ਐਂਟੀਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਪੰਜਾਬ ਦੀ ਟੀਮ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨਾਲ ਕੀਤੀ ਅਹਿਮ ਮੀਟਿੰਗ ।

 ਐਂਟੀਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਪੰਜਾਬ ਦੀ ਟੀਮ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨਾਲ ਕੀਤੀ ਅਹਿਮ ਮੀਟਿੰਗ ।


ਹੁਸ਼ਿਆਰਪੁਰ 5 ਅਕਤੂਬਰ (ਹਰਪ੍ਰੀਤ ਬੇਗਮਪੁਰੀ, ਬਿਕਰਮ ਸਿੰਘ ਢਿੱਲੋਂ)
ਐਂਟੀਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਪੰਜਾਬ ਦੀ ਟੀਮ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨਾਲ ਅਹਿਮ ਮੀਟਿੰਗ ਕੀਤੀ।ਜਿਸ ਵਿੱਚ ਸੰਨ 2008 ਤੋਂ ਉਸ ਵੇਲੇ ਦੇ ਮੌਜੂਦਾ ਅਤੇ ਅੱਜ ਦੇ ਸਾਬਕਾ ਸਰਪੰਚ ਮਨਜੀਤ ਕੌਰ ਪਤਨੀ ਸਤਪਾਲ ਸਿੰਘ ਪਿੰਡ ਪੰਡੋਰੀ ਬਾਵਾਦਾਸ ਵਲੋਂ ਸਰਕਾਰੀ ਨਾਲੇ ਉਪਰ ਕੀਤੇ ਨਜਾਇਜ ਕਬਜੇ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਕੋਈ ਵੀ ਕਾਰਵਾਈ ਨਾ ਕਰਨ ਕਾਰਨ ਅਤੇ ਪਿੰਡ ਸ਼ੇਖੂਪੁਰ ਦੇ ਸਾਬਕਾ ਸਰਪੰਚ ਮਦਨ ਸਿੰਘ ਵਲੋਂ ਸਰਕਾਰੀ ਰਸਤੇ ਨੂੰ ਗੈਰ ਕਾਨੂਨੀ ਢੰਗ ਨਾਲ ਬੰਦ ਕਰਨ ਖਿਲਾਫ ਮਾਣਯੋਗ ਐੱਸ ਡੀ ਐਮ ਸਾਹਿਬ ਦੇ ਹੁਕਮ ਦੇ ਬਾਵਜੂਦ ਸਬੰਧਤ ਵਿਭਾਗ ਦੇਡੀ ਡੀ ਪੀ ਓ ਅਤੇ ਬੀ ਡੀ ਪੀ ਓ ਵਲੋਂ ਰਸਤਾ ਨਾ ਖੁਲ੍ਹਵਾਉਣ ਅਤੇ ਦੋਸ਼ੀ ਸਰਪੰਚ ਖਿਲਾਫ ਕਾਰਵਾਈ ਨਾ ਕਰਨ ਕਾਰਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨਾਲ ਅਹਿਮ ਮੀਟਿੰਗ ਹੋਈ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਬੜੇ ਧਿਆਨ ਨਾਲ ਗੱਲਬਾਤ ਸੁਣੀ ਅਤੇ ਪੁਰਾਣੇ ਮਸਲੇ ਨੂੰ ਬਹੁਤ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪੰਜਾਬ ਪ੍ਰਧਾਨ ਸ਼੍ਰੀ ਮਤੀ ਮਮਤਾ ਮੈਡਮ ਜੀ,ਪਰਮਜੀਤ ਕੌਰ, ਬਿੰਦਰ ਕੌਰ, ਨੈਸ਼ਨਲ ਚੀਫ ਡਾਇਰੈਕਟਰ ਸ਼੍ਰੀ ਸੁਨੀਲ ਕੁਮਾਰ, ਚੀਫ ਡਾਇਰੈਕਟਰ ਸਲੀਮ ਮਸੀਹ, ਬਿਕਰਮ ਸਿੰਘ ਢਿੱਲੋਂ ਜਿਲਾ ਚੇਅਰਮੈਨ, ਰਤਨ ਲਾਲ ਸੋਨੀ ਵਾਈਸ ਚੇਅਰਮੈਨ, ਜੋਗਾ ਸਿੰਘ ਬਲਾਕ ਪ੍ਰਧਾਨ, ਹਰਸਿਮਰਨ ਸਿੰਘ ਪ੍ਰਧਾਨ ਗੜਦੀਵਾਲਾ,ਜਿਲਾ ਪ੍ਰਧਾਨ ਸਤਨਾਮ ਡਾਡਾ,ਦਵਿੰਦਰ ਸਿੰਘ ਪ੍ਰਧਾਨ ਬਾਅਗਾ ਅਤੇ ਉਂਕਾਰ ਨਾਥ ਪ੍ਰਧਾਨ ਪੰਡੋਰੀ ਬਾਵਾਦਾਸ ਆਦਿ ਹਾਜ਼ਰ ਸਨ।

Post a Comment

0 Comments