ਪ੍ਰੋ. ਪ੍ਰੀਤਮ ਸਿੰਘ ਰਾਹੀ ਯਾਦਗੀਰੀ 13ਵਾਂ ਸਮਾਰੋਹ ਕਰਵਾਇਆ ਗਿਆ।

  ਪ੍ਰੋ. ਪ੍ਰੀਤਮ ਸਿੰਘ ਰਾਹੀ ਯਾਦਗੀਰੀ 13ਵਾਂ  ਸਮਾਰੋਹ ਕਰਵਾਇਆ ਗਿਆ 


ਬਰਨਾਲਾ,27 ,ਨਵੰਬਰ /ਕਰਨਪ੍ਰੀਤ ਕਰਨ                
  ਪ੍ਰੋ. ਰਾਹੀਂ ਆਪਣੇ ਆਪ ਵਿੱਚ ਇੱਕ ਸੰਸਥਾ ਸੀ ਜਿਸਨੇ ਮਾਲਵੇ ਵਿੱਚ ਸਾਹਿਤਕ ਲਹਿਰ ਦਾ ਮੁੱਢ ਬੰਨਿਆ ਅਤੇ ਇਸਨੂੰ ਮਾਨਵਵਾਦੀ ਨੁਹਾਰ ਦਿੱਤੀ। ਇਨਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਵਨ ਹਰਚੰਦ ਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ ਰਜਿ) ਨੇ ਲਿਖਾਰੀ ਸਭਾ ਅਤੇ ਪ੍ਰੋ. ਪ੍ਰੀਤਮ ਸਿੰਘ ਰਾਹੀਂ ਟਰੱਸਟ ਵੱਲੋਂ ਮਨਾਏ ਪ੍ਰੋ ਪ੍ਰੀਤਮ ਸਿੰਘ ਰਾਹੀ ਯਾਦਗਾਰੀ ਸਮਾਗਮ ਸਮੇਂ ਕਹੇ। ਪਹਿਲਾਂ ਕੇਂਦਰੀ ਸਭਾ (ਸੇਖੋਂ)ਦੇ ਜ: ਸਕੱਤਰ ਸੰਧੂ ਵਰਿਆਣਵੀ ਨੇ ਪ੍ਰੋ. ਰਾਹੀਂ ਦੀ ਜਥੇਬੰਦਕ ਯੋਗਤਾ ਦੀ ਭਰਪੂਰ ਸ਼ਲਾਘਾ ਕੀਤੀ। ਸਰਬ ਸ੍ਰੀ ਸੁਰਿੰਦਰ ਕੈਲੇ, ਭੋਲਾ ਸਿੰਘ ਸੰਘੇੜਾ, ਗੁਰਜਿੰਦਰ ਸਿੱਧੂ, ਗਿਆਨੀ ਰਾਮ ਸਿੰਘ ਆਦਿ ਨੇ ਵੀ ਵਿਚਾਰ ਵਟਾਂਦਰੇ ਵਿੱਚ ਭਾਗ ਲਿਆ। ਇਸ ਤੋਂ ਬਾਦ ਵਿਸ਼ਾਲ ਕਵੀ ਦਰਬਾਰ ਹੋਇਆ ਜਿਸ ਵਿੱਚ ਲਗਭਗ ਚਾਰ ਦਰਜਨ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ ਖਾਸ ਤੌਰ ਤੇ ਦਰਸ਼ਨ ਪ੍ਰੀਤੀਮਾਨ, ਰਾਮ ਸਰੂਪ ਸ਼ਰਮਾ, ਲਛਮਣ ਦਾਸ ਮੁਸਾਫਰ, ਹਾਕਮ ਸਿੰਘ ਨੂਰ, ਸੁਖਵਿੰਦਰ ਸਨੇਹ, ਜਗਦੀਸ਼ ਰਾਣਾ, ਜਸਵਿੰਦਰ ਜੱਸੀ, ਜੁਗਰਾਜ ਧੌਲਾ, ਤੇਜਿੰਦਰ ਚੰਡਿਹਕ, ਰਜਨੀਸ਼ ਬਬਲੀ, ਟੱਲੇਵਾਲੀਆ ਜੱਥਾ, ਪ੍ਰਭਜੋਤ ਸੋਹੀ, ਮਲਕੀਅਤ ਬਰਮੀ, ਭਗਵਾਨ ਢਿੱਲੋਂ,ਮੇਜਰ ਰਾਜਗੜ੍ਹ, ਸੁਰਜੀਤ ਦਿਹੜ, ਪ੍ਰੋ ਸਿਮਰਜੀਤ ਕੌਰ, ਸਾਇਰ ਤਰਸੇਮ, ਬਲਵੀਰ ਰਾਏਕੇਟੀ, ਚਰਨ ਸਿੰਘ ਭਲੂਰ, ਇਕਬਾਲ ਸਿੰਘ, ਮਨਜੀਤ ਸਿੰਘ ਸਾਗਰ, ਇਕਬਾਲ ਕੌਰ ਉਦਾਸੀ, ਜੰਗ ਸਿੰਘ ਫੱਟੜ ਆਦਿ ਨੇ ਆਪਣੇ ਕਲਾਮ ਪੇਸ਼ ਕੀਤੇ। ਇਸ ਤੋਂ ਇਲਾਵਾ ਐਚ.ਐਸ. ਡਿੰਪਲ, ਗੁਰਮੀਤ ਸਿੰਘ ਅਤੇ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਸਨਮਾਨਿਤ ਸ਼ਖ਼ਸੀਅਤਾਂ ਬਾਰੇ ਵਿਚਾਰ ਪੇਸ਼ ਕੀਤੇ। ਡਾ. ਰਾਹਲ ਰੁਪਾਲ ਨੇ ਦੱਸਿਆ ਸਨਮਾਨ ਸੈਸ਼ਨ ਸਮੇਂ ਪ੍ਰੋ. ਪ੍ਰੀਤਮ ਸਿੰਘ ਰਾਹੀ ਗਜਲ ਪੁਰਸਕਾਰ 2023 ਰਾਜਦੀਪ ਤੁਰ, ਮੁਹਾਂਦਰਾ ਪੁਰਸਕਾਰ 2023 ਡਾ. ਗੁਲਜਾਰ ਸਿੰਘ ਪੰਧੇਰ, ਉਮਰ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਪੁਰਸਕਾਰ ਡਾ. ਦੇਵਿੰਦਰ ਬਿਮਰਾ, ਸਰਦਾਰਨੀ ਹਰਿਲਾਡ ਕੌਰ ਪੁਰਸਕਾਰ ਹਰਜੀਤ ਕੌਰ ਵਿਰਕ ਨੂੰ ਪ੍ਰਦਾਨ ਕੀਤੇ ਗਏ। ਨਾਰੀ ਨਵ ਪ੍ਰਤਿਭਾ ਪੁਰਸਕਾਰ ਵਿਜੇਤਾ ਭਾਰਦਵਾਜ, ਡਾ. ਸੁਨੀਤਾ ਵਸਿਸ਼ਟ, ਸੁਰਿੰਦਰ ਪਾਲ ਕੌਰ ਅਤੇ ਮਨ ਮਾਨ ਨੂੰ ਪ੍ਰਦਾਨ ਕਿੱਤੇ ਗਏ। ਡਾ. ਰਾਹੁਲ ਰੁਪਾਲ ਅਤੇ ਸਾਗਰ ਸਿੰਘ ਸਾਗਰ ਨੇ ਮੰਚ ਸੰਚਾਲਨ। ਸਾਝੇਤੌਰ ਤੇ ਬਾਖੂਬੀ ਨਿਭਾਇਆ। ਇਸ ਮੌਕੇ ਰੁਪਾਲ ਪੇਂਟਰ ਬਰਨਾਲਾ ਵੱਲੋਂ ਵਿਸ਼ਾਲ ਚਿੱਤਰ ਪ੍ਰਦਰਸ਼ਨੀ ਲਗਾਈ ਗਈ।

Post a Comment

0 Comments