ਭਾਈ ਬਹਿਲੋ ਸਭ ਤੋਂ ਪਹਿਲੋਂ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਅਤੇ ਧਾਰਮਿਕ ਦੀਵਾਨ ਪਿੰਡ ਫਫੜੇ ਭਾਈਕੇ ਵਿਖੇ ਸਫਲਤਾਪੂਰਵਕ ਸਪੰਨ।

 ਭਾਈ ਬਹਿਲੋ ਸਭ ਤੋਂ ਪਹਿਲੋਂ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਅਤੇ ਧਾਰਮਿਕ ਦੀਵਾਨ ਪਿੰਡ ਫਫੜੇ ਭਾਈਕੇ ਵਿਖੇ ਸਫਲਤਾਪੂਰਵਕ ਸਪੰਨ।


ਬੁਢਲਾਡਾ :-ਦਵਿੰਦਰ ਸਿੰਘ ਕੋਹਲੀ

-ਭਾਈ ਬਹਿਲੋ ਸਭ ਤੋਂ ਪਹਿਲੋਂ ਦੀ ਯਾਦ ਵਿੱਚ ਪਿੰਡ ਫਫੜੇ ਭਾਈਕੇ ਜ਼ਿਲ੍ਹਾ ਮਾਨਸਾ ਵਿਖੇ ਤਿੰਨ ਦਿਨਾਂ ਸਾਲਾਨਾ ਜੋੜ ਮੇਲਾ ਅਤੇ ਧਾਰਮਿਕ ਦੀਵਾਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਬਾਦਲ ਨੇ ਦੱਸਿਆ ਕਿ ਮਨੁੱਖਤਾ ਅਤੇ ਕੀਰਤ ਦੀ ਸੇਵਾ ਤਨ ਮਨ ਧਨ ਨਾਲ ਨਿਭਾਉਣ ਵਾਲੇ ਸਿੱਖ ਧਰਮ ਦੇ ਪ੍ਰਮੁੱਖ ਮਹਾਂਪੁਰਖ ਭਾਈ ਬਹਿਲੋ ਜੀ ਦੀ ਯਾਦ ਵਿੱਚ ਸਲਾਨਾ ਤਿੰਨ ਦਿਨਾਂ ਜੋੜ ਮੇਲਾ ਪਿੰਡ ਫਫੜੇ ਭਾਈਕੇ ਵਿਖੇ ਮਨਾਇਆ ਗਿਆ।ਜਿਸ ਵਿੱਚ ਗੁਰੂ ਘਰ ਦੇ ਪ੍ਰਮੁੱਖ ਕੀਰਤਨੀਏ ਗੁਰਬਾਣੀ ਅਤੇ ਮਨੋਹਰ ਕੀਰਤਨ ਰਾਹੀਂ ਗੁਰੂ ਜਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਵੱਲੋਂ ਭਾਈ ਬਹਿਲੋ ਜੀ ਦੇ ਇਤਿਹਾਸ ਅਤੇ ਸਿੱਖ ਧਰਮ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਵਿਸ਼ੇਸ਼ ਚਾਨਣਾ ਪਾਇਆ ਗਿਆ।ਸਟੇਜ ਸਕੱਤਰ ਦੀ ਸੇਵਾ ਸੁਖਮਹਿੰਦਰ ਸਿੰਘ ਸੂਖ ਵੱਲੋਂ ਬਾਖੂਬੀ ਨਿਭਾਈ ਗਈ।ਉਨ੍ਹਾਂ ਕਿਹਾ ਕਿ ਪਹਿਲੇ ਦਿਨ ਵਿਸ਼ਾਲ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ।ਜਿਸ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਿਸ਼ੇਸ਼ ਗਤਕਾ ਪਾਰਟੀ ਨੇ ਆਪਣੀ‌ ਕਲਾ ਦੇ ਜੌਹਰ ਵਿਖਾਏ ਅਤੇ ਸਕੂਲਾਂ ਦੇ ਬੱਚਿਆਂ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ ਅਤੇ ਢਾਡੀ ਜਥੇ ਨੇ ਢਾਡੀ ਵਾਰਾਂ ਅਤੇ ਕਵੀਸ਼ਰੀ ਜਥਿਆਂ ਨੇ ਕਵੀਸ਼ਰੀਆਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ, ਸੀਨੀਅਰ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਕਾਇਮਪੁਰ ਅਤੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਹਾਜ਼ਰੀ ਭਰੀ।ਇਸ ਤੋਂ ਇਲਾਵਾ ਪੁੱਜ ਰਹੀਆਂ ਸਖਸ਼ੀਅਤਾਂ ਵਿੱਚ ਐਸ.ਜੀ.ਪੀ.ਸੀ ਮੈਂਬਰ ਅੰਤਰਿਕ ਕਮੇਟੀ ਮੋਹਨ ਸਿੰਘ ਬੰਗੀ ਮੈਂਬਰ, ਬਾਬਾ ਬੂਟਾ ਸਿੰਘ ਮੈਂਬਰ, ਬੀਬੀ ਜਸਵੀਰ ਕੌਰ ਦਾਤੇਵਾਸ, ਸ੍ਰ ਸੁਰਜੀਤ ਸਿੰਘ ਰਾਏਪੁਰ,ਸ੍ਰ ਮਿੱਠੂ ਸਿੰਘ ਕਾਹਨੇ ਕੇ ਮੈਂਬਰ ਅੰਤਰਿਕ ਕਮੇਟੀ,ਸ੍ਰ ਮਨਜੀਤ ਸਿੰਘ ਬੱਪੀਆਣਾ,‌ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਸ੍ਰ. ਬਲਵਿੰਦਰ ਸਿੰਘ ਭੂੰਦੜ, ਪ੍ਰਧਾਨ ਅਕਾਲੀ ਦਲ ਜ਼ਿਲ੍ਹਾ ਮਾਨਸਾ ਦਿਹਾਤੀ ਸ੍ਰ. ਗੁਰਮੇਲ ਸਿੰਘ ਫਫੜੇ ਭਾਈਕੇ, ਹਲਕਾ ਇੰਚਾਰਜ ਸਰਦੂਲਗੜ੍ਹ ਸ੍ਰ ਦਿਲਰਾਜ ਸਿੰਘ ਭੂੰਦੜ, ਹਲਕਾ ਇੰਚਾਰਜ ਬੁਢਲਾਡਾ ਡਾਕਟਰ ਨਿਸ਼ਾਨ ਸਿੰਘ, ਗੁਰਦੁਆਰਾ ਸਾਹਿਬ ਪਿੰਡ ਫਫੜੇ ਭਾਈਕੇ ਦੇ ਮੀਤ ਪ੍ਰਧਾਨ ਸੁਖਦੇਵ ਸਿੰਘ ਫੌਜੀ, ਮੈਂਬਰ ਨਵਤੇਜ ਸਿੰਘ ਟੈਟੂ ਅਤੇ ਮੈਂਬਰ ਗੁਰਤੇਜ ਸਿੰਘ ਆਦਿ ਹਾਜ਼ਰ ਰਹੇ।ਗੁਰੂ ਦਾ ਮਹਾਨ ਲੰਗਰ ਅਤੁੱਟ ਵਰਤਾਇਆ ਗਿਆ। ਸੰਗਤਾਂ ਵੱਲੋਂ ਥਾਂ-ਥਾਂ ਤੇ ਦੁੱਧ,ਪੂੜੀ ਛੋਲਿਆਂ ਅਤੇ ਬਰੈਂਡਾਂ ਆਦਿ ਦੇ ਲੰਗਰ ਲਗਾਏ ਗਏ।ਇਸ ਮੌਕੇ ਗੁਰਦੁਆਰਾ ਸਾਹਿਬ ਪਿੰਡ ਫਫੜੇ ਭਾਈਕੇ ਦੇ ਪ੍ਰਧਾਨ ਹਰਦੇਵ ਸਿੰਘ ਬਾਦਲ ਨੇ ਆਈਆਂ ਸੰਗਤਾਂ ਦਾ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ'ਤੇ ਤਹਿ ਦਿਲੋਂ ਧੰਨਵਾਦ ਕੀਤਾ।

Post a Comment

0 Comments