ਤਪਾ ਦੇ ਨੇੜਲੇ ਪਿੰਡ ਪੱਖੋ ਕਲਾਂ ਵਿਖੇ ਨੌਜਵਾਨ ਦੀ ਲਾਸ਼ ਪਿੰਡ ਦੇ ਸਿਵਿਆਂ 'ਚੋਂ ਲਟਕਦੀ ਮਿਲੀ
ਬਰਨਾਲਾ, 25,ਅਕਤੂਬਰ/ਕਰਨਪ੍ਰੀਤ ਕਰਨ
*-ਤਪਾ ਦੇ ਨੇੜਲੇ ਪਿੰਡ ਪੱਖੋ ਕਲਾਂ ਵਿਖੇ ਦਿਨ ਚੜ੍ਹਦੇ ਹੀ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਦੇ 20-22 ਸਾਲ ਦੇ ਨੌਜਵਾਨ ਮੇਵਾ ਸਿੰਘ ਉਰਫ ਹਨੀ ਪੁੱਤਰ ਪਰਗਟ ਸਿੰਘ ਉਰਫ ਕਾਲਾ ਦੀ ਲਾਸ਼ ਪਿੰਡ ਦੇ ਸਿਵਿਆਂ 'ਚੋਂ ਭੇਦਭਰੇ ਹਾਲਾਤ 'ਚ ਲਟਕਦੀ ਹੋਈ ਮਿਲੀ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਇਹ ਨੌਜਵਾਨ ਬੀਤੀ ਰਾਤ ਤੋਂ ਘਰ ਨਹੀਂ ਸੀ ਆਇਆ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਭਾਲ ਕੀਤੀ ਗਈ। ਜਦੋਂ ਉਨ੍ਹਾਂ ਨੂੰ ਆਪਣਾ ਨੌਜਵਾਨ ਲੜਕਾ ਲਾਸ਼ ਦੇ ਰੂਪ 'ਚ ਮਿਲਿਆ ਤਾਂ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਖ਼ੁਦਕੁਸ਼ੀ ਨਹੀਂ ਕਤਲ ਹੈ। ਉਨ੍ਹਾਂ ਦੇ ਲੜਕੇ ਨੂੰ ਕਿਸੇ ਨੇ ਮਾਰ ਕੇ ਟੰਗ ਦਿੱਤਾ ਹੈ ਕਿਉਂਕਿ ਜਿਸ ਸਮੇਂ ਲਾਸ਼ ਲਮਕ ਰਹੀ ਸੀ ਤਾਂ ਉਸਦੇ ਪੈਰ ਥੱਲੇ ਲੱਗੇ ਹੋਏ ਸਨ।
ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਸਬ-ਇੰਸਪੈਕਟਰ ਸਤਨਾਮ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜ ਗਏ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੂੰ ਇਸ ਘਟਨਾ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਸਬ-ਡਵੀਜ਼ਨ ਤਪਾ ਦੇ ਡੀਐਸਪੀ ਡਾ. ਮਾਨਵਜੀਤ ਸਿੰਘ ਸਿੱਧੂ ਨੂੰ ਮੌਕੇ 'ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ। ਮ੍ਰਿਤਕ ਨੌਜਵਾਨ ਦੀ ਲਾਸ਼ ਪੋਸਟ ਮਾਸਟਰਮ ਲਈ ਜ਼ਿਲ੍ਹਾ ਹਸਪਤਾਲ ਬਰਨਾਲਾ ਵਿਖੇ ਪਹੁੰਚਾ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਤਲ ਹੈ ਜਾਂ ਖ਼ੁਦਕੁਸ਼ੀ, ਆਉਣ ਵਾਲੇ ਦਿਨਾਂ 'ਚ ਤਫਤੀਸ਼ ਦੌਰਾਨ ਪਤਾ ਲੱਗੇਗਾ। ਪੀੜਤ ਪਰਿਵਾਰ ਨੂੰ ਪੰਜਾਬ ਪੁਲਿਸ ਹਰ ਪੱਖ ਤੋਂ ਇਨਸਾਫ ਦੇਣ ਲਈ ਵਚਨਵੱਧ ਹੈ। ਇਸ ਮੌਕੇ ਥਾਣਾ ਰੂੜੇਕੇ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਏਐਸਆਈ ਗੁਰਮੇਲ ਸਿੰਘ ਹਾਜ਼ਰ ਸਨ।
0 Comments