ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦਾ ਸਲਾਨਾ ਬਰਸੀ ਸਮਾਗਮ ਪਿੰਡ ਕਮਰਾਏ ਵਿਖ਼ੇ ਕਰਵਾਇਆ ਗਿਆ

ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦਾ ਸਲਾਨਾ ਬਰਸੀ ਸਮਾਗਮ ਪਿੰਡ ਕਮਰਾਏ ਵਿਖ਼ੇ ਕਰਵਾਇਆ ਗਿਆ


ਹੁਸ਼ਿਆਰਪੁਰ 26 ਅਕਤੂਬਰ (ਹਰਪ੍ਰੀਤ ਬੇਗਮਪੁਰੀ )

 ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦਾ ਸਲਾਨਾ ਬਰਸੀ ਸਮਾਗਮ ਜ਼ਿਲਾ ਕਪੂਰਥਲਾ ਦੇ ਕਸਬਾ ਭੁਲੱਥ ਨੇੜੇ ਪਿੰਡ ਕਮਰਾਏ ਵਿਖ਼ੇ ਕਰਵਾਇਆ ਗਿਆ, ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦਸਿਆ 22 ਅਕਤੂਬਰ ਨੂੰ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਕੀਤੀ ਗਈ,25 ਅਕਤੂਬਰ ਨੂੰ 11 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ,ਸੰਗਤਾਂ ਦੀ ਚੜਦੀਕਲਾ ਲਈ ਅਰਦਾਸ ਕੀਤੀ ਗਈ, ਉਪਰੰਤ ਹੈਡ ਗ੍ਰੰਥੀ ਭਾਈ ਮਨਜੀਤ ਸਿੰਘ ਜੀ ਗ੍ਰੰਥੀ ਭਾਈ ਅਮਨਦੀਪ ਸਿੰਘ ਜੀ,ਭਾਈ ਚਮਕੌਰ ਸਿੰਘ ਜੀ ਧੁੰਨ,ਭਾਈ ਦਵਿੰਦਰ ਸਿੰਘ ਜੀ ਸੋਡੀ ਲੁਧਿਆਣੇ ਵਾਲੇ, ਢਾਡੀ ਜੱਥਾ ਬੀਬੀ ਬੇਅੰਤ ਕੌਰ (MA), ਬਾਬਾ ਭਾਗ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਆਦਿ ਕੀਰਤਨੀ ਜਥੇ ਢਾਡੀ ਜਥੇ ਅਤੇ ਕਥਾਵਾਚਕ ਸਾਰੇ ਜਥੇਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ,ਸਟੇਜ ਸੈਕਟਰੀ ਦੀ ਸੇਵਾ ਪ੍ਰਧਾਨ ਸਿੰਘ ਚਾਣਚੱਕ ਵਲੋਂ ਨਿਭਾਈ ਗਈ,ਅਤੁਟ ਲੰਗਰ ਵਰਤਾਏ ਗਏ ਇਹ ਬਰਸੀ ਸਮਾਗਮ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਪ੍ਰਬੰਧਕਾਂ ਵਲੋਂ ਸਭ ਦਾ ਸਤਿਕਾਰ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਾਬਲ ਸਿੰਘ ਪਰਦੇਸੀ,ਕੈਸ਼ੀਅਰ ਦਰਸ਼ਨ ਸਿੰਘ,ਡਾਕਟਰ ਦਲੇਰ ਸਿੰਘ ਸਰਪ੍ਰਸਤ, ਭਗਤ ਦਲੇਰ ਸਿੰਘ,ਕੁਲਦੀਪ ਸਿੰਘ, ਸੰਤੋਖ ਸਿੰਘ,ਭੁੱਲਾ ਸਿੰਘ, ਗੁਰਦੇਵ ਸਿੰਘ,ਨਿਸ਼ਾਨ ਸਿੰਘ,ਸਰਪੰਚ ਸਾਬ ਆਦਿ ਅਤੇ ਹੋਰ ਬਹੁਤ ਸੰਗਤਾਂ ਹਾਜ਼ਰ ਸਨ

Post a Comment

0 Comments