ਸਿਵਲ ਸਰਜਨ ਮਾਨਸਾ ਵੱਲੋਂ ਕੀਤਾ ਗਿਆ ਸਿਵਲ ਹਸਪਤਾਲ ਦਾ ਦੌਰਾ l
ਲੋੜਵੰਦਾਂ ਨੂੰ ਸਿਹਤ ਸਹੂਲਤਾਂ ਪਹਿਲ ਦੇ ਅਧਾਰ ਤੇ ਦਿੱਤੀਆਂ ਜਾਣ :ਡਾਕਟਰ ਅਸ਼ਵਨੀ ਕੁਮਾਰ
ਪ੍ਰੈਸ ਕਲੱਬ ਸਰਦੂਲਗੜ੍ਹ ਆਦਿ ਸੰਸਥਾਵਾਂ ਦਾ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨ
ਮਾਨਸਾ 18 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ
ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਵੱਲੋਂ ਅੱਜ ਸਥਾਨਕ ਸਿਵਲ ਹਸਪਤਾਲ ਸਰਦੂਰਗੜ੍ਹ ਦਾ ਦੌਰਾ ਕੀਤਾ ਗਿਆ ਅਤੇ ਸਟਾਫ ਨਾਲ ਮੀਟਿੰਗ ਕੀਤੀ ਗਈ l ਇਸ ਮੌਕੇ ਡਾਕਟਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਹਸਪਤਾਲ ਵਿੱਚ ਆਉਣ ਵਾਲੇ ਹਰੇਕ ਮਰੀਜ਼ ਨੂੰ ਮਿਆਰੀ ਪੱਧਰ ਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣ ਅਤੇ ਕੋਈ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ ਉਹਨਾਂ ਕਿਹਾ ਕਿ ਲੈਬ ਟੈਸਟ ਦੀ ਸਹੂਲਤਾਂ ਅਤੇ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਦਿੱਤੀਆਂ ਜਾਣl ਇਸ ਮੌਕੇ ਬੋਲਦਿਆਂ ਉਹਨਾਂ ਸਮਾਜ ਸੇਵੀ ਸੰਸਥਾਵਾਂ, ਪ੍ਰੈਸ ਕਲੱਬਾਂ ਅਤੇ ਸਿਹਤ ਸਟਾਫ ਦਾ ਧੰਨਵਾਦ ਕੀਤਾ ਜਿਹਨਾਂ ਨੇ ਕਰੋਨਾ ਕਾਲ ਅਤੇ ਹੜਾਂ ਦੌਰਾਨ ਆਪਣੀ ਡਿਊਟੀ ਜਿੰਮੇਵਾਰੀ ਨਾਲ ਨਿਭਾਈ l ਉਨਾਂ ਵੱਲੋਂ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਸਰਦੂਲਗੜ, ਪਰਿਆਸ ਵੈਲਫੇਅਰ ਚੈਰੀਟੇਬਲ ਟਰਸਟ ਸਰਦੂਲਗੜ੍ਹ,ਪ੍ਰੈਸ ਕਲੱਬ ਸਰਦੂਲਗੜ੍ਹ,ਯੂਨਾਈਟਡ ਕਲੱਬ ਸਰਦੂਲਗੜ੍ਹ, ਮੀਡੀਆ ਕਲੱਬ ਸਰਦੂਲਗੜ੍ਹ, ਯੂਥ ਵਿਰੰਗਣਾਵਾਂ ਕਲੱਬ ਅਤੇ ਹੜਾਂ ਦੌਰਾਨ ਵਧੀਆ ਡਿਊਟੀਆਂ ਨਿਭਾਉਣ ਵਾਲੇ ਕਰਮਚਾਰੀਆਂ ਦਾ ਸਨਮਾਨ ਵੀ ਕੀਤਾ ਗਿਆ l ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ ਵੱਲੋਂ ਹਲਕੇ ਦੇ ਪਤਵੰਤੇ ਲੋਕਾਂ ਅਤੇ ਸਟਾਫ ਦਾ ਧੰਨਵਾਦ ਕੀਤਾ ਜਿਨ੍ਹਾਂ ਆਪਣੀ ਡਿਊਟੀ ਹੜਾਂ ਦੌਰਾਨ ਤਨਦੇਹੀ ਨਾਲ ਨਿਭਾਈ lਸੀਨੀਅਰ ਮੈਡੀਕਲ ਅਫਸਰ ਡਾਕਟਰ ਵੇਦ ਪ੍ਰਕਾਸ਼ ਸੰਧੂ ਵੱਲੋਂ ਸਿਵਿਲ ਸਰਜਨ ਮਾਨਸਾ ਜੀ ਦਾ ਸਰਦੂਲਗੜ੍ਹ ਪਹੁੰਚ ਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਮਾਰਗਦਰਸ਼ਨ ਕਰਨ ਤੇ ਧੰਨਵਾਦ ਕੀਤਾ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਪ੍ਰਦੀਪ ਕੁਮਾਰ ਕਾਕਾ ਉਪਲ, ਪ੍ਰੇਮ ਕੁਮਾਰ ਗਰਗ, ਹਰਜੀਤਪਾਲ ਸਿੰਘ ਸੰਤ ਨਿਰੰਕਾਰੀ ਭਵਨ ਸਰਦੂਲਗੜ੍ਹ,ਪ੍ਰੈਸ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਸ਼ੀਹ, ਮੀਡਿਆ ਕਲੱਬ ਪ੍ਰਧਾਨ ਰਣਜੀਤ ਗਰਗ, ਯੂਨਾਈਟੇਡ ਮੀਡੀਆ ਕਲੱਬ ਦੇ ਪ੍ਰਧਾਨ ਲਸ਼ਮਣ ਸਿੰਘ, ਬਲਾਕ ਐਜੂਕੇਸ਼ਨ ਤਿਰਲੋਕ ਸਿੰਘ,ਸਿਹਤ ਇੰਸਪੈਕਟਰ ਹੰਸਰਾਜ,ਐਸ ਆਈ ਜਰਨੈਲ ਸਿੰਘ ਜੌੜਕੀਆਂ , ਸੀਨੀਅਰ ਫਾਰਮੇਸੀ ਅਫਸਰ ਕੁਲਦੀਪ ਸਿੰਘ, ਫਾਰਮੇਸੀ ਅਫਸਰ ਜਗਬੀਰ ਸਿੰਘ ਬਿਟਾ,ਸਟਾਫ ਨਰਸ ਪ੍ਰਭਜੋਤ ਕੌਰ ਇਲਾਵਾ ਸਟਾਫ ਹਾਜ਼ਰ ਸੀl
0 Comments