ਬਰਨਾਲਾ ਮਾਰਕੀਟ ਕਮੇਟੀ ਫੀਸ ਦਾ ਦਾਇਰਾ ਵਧਿਆ ਪਿਛਲੇ ਸਾਲ 13 % ਤੋਂ ਰੇਸ਼ੋ 14.70 ਤੇ ਪੁੱਜੀ - ਰਾਜ ਕੁਮਾਰ
ਮੰਡੀ ਚ ਲੋਕਲ ਤੋਂ ਇਲਾਵਾ ਹਿਮਾਚਲ, ਰਾਜਸਥਾਨ ਤੋਂ ਵੀ ਸਬਜ਼ੀਆਂ ਦੀ ਆਮਦ
ਬਰਨਾਲਾ,15,ਨਵੰਬਰ/ਕਰਨਪ੍ਰੀਤ ਕਰਨ /-ਸਬਜ਼ੀ ਮੰਡੀ ਵਿਚ ਨਵੀਆਂ ਮੋਸਮੀ ਸਬਜ਼ੀਆਂ ਦੀ ਆਮਦ ਸਾਗ,ਪਾਲਕ,ਗੋਭੀ,ਗਾਜਰ ਸਮੇਤ ਹੋਰ ਕਈ ਪ੍ਰਕਾਰ ਦੀਆਂ ਸਬਜ਼ੀਆਂ ਆਉਣ ਨਾਲ ਮੰਡੀ ਦੀ ਚਹਿਲ ਪਹਿਲ ਸਦਕਾ ਮੰਡੀ ਧੰਦੇ ਨਾਲ ਜੁੜੇ ਕਿਸਾਨ,ਵਪਾਰੀਆਂ ਦੜੇ ਚੇਹਰਿਆਂ ਤੇ ਰੌਣਕ ਦੇ ਨਾਲ ਨਾਲ ਗ੍ਰਾਹਕ ਦੀ ਆਮਦ ਚ ਤੇਜੀ ਆਈ ਹੈ
ਮੰਡੀ ਚ ਲੋਕਲ ਤੋਂ ਇਲਾਵਾ ਹਿਮਾਚਲ ਤੋਂ ਮਟਰ,ਰਾਜਸਥਾਨ ਤੋਂ ਗਾਜਰ,ਬੰਦ ਗੋਭੀ ਖੀਰਾ ਵੀ ਆ ਰਿਹਾ ! ਇਸ ਸੰਬੰਧੀ ਮੰਡੀ ਸੁਪਰਵਾਈਜਰ ਰਾਜ ਕੁਮਾਰ ਨਾਲ ਮਾਰਕੀਟ ਕਮੇਟੀ ਦੇ ਦਫਤਰ ਗੱਲ ਹੋਈ ਤਾਂ ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਜਿਲਾ ਮੰਡੀ ਅਫ਼ਸਰ ਅਸਲਮ ਮੁਹੰਮਦ ,ਅਤੇ ਸੈਕਟਰੀ ਮਨਮੋਹਨ ਸਿੰਘ ਚੋਹਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬਜ਼ੀ ਮੰਡੀ ਦਾ ਸਾਰਾ ਸਟਾਫ ਤਨਦੇਹੀ ਨਾਲ ਜੁਟਿਆ ਹੈ ਉਹਨਾਂ ਦੱਸਿਆ ਕਿ ਮਾਰਕੀਟ ਫੀਸ ਚ ਇਜਾਫਾ ਹੋਇਆ ਹੈ ਕੁਝ ਸਬਜ਼ੀਆਂ ਖਾਸ ਕਰਕੇ ਪਿਛਲੇ ਸਾਲ ਨਾਲੋਂ ਗੋਭੀ ਦੇ ਰੇਟਾਂ ਚ ਕਮੀ ਆਈ ਹੈ ! ਮਾਰਕੀਟ ਕਮੇਟੀ ਦੇ ਸਟਾਫ ਦੀ ਮੁਸਤੈਦੀ ਅਤੇ ਮੰਡੀ ਵਿਚ ਸਬਜ਼ੀ ਵਿਕਰੇਤਾਂ ਦੇ ਰੱਖ ਰਖਾਵ ਦੇ ਪ੍ਰਬੰਧਾਂ ਤੇ ਬੋਲਦਿਆਂ ਕਿਹਾ ਕਿ ਮੰਡੀ ਸਟਾਫ ਸੁਵੱਖਤੇ ਪਹੁੰਚ ਕੇ ਸਾਰੀ ਪ੍ਰਕਿਰਿਆ ਤੇ ਬਾਜ਼ ਅੱਖ ਰੱਖਦਿਆਂ ਸਾਰੀ ਰਿਕਾਰਡਿੰਗ ਕੀਤੀ ਜਾ ਰਹੀ ਹੈ ! ਮਾਰਕੀਟ ਕਮੇਟੀ ਦੀ ਫੀਸ ਕੁਲੇਸਨ ਸੰਬੰਧੀ ਦੱਸਿਆ ਕਿ ਪਿਛਲੇ ਸਾਲ ਨਾਲੋਂ ਮਾਰਕੀਟ ਫੀਸ ਦਾ ਦਾਇਰਾ ਵਧਿਆ ਹੈ ਪਿਛਲੇ ਸਾਲ 13 % ਤੋਂ ਰੇਸ਼ੋ 14.70 ਤੇ ਪੁੱਜੀ ਹੈ ! ਹਰੀਆਂ ਸਬਜ਼ੀਆਂ ਦੀ ਆਮਦ ਕਾਰਨ ਕਿ ਫਰੂਟ ਦੀ ਖਪਤ ਘਟਦੀ ਹੈ ਸਬਜ਼ੀਆਂ ਦੇ ਆਉਣ ਨਾਲ ਰੇਟ ਆਮ ਵਰਗ ਦੀ ਪਹੁੰਚ ਚ ਹੁੰਦਾ ਹੈ ਤੇ ਵੰਨ ਸੁਵੰਨੀਆਂ ਸਬਜ਼ੀਆਂ ਖਾਨ ਨੂੰ ਮਿਲ ਜਾਂਦੀਆਂ ਹਨ ! ਮਹਿੰਗੀਆਂ ਸਬਜ਼ੀਆਂ ਤੋਂ ਛੁਟਕਾਰਾ ਮਿਲਦਾ ਹੈ !
ਪਿਆਜ਼ ਦਾ ਰੇਟ ਵਧਣ ਜਾਂ ਸਟੋਰੀਆਂ ਵਲੋਂ ਵੱਧ ਰੇਟ ਤੇ ਵੇਚਣ ਦਾ ਜਿਕਰ ਕਰਦਿਆਂ ਦੱਸਿਆ ਕਿ ਇਸ ਟਾਈਮ ਲੋਕਲ ਪਿਆਜ਼ ਖਤਮ ਹੋ ਜਾਂਦਾ ਤੇ ਪਿਆਜ਼ ਬਾਹਰੀ ਸਟੇਟ ਚੋਂ ਹੀ ਆਉਂਦਾ ਹੈ ! ਗੁਜਰਾਤ ਵਗੈਰਾ ਦੇ ਵਪਾਰੀਆਂ ਰੇਟ ਨੂੰ ਦੇਖਦਿਆਂ ਵਲੋਂ ਕੁਝ ਪਿਆਜ਼ ਸਟੋਰ ਕਰਨ ਨਾਲ ਪਿਆਜ਼ ਦਾ ਰੇਟ ਕੁਝ ਦਿਨ ਵਧਿਆ ਪਰੰਤੂ ਹੁਣ ਰੇਟ ਥੱਲੇ ਆ ਗਏ ਹਨ ! ਸਰਕਾਰ ਵਲੋਂ ਐਲਾਨੀ ਯੋਜਨਾ ਤਹਿਤ ਕਿ ਅਧਾਰ ਕਾਰਡ ਦਿਖਾਓ ਤੇ ਸਸਤਾ ਪਿਆਜ਼ ਲੈ ਜਾਓ ਦੀ ਸਕੀਮ ਬਰਨਾਲਾ ਚ ਜਦੋਂ ਆ ਗਈ ਤਾਂ ਤੁਰੰਤ ਲਾਗੂ ਹੋ ਜਾਵੇਗੀ ! ਇਸ ਮੌਕੇ ਮੰਡੀ ਸਟਾਫ਼ ਕੁਲਦੀਪ ਸਿੰਘ ,ਗੁਰਨਾਮ ਸਿੰਘ ,ਗੁਰਵਿੰਦਰ ਸਿੰਘ ਹਾਜਿਰ ਸਨ !
0 Comments