ਡਿਊਟੀ ਦੌਰਾਨ ਫੌਜੀਆ ਦੀ ਮੌਤ ਹੋ ਜਾਣ ਕਾਰਨ ਪੰਜਾਬ ਦੀ ਮਾਨ ਸਰਕਾਰ ਵੱਲੋਂ ਅਪਣਾਈ ਦੋਹਰੀ ਨੀਤੀ ਦੀ ਭਾਜਪਾ ਸੈਨਿਕ ਸੈੱਲ ਵੱਲੋ ਸਖ਼ਤ ਸਬਦਾਂ ਵਿੱਚ ਨਿਖੇਧੀ - ਇੰਜ ਸਿੱਧੂ

 ਡਿਊਟੀ ਦੌਰਾਨ ਫੌਜੀਆ ਦੀ ਮੌਤ ਹੋ ਜਾਣ ਕਾਰਨ ਪੰਜਾਬ ਦੀ ਮਾਨ ਸਰਕਾਰ ਵੱਲੋਂ ਅਪਣਾਈ ਦੋਹਰੀ ਨੀਤੀ ਦੀ ਭਾਜਪਾ ਸੈਨਿਕ ਸੈੱਲ ਵੱਲੋ ਸਖ਼ਤ ਸਬਦਾਂ ਵਿੱਚ ਨਿਖੇਧੀ - ਇੰਜ ਸਿੱਧੂ


