ਮਾਰਕੀਟ ਕਮੇਟੀ ਅਧਿਕਾਰੀਆਂ ਵਲੋਂ ਧੱਕੇਸ਼ਾਹੀ ਕਰਦਿਆਂ ਸਬਜ਼ੀ ਮੰਡੀ ਆੜ੍ਹਤੀਆਂ ਦੀ ਬਿਜਲੀ ਸਪਲਾਈ ਕੱਟਣ ਤੇ ਭਾਰੀ ਰੋਸ਼
ਬਿਜਲੀ ਸਪਲਾਈ ਕੱਟਣ ਕਾਰਨ ਪੈਦਾ ਹੁੰਦੀ ਗਰਮਾਇਸ਼ ਤੇ ਹੁੰਮਸ ਹੋਣ ਨਾਲ ਸਬਜ਼ੀਆਂ ਫਲਾਂ ਤੇ ਮੱਖੀਆਂ ਭਿਨਕਣ ਨਾਲ ਬਿਮਾਰੀਆਂ ਫੈਲਣ ਦਾ ਡਰ
ਲੱਖਾਂ ਦੀ ਮਾਰਕੀਟ ਫੀਸ ਦੇਣ ਵਾਲੇ ਸਬਜ਼ੀ ਮੰਡੀ ਆੜ੍ਹਤੀਏ ਹਨੇਰੇ ਚ ਤੇ ਮਾਰਕੀਟ ਕਮੇਟੀ ਦਫਤਰ ਦੀ ਬਿਜਲੀ ਚਾਲੂ
ਸਬਜ਼ੀ ਮੰਡੀ ਐਸੋਸੀਏਸਨ ਵਲੋਂ ਮੰਡੀ ਦਾ ਕੰਮ ਠੱਪ ਕਰਕੇ ਧੱਕੇਸ਼ਾਹੀ ਖਿਲਾਫ ਮਾਰਕੀਟ ਕਮੇਟੀ ਅੱਗੇ ਪੱਕਾ ਧਰਨਾ ਲਾਇਆ ਜਾਵੇਗਾ -ਪ੍ਰਧਾਨ ਰਵੀ ਠਾਕੁਰ
ਬਰਨਾਲਾ ,10,ਅਕਤੂਬਰ/ਕਰਨਪ੍ਰੀਤ ਕਰਨ
- ਜਿਲਾ ਬਰਨਾਲਾ ਦੇ ਮਾਰਕੀਟ ਕਮੇਟੀ ਅਧਿਕਾਰੀਆਂ ਵਲੋਂ ਧੱਕੇਸ਼ਾਹੀ ਕਰਦਿਆਂ ਸਬਜ਼ੀ ਮੰਡੀ ਆੜ੍ਹਤੀਆਂ ਦੀ ਬਿਜਲੀ ਸਪਲਾਈ ਕੱਟਣ ਕਾਰਨ ਪੈਦਾ ਹੁੰਦੀ ਗਰਮਾਇਸ਼ ਤੇ ਹੁੰਮਸ ਹੋਣ ਨਾਲ ਸਬਜ਼ੀਆਂ ਫਲਾਂ ਤੇ ਮੱਖੀਆਂ ਮੱਛਰ ਭਿਨਕਣ ਤੇ ਜਿੱਥੇ ਸਬਜ਼ੀਆਂ ਫਲਾਂ ਖ਼ਰਾਬ ਹੋਣਗੀਆਂ ਉੱਥੇ ਬਿਮਾਰੀਆਂ ਫੈਲਣ ਦਾ ਡਰ ਸਤਾਉਣ ਲੱਗਿਆ ਹੈ ! ਇਸ ਸੰਬੰਧੀ ਮੀਡਿਆ ਦੇ ਹਵਾਲੇ ਤਹਿਤ ਗੱਲਬਾਤ ਕਰਦਿਆਂ ਰਵੀ ਠਾਕੁਰ ਪ੍ਰਧਾਨ ਸਬਜ਼ੀ ਮੰਡੀ ਐਸੋਸੀਏਸਨ ਨੇ ਕਿਹਾ ਕਿ ਮਾਰਕੀਟ ਕਮੇਟੀ ਅਧਿਕਾਰੀਆਂ ਦੀ ਬਿਜਲੀ ਕੁਨੈਸਨ ਕੱਟ ਧੱਕੇਸ਼ਾਹੀ ਖਿਲਾਫ ਕਿਸਾਨ ਯੂਨੀਅਨਾਂ ਨੂੰ ਨਾਲ ਲੈ ਕੇ ਜਲਦ ਸੰਘਰਸ਼ ਵਿੱਢਿਆ ਜਾਵੇਗਾ ਜੇ ਲੋੜ ਪਈ ਤਾਂ ਸਬਜ਼ੀ ਮੰਡੀ ਐਸੋਸੀਏਸਨ ਵਲੋਂ ਕਮ ਬੰਦ ਕਰਕੇ ਮਾਰਕੀਟ ਕਮੇਟੀ ਅੱਗੇ ਧਰਨਾ ਲਾਇਆ ਜਾਵੇਗਾ ਅਤੇ ਮੰਗਾਂ ਨਾ ਮੰਨਣ ਤੱਕ ਜਾਰੀ ਰਹੇਗਾ ! ਜਿਕਰਯੋਗ ਹੈ ਕਿ ਸਬਜ਼ੀ ਮੰਡੀ ਚ ਸਬਜ਼ੀਆਂ ਲੈਕੇ ਆਉਂਦੇ ਕਿਸਾਨਾਂ ,ਫੜੀਆਂ ਲਾਉਣ ਵਾਲੇ ਮਜਦੂਰਾਂ ਤੇ ਆਰਾਮ ਕਰਨ ਵਾਲੀ ਲੇਬਰ ਨੂੰ ਦਿੱਤੀ ਲਾਈਟ ਕੱਟਣ ਤੇ ਕੰਡੇ ,ਮੋਬਾਈਲ ਨਾ ਚਾਰਜ ਹੋਣ ਕਾਰਨ ਮੰਡੀ ਚ ਕਾਮਿਆਂ ਵਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਲੱਖਾਂ ਦੀ ਮਾਰਕੀਟ ਫੀਸ ਦੇਣ ਵਾਲੇ ਸਬਜ਼ੀ ਮੰਡੀ ਆੜ੍ਹਤੀਏ ਹਨੇਰੇ ਚ ਤੇ ਮਾਰਕੀਟ ਕਮੇਟੀ ਦਫਤਰ ਦੀ ਬਿਜਲੀ 24 ਘੰਟੇ ਕਿਓਂ ਚਾਲੂ ਰਹਿੰਦੀ ਹੈ !
