ਈਡੀ ਦੀ ਕਾਰਵਾਈ ਵਿੱਚ ਸਹਿਯੋਗ ਕਰੇ ਆਪ-ਗੁਰਕੀਰਤ ਸਿੰਘ ਬੇਦੀ ਯੂਥ ਆਗੂ ਭਾਜਪਾ ਪੰਜਾਬ।

 ਈਡੀ ਦੀ ਕਾਰਵਾਈ ਵਿੱਚ ਸਹਿਯੋਗ ਕਰੇ ਆਪ-ਗੁਰਕੀਰਤ ਸਿੰਘ ਬੇਦੀ ਯੂਥ ਆਗੂ ਭਾਜਪਾ ਪੰਜਾਬ।


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-
ਪੰਜਾਬ ਭਾਜਪਾ ਦੇ ਯੂਥ ਆਗੂ ਗੁਰਕੀਰਤ ਸਿੰਘ ਬੇਦੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਰਾਜਸਭਾ ਮੈਂਬਰ ਸੰਜੇ ਸਿੰਘ ਦੇ ਅਵਾਸਾਂ ਉੱਤੇ ਈਡੀ ਦੁਆਰਾ ਦਿੱਤੀ ਗਈ ਛਾਪੇਮਾਰੀ ਈਡੀ ਦੇ ਰੋਜ਼ਾਨਾ ਕਾਰਜਾਂ ਦਾ ਹਿੱਸਾ ਹੈ ਅਤੇ ਆਮ ਆਦਮੀ ਪਾਰਟੀ ਨੂੰ ਇਸ ਦੇ ਬਾਰੇ ਪ੍ਰਚਾਰ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸੰਸਦ ਸੰਜੇ ਸਿੰਘ ਨੂੰ ਇਸ ਜਾਂਚ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਦੇਸ਼ ਦੀਆਂ ਅਦਾਲਤਾਂ ਈਡੀ ਦੀ ਕਾਰਵਾਈ ਉੱਤੇ ਮੋਹਰ ਲਗਾ ਚੁੱਕੇ ਹਨ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤਪਾਲ ਜੈਨ ਵੀ ਸ਼ਾਮਿਲ ਹਨ। ਈੜੀ ਜੋ ਕੁਛ ਵੀ ਕਰ ਰਹੀ ਹੈ,ਸਿਰਫ ਦੇਸ਼ ਦੇ ਹਿੱਤ ਲਈ ਕਰ ਰਹੀ ਹੈ। ਉਹ ਦੇਸ਼ ਦੀ ਇੱਕ ਸੁਤੰਤਰ ਅਤੇ ਨਿਰਪੱਖ ਏਜੰਸੀ ਹੈ ਜੋ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰ ਰਹੀ ਹੈ। ਇਸ ਮੌਕੇ ਗੁਰਕੀਰ ਸਿੰਘ ਬੇਦੀ ਨੇ ਕਿਹਾ ਸੀ ਪੰਜਾਬ ਸਰਕਾਰ ਮੁੱਖ ਮੁੱਦਿਆਂ ਤੋਂ ਧਿਆਨ ਭਟਕਾ ਕੇ ਵਿਰੋਧੀ ਦਲ ਦੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਰਹੀ ਹੈ,ਜਿਸ ਨੂੰ ਉਹ ਜਾਇਜ ਠਹਿਰਾ ਰਹੀ ਹੈ। ਪਰੰਤੂ ਦੇਸ਼ ਦੀ ਕੋਈ ਵੱਡੀ ਏਜੰਸੀ ਉਨ੍ਹਾਂ ਦੇ ਨੇਤਾਵਾਂ ਵਿਰੁੱਧ ਮਾਮਲਾ ਦਰਜ ਕਰਦੀ ਹੈ।ਆਮ ਆਦਮੀ ਪਾਰਟੀ ਕਾਰਵਾਈ ਕਰਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਦੁਰਵਿਵਹਾਰ ਸ਼ੁਰੂ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦਾ ਰੁੱਖ ਬਿਲਕੁਲ ਸਪੱਸ਼ਟ ਹੈ ਕਿ ਜੇਕਰ ਕੋਈ ਭ੍ਰਿਸ਼ਟਾਚਾਰ ਕਰਦਾ ਹੈ ਭਾਵੇਂ ਉਹ ਪਾਰਟੀ ਦਾ ਹੀ ਹੋਵੇ ਤਾਂ ਉਸ ਦਾ ਸਮਰਥਨ ਨਹੀਂ ਕਰਨਾ ਚਾਹੀਦਾ। ਜਾਂਚ ਏਜੰਸੀ ਭਾਵੇਂ ਦੇਸ਼ ਦੀ ਹੋਵੇ ਜਾਂ ਰਾਜ ਦੀ ਸਭ ਨੂੰ ਜਾਂਚ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ

Post a Comment

0 Comments