ਬਰਨਾਲਾ 21  ਅਕਤੂਬਰ [ ਕੈਪਟਨ]:= ਪਿੱਛੇ ਜਿਹੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਵੱਲੋ ਜੰਮੂ ਕਸ਼ਮੀਰ ਬਾਰਡਰ ਤੇ ਡਿਊਟੀ ਦੌਰਾਨ ਖ਼ੁਦਕਸ਼ੀ ਕਰ ਲਈ ਸੀ ਜਿਸ ਸਬੰਧੀ ਇੰਡੀਅਨ ਆਰਮੀ ਨੇ ਐਲਾਨ ਕੀਤਾ ਸੀ ਕੇ ਅੰਮ੍ਰਿਤਪਾਲ ਨੇ ਖੁਦਕਸ਼ੀ ਕਰ ਲਈ ਤੇ ਫੌਜ ਵੱਲੋ ਸਹੀਦ ਹੋਣ ਵਾਲੇ ਹਰ ਇਕ ਆਰਮੀ ਜਵਾਨ ਨੂੰ ਇੱਕੋ ਜਿਹੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਭਾਵੇਂ ਉਹ ਰੈਗੂਲਰ ਫੌਜੀ ਹੋਵੇ ਭਾਵੇਂ ਉਹ ਅਗਨੀਵੀਰ ਹੋਵੇ।ਇਹ ਜਾਣਕਾਰੀ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਭਾਜਪਾ ਸੈਨਿਕ ਸੈੱਲ ਦੇ ਸੂਬਾ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਮੈ ਸਰਕਾਰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਤੋਂ ਤਿੰਨ ਮਹੀਨੇ ਪਹਿਲਾ ਵਜੀਦਕੇ ਕਲਾਂ ਦਾ ਇਕਲੌਤਾ ਪੁੱਤਰ ਇੱਕ ਫੌਜੀ ਨਾਇਕ ਜਸਵੀਰ ਸਿੰਘ ਜੋ ਅੰਮ੍ਰਿਤਪਾਲ ਦੀ 10 ਜੈੱਕ ਰਾਈਫ਼ਲ ਦਾ ਹੀ ਜਵਾਨ ਸੀ ਨੇ ਡਿਊਟੀ ਦੌਰਾਨ ਖੁਦਕਸ਼ੀ ਕਰ ਲਈ ਸੀ ਅੱਜ ਤੱਕ ਮੁੱਖ ਮੰਤਰੀ ਨੂੰ ਉਸ ਦੇ ਰੋਂਦੇ ਕੁਰਲਾਉਂਦੇ ਮਾਪੇ ਕਿਉ ਨਹੀਂ ਦਿੱਸੇ ਬਰਨਾਲਾ ਦੇ ਫੌਜੀ ਹੌਲਦਾਰ ਨਛੱਤਰ ਸਿੰਘ ਦਾ ਬੇਟਾ ਫੌਜੀ ਹੌਲਦਾਰ ਜਗਦੀਪ ਸਿੰਘ ਜਿਹੜਾ 267 ਇਜਨਿਆਰ ਵਿੱਚ ਸੀ ਅਤੇ ਜੰਮੂ ਕਸ਼ਮੀਰ ਵਿਚ ਸ਼ਿਆ ਚੀਨ ਬਾਰਡਰ ਤੇ ਤਾਇਨਾਤ ਸੀ 8 ਘੰਟੇ ਬਰਫ ਵਿੱਚ ਦਬੇ ਰਹਿਣ ਕਰਕੇ ਬਾਡੀ ਦੇ ਹੇਠਲੇ ਹਿੱਸੇ ਵਿੱਚ ਖੂਨ ਜਮਣ ਕਾਰਨ 6 ਮਹੀਨੇ ਹਸਪਤਾਲ ਵਿੱਚ ਦਾਖਲ ਰਹਿ ਕੇ ਜਹਾਨ ਤੋਂ ਘਰ ਵਾਲੀ ਅਤੇ ਦੋਂ ਰੋਦੇ ਕੁਰਲਾਉਂਦੇ ਬੱਚਿਆ ਨੂੰ ਛੱਡ ਚਲਾ ਗਿਆ ਜਿਸ ਨੂੰ ਆਰਮੀ ਵੱਲੋ ਭੀ ਸਹੀਦ ਦਾ ਦਰਜਾ ਨਹੀਂ ਮਿਲਿਆ ਅਤੇ ਨਾ ਹੀ ਮਾਣਯੋਗ ਮੁੱਖ ਮੰਤਰੀ ਨੇ ਪ੍ਰਵਾਰ ਦੀ ਬਾਹ ਫੜੀ । ਪੰਜਾਬ ਸਰਕਾਰ ਨੇ ਰੱਬ ਵਰਗੀ ਫੌਜ ਤੇ ਭੀ ਉਗਲੀ ਉਠਾਈ ਜਿਹੜੀ ਦਿਨ ਰਾਤ ਦੇਸ ਦੀਆਂ ਸਰਹੱਦਾਂ ਦੀ ਰਾਖੀ ਕਰਦੀ ਹੈ ਅੰਮ੍ਰਿਤਪਾਲ ਦੀ ਖੁਦਕਸ਼ੀ ਤੇ ਮਾਨ ਸਰਕਾਰ ਸਸਤੀ ਸੋਹਰਤ ਲਈ ਰਾਜਨੀਤੀ ਕਰ ਰਹੀ ਹੈ ਇਥੋਂ ਤੱਕ ਕੇ ਵਿਧਾਨ ਸਭਾ ਵਿੱਚ ਭੀ ਅੰਮ੍ਰਿਤਪਾਲ ਨੂੰ ਸ਼ਰਧਾਜਲੀ ਦੇ ਦਿੱਤੀ ਭਾਜਪਾ ਸੈਨਿਕ ਸੈੱਲ ਸਰਕਾਰ ਦੇ ਇਸ ਰਵਈਏ ਦੀ ਸਖ਼ਤ ਸਬਦਾ ਵਿੱਚ ਨਿਖੇਧੀ ਕਰਦਾ ਹੈ ਅਤੇ ਆਸ ਰੱਖਦਾ ਹੈ ਕਿ ਭਾਰਤੀ ਫੌਜ ਨੂੰ ਬਿਨਾਂ ਬਜਾਹ ਬਦਨਾਮ ਨਹੀਂ ਕਰੇਗੀ।ਭਾਜਪਾ ਸੈਨਿਕ ਸੈੱਲ ਮਾਨ ਸਰਕਾਰ ਤੋਂ ਪੁਰਜੋਰ ਮੰਗ ਕਰਦਾ ਹੈ ਕੇ ਅੰਮ੍ਰਿਤਪਾਲ ਦੀ ਤਰਜ ਤੇ ਬਾਕੀ ਖੁਦਕਸ਼ੀ ਅਤੇ ਬਿਮਾਰੀ ਜਾ ਕਿਸੇ ਹੋਰ ਕਾਰਨਾਂ ਕਰਕੇ ਡਿਊਟੀ ਤੇ ਤਾਇਨਾਤ ਜਵਾਨਾਂ ਦੀ ਜੇਕਰ ਮੌਤ ਹੋ ਗਈ ਉਹਨਾਂ ਦੇ ਪਰਿਵਾਰਾਂ ਨੂੰ ਭੀ ਪੰਜਾਬ ਸਰਕਾਰ ਇੱਕ ਇੱਕ ਕਰੋੜ ਦੀ ਮਦਦ ਦੇਵੇ ਇਸ ਮੌਕੇ ਸਿੱਧੂ ਨਾਲ ਕੈਪਟਨ ਵਿਕਰਮ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਭੁਰੇ ਸੂਬੇਦਾਰ ਧੰਨਾ ਸਿੰਘ ਧੌਲਾ ਸੂਬੇਦਾਰ ਜਗਸੀਰ ਸਿੰਘ ਭੈਣੀ ਫਤਾ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਕੁਲਦੀਪ ਸਿੰਘ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਜੰਗੀਰ ਸਿੰਘ ਗੁਰਦੇਵ ਸਿੰਘ ਮੱਕੜ ਆਦਿ ਆਗੂ ਹਾਜਰ ਸਨ।

Post a Comment

0 Comments