇ ਕੋਲ ਪੜਾਉਣ ਦਾ ਤਜਰਬਾ ਵੀ 07 ਤੋਂ 14 ਸਾਲਾਂ ਦਾ ਹੈ। ਸੋ ਸਾਨੂੰ ਵਿਭਾਗ ਅਧੀਨ ਲਿਆ ਜਾਵੇ ਤਾਂ ਜੋ ਅਸੀਂ ਆਪਣੀਆਂ ਸੇਵਾਵਾਂ ਪੂਰੇ ਤਨ ਮਨ ਨਾਲ ਪੰਜਾਬ ਸਰਕਾਰ ਨੂੰ ਦੇ ਸਕਿਏ।

Post a Comment

0 Comments