ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਪ੍ਰਾਇਮਰੀ ਪੱਧਰ ਖੇਡ ਦਿਵਸ (ਊਰਜਾ 1.0) ਦਾ ਅਯੋਜਨ ਕੀਤਾ ਗਿਆ।

 ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਪ੍ਰਾਇਮਰੀ ਪੱਧਰ ਖੇਡ ਦਿਵਸ (ਊਰਜਾ 1.0) ਦਾ ਅਯੋਜਨ ਕੀਤਾ ਗਿਆ।


 ਬਰਨਾਲਾ,29,ਨਵੰਬਰ /ਕਰਨਪ੍ਰੀਤ ਕਰਨ     ‌       
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਪ੍ਰਾਇਮਰੀ ਪੱਧਰ ਦਾ ਖੇਡ ਦਿਵਸ (ਊਰਜਾ 1.0) 29 ਨਵੰਬਰ 2023 ਨੂੰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਰਣਪ੍ਰੀਤ ਸਿੰਘ ਰਾਏ (ਐਮ. ਡੀ.), ਸਰਦਾਰ ਸਿਮਰਜੀਤ ਸਿੰਘ ਸਿੱਧੂ (ਡੀ. ਐਮ. ਸਪੋਰਟਸ,ਬਰਨਾਲਾ) ਸਰਦਾਰ ਨਰਪਿੰਦਰ ਸਿੰਘ ਢਿੱਲੋਂ ( ਡਾਇਰੈਕਟਰ ਪ੍ਰਿੰਸੀਪਲ ਭਾਈ ਦਿਆਲਾ ਜੀ ਸਕੂਲ) ਸਨ। ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾ ਵੱਲੋਂ ਹਵਾ ਵਿੱਚ ਗੁਬਾਰੇ ਛੱਡ ਕੇ ਕੀਤੀ ਗਈ। ਬੱਚਿਆਂ ਦੁਆਰਾ ਮਾਰਚ ਪਾਸਟ ਕੀਤਾ ਗਿਆ ਅਤੇ ਵੱਖ ਵੱਖ ਗਤੀਵਿਧੀਆਂ ਜਿਵੇਂ ਕਿ 100 ਮੀਟਰ ਰੇਸ, ਰਿਲੇਅ ਰੇਸ, ਫਰੌਗ ਰੇਸ, ਲੈਮਨ ਐਂਡ ਸਪੂਨ ਰੇਸ ਅਤੇ ਡਾਂਸ ਗਤੀਵਿਧੀਆਂ ਜਿਵੇਂ ਕਿ ਹੂਲਾ ਹੂਪਸ, ਡੰਬਲ ਡਾਂਸ, ਬਾਲ ਡਾਂਸ. ਪੋਮ -ਪੋਮ ਅਤੇ ਪੀਟੀ ਡਰਿਲ ਵਿੱਚ ਭਾਗ ਲਿਆ ਗਿਆ। 1ਅੰਤ ਵਿੱਚ ਵੱਖ ਵੱਖ ਗਤੀਵਿਧੀਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਜੀ ਲੱਠ ਅਤੇ ਵਾਇਸ ਪ੍ਰਿੰਸੀਪਲ ਮੈਡਮ ਸੁਮਨ ਵੱਲੋਂ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਿੰਸੀਪਲ ਵੱਲੋਂ ਸਕੂਲ ਦੇ ਸਮੂਹ ਸਪੋਰਟਸ ਸਟਾਫ ਦੀ ਪ੍ਰਸ਼ੰਸਾ ਕੀਤੀ ਗਈ ਜਿੰਨ੍ਹਾਂ ਦੀ ਮਿਹਨਤ ਸਦਕਾ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਕਰਵਾਇਆ ਗਿਆ।

Post a Comment

0 Comments