ਕਿਰਤੀਆਂ ਦੀ ਦਿਹਾੜੀ ਦੇ ਵਧਾਏ ਸਮਾ ਵਾਲਾ ਨੋਟੀਫਿਕੇਸ਼ਨ ਰੱਦ ਕਰਵਾਉਣ ਤੱਕ ਸੰਘਰਸ ਜਾਰੀ ਰਹੇਗਾ : ਐਡਵੋਕੇਟ ਉੱਡਤ

 ਕਿਰਤੀਆਂ ਦੀ ਦਿਹਾੜੀ ਦੇ ਵਧਾਏ ਸਮਾ ਵਾਲਾ ਨੋਟੀਫਿਕੇਸ਼ਨ ਰੱਦ ਕਰਵਾਉਣ ਤੱਕ ਸੰਘਰਸ ਜਾਰੀ ਰਹੇਗਾ : ਐਡਵੋਕੇਟ ਉੱਡਤ 

ਰੋਸ ਪੰਦਰਵਾੜਾ ਮਨਾਉਣ ਤਹਿਤ ਪਿੰਡ ਮੂਲਾ ਸਿੰਘ ਵਾਲਾ ਵਿੱਖੇ ਰੋਸ ਪ੍ਰਦਰਸ਼ਨ ਕੀਤਾ 


ਮਾਨਸਾ 25 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ 
         ਰਿਵਾਇਤੀ ਪਾਰਟੀਆਂ ਦੇ ਜੰਗਲਰਾਜ ਤੋ ਮੁਕਤੀ ਦਿਵਾਉਣ ਦੇ ਸੁਪਨੇ ਦਿਖਾ ਕੇ ਬਦਲਾਅ ਦੇ ਨਾਮ ਤੇ ਸੱਤਾ ਆਈ ਮਾਨ ਸਰਕਾਰ ਨੇ ਪਿਛਲੇ ਪੌਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਕਾਰਪੋਰੇਟ ਘਰਾਣਿਆਂ ਦੀ ਸੇਵਾ ਕੀਤੀ ਤੇ ਮਿਹਨਤਕਸ ਜਨਤਾ ਦੇ ਹੱਕਾ ਤੇ ਡਾਕੇ ਮਾਰੇ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਥੋ ਥੋੜੀ ਦੂਰ ਸਥਿਤ ਪਿੰਡ ਮੂਲਾ ਸਿੰਘ ਵਾਲਾ ਵਿੱਖੇ ਮਜਦੂਰਾ ਦੀ ਦਿਹਾੜੀ ਦਾ ਸਮਾ 12 ਘੰਟੇ ਕਰਨ ਵਾਲੇ ਨੋਟੀਫਿਕੇਸ਼ਨ ਵਿਰੁੱਧ ਪ੍ਰਦਰਸ਼ਨ ਦੋਰਾਨ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ  ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ । ਐਡਵੋਕੇਟ ਉੱਡਤ ਨੇ ਕਿਹਾ ਕਿ ਬੀਤੀ 20 ਸਤੰਬਰ ਨੂੰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਮਾਨ ਸਰਕਾਰ ਨੇ ਮਜਦੂਰ ਵਿਰੋਧੀ ਕੰਮ ਦੇ 12 ਘੰਟਿਆਂ ਵਾਲਾ ਨੋਟੀਫਿਕੇਸ਼ਨ ਜਾਰੀ ਕਰਕੇ ਮਜਦੂਰ ਵਰਗ ਨਾਲ ਵੱਡਾ ਧ੍ਰੋਹ ਕਮਾਇਆ ਹੈ , ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕੀਤਾ ਜਾਵੇਗਾ ਤੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ ਤੱਕ ਸੰਘਰਸ ਜਾਰੀ ਰਹੇਗਾ ।

   ਉਨ੍ਹਾਂ ਕਿਹਾ ਕਿ ਪਹਿਲਾਂ ਹੀ ਬੇਰੁਜਗਾਰੀ ਦੇਸ ਦੀ ਅਜਾਦੀ ਤੋ ਸੱਭ ਭਿਆਨਕ ਰੂਪ ਵਿੱਚ  ਅਜੌਕੇ ਸਮੇ  ਦੇਸ ਦੇ ਸਨਮੁੱਖ ਖੜੀ ਹੈ ਤੇ ਕੰਮ ਦੇ ਘੰਟੇ ਵਧਾਉਣਾ ਬੇਰੁਜ਼ਗਾਰੀ ਵਿੱਚ ਬਲਦੀ ਉਪਰ ਤੇਲ ਪਾਉਣ ਵਾਲਾ ਕੰਮ ਕਰੇਗਾ।

         ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਰੂਪ ਸਿੰਘ ਢਿੱਲੋ , ਕਰਨੈਲ ਸਿੰਘ ਭੀਖੀ , ਸਾਥੀ ਪੱਪੀ ਸਿੰਘ ਮੂਲਾ ਸਿੰਘ ਵਾਲਾ , ਦਾਰਾ ਖਾ ਦਲੇਲ ਸਿੰਘ ਵਾਲਾ , ਸੁਖਦੇਵ ਪੰਧੇਰ ਤੇ ਨਿਰਮਲ ਬੱਪੀਆਣਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

      

Post a Comment

0 Comments