ਪਰਾਲੀ ਦੀ ਸੰਭਾਲ ਸਬੰਧੀ ਬੀ.ਐਡ ਕਾਲਜ ਫਰੀਦਕੋਟ ਅਤੇ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਸੈਮੀਂਨਾਰ ਲਗਾਇ

 ਪਰਾਲੀ ਦੀ ਸੰਭਾਲ ਸਬੰਧੀ ਬੀ.ਐਡ ਕਾਲਜ ਫਰੀਦਕੋਟ ਅਤੇ ਯੂਨੀਵਰਸਿਟੀ ਕਾਲਜ ਜੈਤੋ  ਵਿਖੇ ਸੈਮੀਂਨਾਰ ਲਗਾਇ 


ਫਰੀਦਕੋਟ 19 ਅਕਤਬੂਰ ਚੀਫ ਬਿਊਰੋ ਪੰਜਾਬ 

 ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੀ.ਐਡ ਕਾਲਜ ਫਰੀਦਕੋਟ ਅਤੇ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਸੈਮੀਨਾਰ ਕਰਵਾਏ ਗਏ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਬਹੁਤ ਨੁਕਸਾਨ ਹੈ ਅਤੇ 10 ਕੁਇੰਟਲ ਪਰਾਲੀ ਨੂੰ ਸਾੜਨ ਨਾਲ 400 ਕਿੱਲੋ ਜੈਵਿਕ ਕਾਰਬਨ, 5.5 ਕਿੱਲੋ ਨਾਈਟ੍ਰੋਜਨ, 2.3 ਕਿੱਲੋ ਫਾਸਫੋਰਸ, 25 ਕਿੱਲੋ ਪੋਟਾਸ਼ੀਅਮ, 1.2 ਕਿੱਲੋ ਗੰਧਕ ਦਾ ਨੁਕਸਾਨ ਹੁੰਦਾ ਹੈ। ਜੈਵਿਕ ਮਾਦੇ ਦੇ ਸੜਨ ਨਾਲ ਬਹੁਤ ਸਾਰੇ ਸੂਖਮ ਜੀਵਜਿਹਨਾਂ ਦੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਹੁੰਦੀ ਹੈਉਹ ਵੀ ਸੜਕੇ ਸਵਾਹ ਹੋ ਜਾਂਦੇ ਹਨ। ਇਸ ਸੈਮੀਨਾਰ ਵਿੱਚ ਡਾ. ਗੁਰਿੰਦਰਪਾਲ ਸਿੰਘਖੇਤੀਬਾੜੀ ਅਫਸਰ ਵੱਲੋ ਪਰਾਲੀ ਨੂੰ ਸਾੜਨ ਨਾਲ ਹੋ ਰਹੇ ਨੁਕਸਾਨਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਿਵੇਂ ਪਰਾਲੀ ਦਾ ਧੂੰਆਂ ਸਾਡੀ ਸਿਹਤਜ਼ਮੀਨ ਅਤੇ ਹਵਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਵੱਲੋ ਪਰਾਲੀ ਨੂੰ ਸਾੜਨ ਨਾਲ ਪੈਦਾ ਹੋਣ ਵਾਲੀਆਂ ਗੈਸਾਂ ਅਤੇ ਉਨ੍ਹਾਂ ਦੇ ਸਾਡੀ ਸਿਹਤ ਅਤੇ ਵਾਤਾਵਰਨ ਉਪਰ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ।

            ਇਸ ਦੌਰਾਨ ਡਾ. ਖੁਸ਼ਵੰਤ ਸਿੰਘਡੀ.ਪੀ.ਡੀ ਆਤਮਾ ਫਰੀਦਕੋਟ ਵੱਲੋ ਪਰਾਲੀ ਪ੍ਰਬੰਧਨ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਸੀਂ ਅਧੁਨਿਕ ਤਕਨਾਲੋਜੀ ਅਤੇ ਮਸ਼ੀਨਰੀ ਨੂੰ ਵਰਤ ਕੇ ਪਰਾਲੀ ਨੂੰ ਜ਼ਮੀਨ ਵਿੱਚ ਹੀ ਗਾਲ ਸਕਦੇ ਹਾਂ ਅਤੇ ਅਗਲੀ ਫਸਲ ਦੀ ਬਿਜਾਈ ਕਰ ਸਕਦੇ ਹਾਂ। ਇਸ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਪਰਾਲੀ ਪ੍ਰਬੰਧਨ ਸਬੰਧੀ ਲਿਟਰੇਚਰ ਵੀ ਵੰਡਿਆ ਗਿਆ।

            ਇਹਨਾਂ ਸੈਮੀਨਾਰਾਂ ਵਿੱਚ ਸ਼੍ਰੀ ਜਗਦੀਪ ਸਿੰਘਪ੍ਰਿੰਸੀਪਲ ਬੀ.ਐਡ. ਕਾਲਜ ਫਰੀਦਕੋਟ ਅਤੇ ਸ਼੍ਰੀਮਤੀ ਸ਼ਿਲਪਾ ਕਾਂਸਲ ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਜੈਤੋਸ਼੍ਰੀ ਪਰਮਿੰਦਰ ਸਿੰਘਸ਼੍ਰੀ ਬੀਰਇੰਦਰ ਸਿੰਘਸ਼੍ਰੀ ਕਮਲਦੀਪ ਸਿੰਘਸ਼੍ਰੀ ਰਣਜੀਤ ਸਿੰਘਸ਼੍ਰੀ ਸਨਦੀਪ ਸਿੰਘ ਅਤੇ ਸਮੂਹ ਕਾਲਜ ਸਟਾਫ ਅਤੇ ਲਗਭਗ 100 ਵਿਦਿਆਰਥੀ ਸ਼ਾਮਿਲ ਸਨ।


Post a Comment

0 Comments