ਸੀਨੀਅਰ ਸਿਟੀਜਨ ਸੁਸਾਇਟੀ ਦਾ ਸਾਲਾਨਾ ਸਮਾਗਮ ਅਤੇ ਮੈਗਜੀਨ ਰਿਲੀਜ ਚ ਕੈਬਨਿਟ ਮੰਤਰੀ ਮੀਤ ਹੇਅਰ ਨੇ ਮੈਗਜੀਨ ਕੀਤੀ ਲੋਕ ਅਰਪਣ

 ਸੀਨੀਅਰ ਸਿਟੀਜਨ ਸੁਸਾਇਟੀ ਦਾ ਸਾਲਾਨਾ ਸਮਾਗਮ ਅਤੇ ਮੈਗਜੀਨ ਰਿਲੀਜ ਚ  ਕੈਬਨਿਟ ਮੰਤਰੀ ਮੀਤ ਹੇਅਰ ਨੇ ਮੈਗਜੀਨ ਕੀਤੀ ਲੋਕ ਅਰਪਣ


ਬਰਨਾਲ਼ਾ/ਕਰਨਪ੍ਰੀਤ ਕਰਨ /ਸੀਨੀਅਰ ਸਿਟੀਜਨ ਸੋਸਾਇਟੀ ਬਰਨਾਲਾ ਵੱਲੋਂ ਪ੍ਰਧਾਨ ਰਜਿੰਦਰ ਪ੍ਰਸਾਦ ਸਿੰਗਲਾ ਦੀ ਅਗਵਾਈ ਵਿੱਚ ਸਾਲਾਨਾ ਸਮਾਗਮ ਅਤੇ ਸੁਸਾਇਟੀ ਦੀਆਂ ਗਤੀਵਿਧੀਆਂ ਸਬੰਧੀ ਮੈਗਜ਼ੀਨ ਸੁਨਹਿਰੀ ਕਿਰਨ ਰਿਲੀਜ਼ ਸਮਾਰੋਹ ਪ੍ਰਾਰਥਨਾ ਹਾਲ ਵਿਖੇ ਕਰਵਾਇਆ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਪੰਜਾਬ ਸ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ।                                                               ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਅਤੇ ਸ਼ਬਦ ਨਾਲ ਕੀਤੀ ਗਈ।ਮੰਤਰੀ ਜੀ ਵੱਲੋਂ ਸੁਸਾਇਟੀ ਵੱਲੋਂ ਤਿਆਰ ਕੀਤੀ ਮੈਗਜ਼ੀਨ ਸੁਨਹਿਰੀ ਕਿਰਨ ਰਿਲੀਜ਼ ਕੀਤੀ ਇਸ ਤੋਂ ਇਲਾਵਾ ਸੋਸਾਇਟੀ ਦੇ ਸੁਪਰ ਸੀਨੀਅਰ, ਦਸਵੀਂ ਕਲਾਸ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ, ਰਾਸ਼ਟਰੀ ਗੀਤ ਗਾਉਣ ਵਾਲੇ ਬੱਚਿਆਂ ਨੂੰ, ਅਤੇ ਮਹਰੂਮ ਪ੍ਰਧਾਨ ਅੰਮ੍ਰਿਤ ਪਾਲ ਗੋਇਲ  ਦੀ ਧਰਮ ਪਤਨੀ ਅਤੇ ਉਨਾਂ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ।ਇਸ ਮੌਕੇ ਹਸਨਪ੍ਰੀਤ ਭਾਰਦਵਾਜ ਓਐਸਡੀ ਮੀਤ ਹੇਅਰ, ਪ੍ਰੇਮ ਕੁਮਾਰ, ਮਿਸਿਜ ਅਨੁਰਾਧਾ ਜਿੰਦਲ ਚੀਫ਼ ਮੈਨੇਜਰ ਐਸ ਬੀ ਆਈ, ਭੂਸ਼ਨ ਗਰਗ ਮੈਨੇਜਰ ਪੀ ਐਨ ਬੀ, ਰੋਹਿਤ ਕੁਮਾਰ ਮੈਨੇਜਰ ਉਜੀਵਨ ਸਮਾਲ ਫਾਈਨੈਂਸ ਬੈਂਕ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਜਨਰਲ ਸਕੱਤਰ ਜੀਸੀ ਗੋਇਲ ਵੱਲੋਂ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੋਸਾਇਟੀ ਦੇ ਪ੍ਰਧਾਨ ਰਜਿੰਦਰ ਪ੍ਰਸਾਦ ਸਿੰਗਲਾ, ਜਨਰਲ ਸਕੱਤਰ ਜੀ ਸੀ ਗੋਇਲ, ਸਟੇਜ ਸਕੱਤਰ ਸੁਰਿੰਦਰ ਗਰਗ, ਅਮਰਜੀਤ ਸਿੰਘ ਭੁੱਲਰ, ਭੁਪਿੰਦਰ ਸਿੰਘ ਬੇਦੀ , ਸੁਰਜੀਤ ਸਿੰਘ ਚੌਹਾਨ ਅਤੇ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਸ੍ਰੀ ਮੀਤ ਹੇਅਰ ਅਤੇ ਮੈਗਜੀਨ ਲਈ ਸਹਿਯੋਗ ਦੇਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸੁਸਾਇਟੀ ਦੀਆਂ ਕਮੇਟੀਆਂ ਦੇ ਕਨਵੀਨਰ ਅਤੇ ਸੁਸਾਇਟੀ ਦੇ ਵਲੰਟੀਅਰ ਮੈਂਬਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮੰਤਰੀ ਜੀ ਵੱਲੋਂ ਸੁਸਾਇਟੀ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਅਤੇ ਇੱਕ ਸਾਲ ਦੇ ਅੰਦਰ ਸੁਸਾਇਟੀ ਦੀ ਬਿਲਡਿੰਗ ਰਿਪੇਅਰ ਕਰਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸੁਸਾਇਟੀ ਦੇ ਲੇਡੀਜ ਵਿੰਗ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।

Post a Comment

0 Comments