ਜਦੋਂ ਉਹਨਾਂ ਦਾ ਧਿਆਨ ਸਬਜ਼ੀ ਮੰਡੀ ਚ ਚਲਦੀ ਬਿਜਲੀ ਦਾ ਬਿੱਲ ਜਿਆਦਾ ਆਉਣ ਕਾਰਨ ਬਿਜਲੀ ਸਪਲਾਈ ਕੱਟ ਕੀਤੀ ਹੈ ਤਾਂ ਉਹਨਾਂ ਮਾਰਕੀਟ ਕਮੇਟੀ ਦੀਆਂ ਹੋਰ ਆਪਹੁਦਰੀਆਂ ਤੇ ਚਾਨਣਾ ਪਾਉਂਦੀਆਂ ਦੱਸਿਆ ਕਿ ਸਰਕਾਰਾਂ ਵਲੋਂ ਸਾਲਾਂ ਤੋਂ ਮੰਡੀ ਚ ਆੜ੍ਹਤੀਆਂ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਦੀ ਸੁਵਿਧਾ ਸਾਰੇ ਪੰਜਾਬ ਦੀਆਂ ਮੰਡੀਆਂ ਚ ਹੈ ਬਰਨਾਲਾ ਮੰਡੀ ਦੀ ਮਾਰਕੀਟ ਫੀਸ ਦੀ ਰੇਸ਼ੋ ਬਹੁਤ ਚੰਗੀ ਹੈ ਆੜ੍ਹਤੀਏ ਜਿਹੜੇ ਰੋਜ਼ਾਨਾ ਮਾਰਕੀਟ ਕਮੇਟੀ ਨੂੰ ਲੱਖਾਂ ਚ ਮਾਰਕੀਟ ਫੀਸ ਅਦਾ ਕਰਦੇ ਹਨ ਬਿੱਲ ਇੱਕਲੇ ਆੜ੍ਹਤੀਆਂ ਕਾਰਨ ਨਹੀਂ ਆਇਆ ਮੰਡੀ ਚ ਨਾਲ ਹੀ ਵੋਟਾਂ ਦੇ ਲਾਲਚ ਸਦਕਾ ਝੁੱਗੀ ਬਸਤੀ ਵਾਲਿਆਂ ਦੇ ਬੱਲਬ,ਪੱਖੇ,ਕੂਲਰ ਚਲਦੇ ਹਨ ਸਾਰੀ ਦਾਣਾ ਮੰਡੀ ਤੇ ਸਬਜ਼ੀ ਮੰਡੀ ਦੀਆਂ ਦਿਨ ਰਾਤ ਲਾਈਟਾਂ ਤੇ ਹੋਰ ਕੁਝ ਚੱਲਣ ਨਾਲ ਸਾਰਾ ਸਾਂਝਾ ਬਿੱਲ ਆਇਆਹੈ ਇੱਕਲੇ ਸਬਜ਼ੀ ਮੰਡੀ ਆੜ੍ਹਤੀਆਂ,ਫੜੀਆਂ ਵਾਲਿਆਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਤਾਂ ਸਾਰੀ ਵਗਾਰ ਦਾ ਬੋਝ ਸਾਡੇ ਤੇ ਹੀ ਪਾਇਆ ਜਾਂਦਾ ਹੈ ! ਹਨੇਰੇ ਚ ਚੋਰੀਆਂ ਹੋਣ ਦਾ ਡਰ ਸਤਾ ਰਿਹਾ ਹੈ ਨਾ ਹੀ ਗੇਟਾਂ ਤੇ ਕੋਈ ਸੁਰੱਖਿਆ ਦੀ ਕੋਈ ਸੁਵਿਧਾ ਹੈ ਜਿਸ ਕਾਰਨ ਹੋਰ ਵੀ ਖਤਰਾ ਮੰਡਰਾਉਣ ਲੱਗਿਆ ਹੈ ! ਰਾਜਨੀਤਕ ਦਬਾਓ ਹੇਠ ਨਵੇਂ ਲਾਈਸੇਂਸ ਨਾ ਜਾਰੀ ਕੀਤੇ ਜਾਣ ਕਿਓਂ ਕਿ ਬੈਠਣ ਲਈ ਪਹਿਲਾਂ ਹੀ ਜਗਾਹ ਨਹੀਂ ।ਇਸ ਮੌਕੇ ਪਵਨ ਕੁਮਾਰ,ਰਾਜੂ ,ਨਵੀਨ ਕੁਮਾਰ ,ਗੁਰਪ੍ਰੀਤ ਸੋਨੂ,ਹੈਰੀ ,ਓਮ ਪ੍ਰਕਾਸ਼,ਸੰਜੀਵ ਮਿੱਤਲ ਸ਼ਾਲੂ ਸਮੇਤ ਵੱਡੀ ਗਿਣਤੀ ਚ ਆੜ੍ਹਤੀਏ ਹਾਜਿਰ ਸਨ !
0 Comments