ਰਮਨੀਸ਼ ਕੁਮਾਰ ਚੌਧਰੀ,ਉੱਪ ਕਪਤਾਨ ਪੁਲਿਸ (ਡੀ) ਬਰਨਾਲਾ ਦੀ ਟੀਮ ਵਲੋਂ 05 ਬੋਰੀਆ (110 ਕਿਲੋ) ਭੁੱਕੀ ਚੂਰਾ ਪੋਸਤ ਬਲੈਰੋ ਪਿੱਕ ਗੱਡੀ ਸਮੇਤ ਮੁਲਾਜਿਮ ਕਾਬੂ

 ਰਮਨੀਸ਼ ਕੁਮਾਰ ਚੌਧਰੀ,ਉੱਪ ਕਪਤਾਨ ਪੁਲਿਸ (ਡੀ) ਬਰਨਾਲਾ ਦੀ ਟੀਮ ਵਲੋਂ 05 ਬੋਰੀਆ (110 ਕਿਲੋ) ਭੁੱਕੀ ਚੂਰਾ ਪੋਸਤ  ਬਲੈਰੋ ਪਿੱਕ ਗੱਡੀ ਸਮੇਤ  ਮੁਲਾਜਿਮ ਕਾਬੂ  


ਬਰਨਾਲਾ,22 ਨਵੰਬਰ /ਕਰਨਪ੍ਰੀਤ ਕਰਨ /- ਰਮਨੀਸ਼ ਕੁਮਾਰ ਚੌਧਰੀ,ਉੱਪ ਕਪਤਾਨ ਪੁਲਿਸ (ਡੀ) ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਪੁਲਿਸ ਮੁਖੀ  ਸ੍ਰੀ ਸੰਦੀਪ ਕੁਮਾਰ ਮਲਿਕ ਸੀਨੀਅਰ ਕਪਤਾਨ ਪੁਲਿਸ, ਦੀਆਂ ਸਖਤ ਹਿਦਾਇਤਾਂ  ਅਤੇ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਚੰਡੀਗੜ੍ਹ  ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾੜੇ  ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ,ਸ੍ਰੀ ਗਮਦੂਰ ਸਿੰਘ, ਉਪ ਕਪਤਾਨ ਪੁਲਿਸ (ਇੰਨ.) ਬਰਨਾਲਾ ਦੀ ਯੋਗ ਅਗਵਾਈ ਹੇਠ ਥਾਣੇਦਾਰ ਕੁਲਦੀਪ ਸਿੰਘ ਸੀ.ਆਈ.ਏ. ਬਰਨਾਲਾ ਵੱਲੋਂ ਮੁਖਬਰ ਖਾਸ ਪਾਸੋਂ ਇਤਲਾਹ ਮਿਲਣ ਸਤਿਗੁਰ ਸਿੰਘ ਪੁੱਤਰ ਬਲਦੇਵ ਸਿੰਘ ਪੁੱਤਰ ਮਾੜਾ ਸਿੰਘ ਵਾਸੀ ਗੁਰਦਾਸਪੁਰਾ ਗੁਰਥੜੀ, ਜ਼ਿਲ੍ਹਾ ਸੰਗਰੂਰ ਦੌਰਾਨੇ ਤਫਤੀਸ਼ ਥਾਣੇ ਕੁਲਦੀਪ ਸਿੰਘ ਸੀ.ਆਈ.ਏ. ਬਰਨਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਦੋਸ਼ੀ ਸਤਿਗੁਰ ਸਿੰਘ ਉਕਤ ਨੂੰ ਸਮੇਤ ਬਲੈਰੋ ਪਿੱਕ ਗੱਡੀ ਨੰਬਰੀ ਫਭ-11-ਧਅ-7168 ਦੇ ਪਿੰਡ ਹਮੀਦੀ ਦੇ ਏਰੀਆ ਵਿੱਚੋ ਕਾਬੂ ਕਰਕੇ ਉਸਦੇ ਕਬਜ਼ਾ ਵਿੱਚੋਂ  05 ਬੋਰੀਆ (110 ਕਿਲੋ) ਭੁੱਕੀ ਚੂਰਾ ਪੋਸਤ  ਬਲੈਰੋ ਪਿੱਕ ਗੱਡੀ ਨੰਬਰੀ -7168 ਸਮੇਤ ਕਾਬੂ ਕੀਤਾ ਗਿਆ ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 70 ਮਿਤੀ 21/11/2023 ਅ/ਧ 15/61/85  ਅਧੀਨ ਥਾਣਾ ਠੁੱਲੀਵਾਲ ਦਰਜ ਰਜਿਸਟਰ ਕੀਤਾ ਗਿਆ
                                                     ਮੁਲਾਜ਼ਿਮ ਨੇ ਦੌਰਾਨੇ ਪੁੱਛ-ਗਿੱਛ ਦੋਸ਼ੀ ਨੇ ਦੱਸਿਆ ਕਿ ਉਹ ਇਹ ਭੁੱਕੀ ਬਾਹਰਲੀ ਸਟੇਟ ਵਿੱਚੋ ਲੈ ਕੇ ਆਇਆ ਹੈ।ਦੋਸ਼ੀ ਸਤਿਗੁਰ ਸਿੰਘ ਮਾਰਚ 2023 ਵਿੱਚ ਕੋਟਾ ਜ਼ੇਲ੍ਹ (ਰਾਜਸਥਾਨ) ਵਿੱਚੋਂ ਜਮਾਨਤ ਪਰ ਰਿਹਾਅ ਹੋ ਕੇ ਆਇਆ ਹੈ। ਦੋਸ਼ੀ ਸਤਿਗੁਰ ਸਿੰਘ ਖ਼ਿਲਾਫ਼ ਪਹਿਲਾਂ ਵੀ ਨਿਮਨਲਿਖਤ ਅਨੁਸਾਰ ਵੱਖ-ਵੱਖ ਮੁਕੱਦਮੇਂ ਦਰਜ ਰਜਿਸਟਰ ਹਨ: ਜਿਸ ਵਿਚ ਮੁਕੱਦਮਾ ਨੰਬਰ 182 ਮਿਤੀ 13/09/2010 ਅ/ਧ 382, 34 ਹਿੰ:ਦੰ: ਥਾਣਾ ਸਿਟੀ ਸੰਗਰੂਰ।ਮੁਕੱਦਮਾ ਨੰਬਰ 282/12 ਅ/ਧ 420, 465, 467, 468, 471, 120-ਬੀ ਹਿੰ:ਦੰ: ਥਾਣਾ ਸਿਟੀ ਸੰਗਰੂਰ।ਮੁਕੱਦਮਾ ਨੰਬਰ 165 ਮਿਤੀ 29/05/2014 ਅ/ਧ 420, 120-ਬੀ ਹਿੰ:ਦੰ: ਥਾਣਾ ਸਿਟੀ ਸੰਗਰੂਰ।. ਮੁਕੱਦਮਾ ਨੰਬਰ 226/17 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਮੋਦਿਕ ਜ਼ਿਲ੍ਹਾ ਕੋਟਾ (ਰਾਜਸਥਾਨ) ਦਰਜ ਹੈ ਹੋਰ ਪੁੱਛਗਿੱਛ  ਤਹਿਤ ਖੁਲਾਸੇ ਹੋਣ ਦੀ ਸੰਭਾਵਨਾ ਹੈ !

Post a Comment

0 Comments