ਸਰਬੰਸਦਾਨੀ ਸੇਵਾ ਵੈਲਫੇਅਰ ਕਲੱਬ ਮਾਨਸਾ ਦੇ ਅਹੁਦੇਦਾਰਾਂ ਵੱਲੋਂ ਲੋਕ ਭਲਾਈ ਦੇ ਕਾਰਜ ਕਰਨ ਲਈ ਅਰਦਾਸ ਕਰਾਈ

 ਸਰਬੰਸਦਾਨੀ ਸੇਵਾ ਵੈਲਫੇਅਰ ਕਲੱਬ ਮਾਨਸਾ ਦੇ ਅਹੁਦੇਦਾਰਾਂ ਵੱਲੋਂ ਲੋਕ ਭਲਾਈ ਦੇ ਕਾਰਜ ਕਰਨ ਲਈ ਅਰਦਾਸ ਕਰਾਈ 


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪਿਛਲੇ ਸਾਲਾਂ ਤੋਂ ਲੋਕ ਸੇਵਾ ਕਰ ਰਹੇ ਵੱਖ- ਵੱਖ ਸਮਾਜ ਸੇਵੀਆ ਨੇ ਅੱਜ ਨਵਾਂ ਕਲੱਬ ਜਿਸਦਾ ਨਾਮ ਦਾ ਸਰਬੰਸਦਾਨੀ ਸੇਵਾ ਵੈਲਫੇਅਰ ਕਲੱਬ ਮਾਨਸਾ ਰਜਿ.137 ਰਜਿਸਟਰ ਕਰਵਾ ਕੇ ਲੋਕ ਭਲਾਈ ਦੇ ਕੰਮ ਕਰਨ ਦੇ ਉਦੇਸ਼ਾਂ ਨੂੰ ਸਮਰਪਿਤ ਸ੍ਰੀ ਗੁਰਦੁਆਰਾ ਸਾਹਿਬ ਪਾਤਸਾਹੀ ਨੌਵੀਂ ਪਿੰਡ ਵਰ੍ਹੇ (ਬੁਢਲਾਡਾ ) ਵਿਖੇ ਅਰਦਾਸ ਕਰਾਈ ਗਈ , ਗੁਰੂ ਸਾਹਿਬ ਦਾ ਓਟ ਆਸਰਾ ਲੈਕੇ ਸਾਰੇ ਫੈਸਲੇ ਅਨੁਸਾਰ ਸਾਰੇ ਅਹੁਦੇਦਾਰਾਂ ਵੱਲੋਂ ਕੀਤੇ ਜਾਣ ਵਾਲੇ ਕਾਰਜ ਜਿਵੇਂ - ਖੂਨਦਾਨ ਕੈਂਪ, ਅੱਖਾਂ ਦੇ ਕੈਂਪ, ਲੋੜਵੰਦਾਂ ਦਾ ਇਲਾਜ ਤੇ ਰਾਸ਼ਨ ਦੇਣਾ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਅਤੇ ਪੜਾਈ ਦੀ ਫੀਸ ਆਦਿ ਹੋਰ ਅਨੇਕਾਂ ਕੰਮ ਕਲੱਬ ਵੱਲੋਂ ਕੀਤੇ ਜਾਣਗੇ । ਇਸ ਤੋਂ ਪਹਿਲਾਂ ਕਲੱਬ ਵੱਲੋਂ ਸ਼ਿਵ ਸ਼ਕਤੀ ਗੁੱਗਾ ਮੈੜੀ ਗਊਸਾਲਾਂ ਮਾਨਸਾ ਨੂੰ 10 ਗੱਟੇ ਸੀਮਿੰਟ ਅਤੇ ਇੱਕ ਟਰਾਲੀ ਰੇਤੇ ਦੀ ਦਾਨ ਕੀਤੀ ਗਈ ਵਧਾਈ ਤੇ ਪਸੰਸਾ  ਦੇ ਪਾਤਰ ਹਨ ਕਲੱਬ ਦੇ ਅਹੁਦੇਦਾਰ ,ਇਹ ਜਾਣਕਾਰੀ ਕਲੱਬ ਪ੍ਰਧਾਨ ਨਛਤਰ ਸਿੰਘ ਖਾਰਾ (ਸੱਤਾ ਖਾਰਾ ) ਨੇ ਦਿੱਤੀ । ਇਸ ਮੌਕੇ ਚੈਅਰਮੈਨ ਬਿੱਕਰ ਸਿੰਘ ਭੁਲੇਰੀਆ , ਕਲੱਬ ਪ੍ਰਧਾਨ ਨਛਤਰ ਸਿੰਘ ਸੱਤਾ ਖਾਰਾ , ਖਜਾਨਚੀ ਵਿਨੋਦ ਕੁਮਾਰ ਟੀਟੂ ਦਾਨੇਵਾਲੀਆ, ਸਕੱਤਰ ਤੇਜਿੰਦਰ ਸਿੰਘ ਤਾਮਕੋਟ, ਉਪ ਸਕੱਤਰ ਗੁਰਜੀਤ ਸਿੰਘ ਵਰ੍ਹੇ, ਪ੍ਰੈਸ ਸਕੱਤਰ ਡਾਕਟਰ ਗੁਰਲਾਲ ਸਿੰਘ ਬੁਢਲਾਡਾ , ਮੈਬਰ ਪੰਮਾ ਬਾਬਾ ਜੀ , ਤਾਰੀ ਸਿੰਘ ਭੁੱਲਰ, ਡਾਕਟਰ ਮਨਪ੍ਰੀਤ ਸਿੰਘ ਕਾਲਾ, ਡਾਕਟਰ ਗੁਰਤੇਜ ਸਿੰਘ ਖਾਰਾ , ਵਿੱਕੀ ਢਿੱਲੋਂ ਖਾਰਾ, ਵਰਿੰਦਰ ਕੁਮਾਰ ਵਿੱਕੀ ਖਾਰਾ , ਸੁਮਨਦੀਪ ਸਿੰਘ ਖਾਰਾ ਅਤੇ ਦਰਸੀ ਸਿੰਘ ਮਾਨਸਾ ਹਾਜ਼ਰ ਸਨ।

Post a Comment

0 Comments