ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਚ ਵੋਟ ਪਾਉਣ ਲਈ 15 ਨਵੰਬਰ ਤੱਕ ਵੋਟਾਂ ਬਣਵਾਈ ਜਾ ਸਕਦੀਆਂ ਹਨ, ਸ਼੍ਰੀਮਤੀ ਪੂਨਮਦੀਪ ਕੌਰ

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਚ ਵੋਟ ਪਾਉਣ ਲਈ 15 ਨਵੰਬਰ ਤੱਕ ਵੋਟਾਂ ਬਣਵਾਈ ਜਾ ਸਕਦੀਆਂ ਹਨ, ਸ਼੍ਰੀਮਤੀ ਪੂਨਮਦੀਪ ਕੌਰ    


ਬਰਨਾਲਾ, 14 ਨਵੰਬਰ (ਕਰਨਪ੍ਰੀਤ ਕਰਨ)
--ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਚ ਵੋਟ ਪਾਉਣ ਲਈ 15 ਨਵੰਬਰ ਤੱਕ ਵੋਟਾਂ ਬਣਵਾਈ ਜਾ ਸਕਦੀਆਂ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ  ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਹਰੇਕ ਹਲਕੇ ਲਈ ਨਿਰਧਾਰਤ ਤਰੀਕ ਨਾਲ ਵੋਟਰ ਸੂਚੀ ਤਿਆਰ ਕੀਤੀ ਜਾਵੇਗੀ, ਜਿਸ ਤੋਂ ਉਸ ਹਲਕੇ ਦੇ ਵੋਟਰ ਵਜੋਂ ਰਜਿਸਟਰ ਹੋਣ ਦੇ ਹੱਕਦਾਰ ਸਾਰੇ ਵਿਅਕਤੀਆਂ ਦੇ ਨਾਮ ਦਰਜ ਕੀਤੇ ਜਾ ਰਹੇ ਹਨ। ਵੋਟਰ 15 ਨਵੰਬਰ 2023 ਤੱਕ ਆਪਣੀ ਵੋਟ ਬਣਵਾ ਸਕਦੇ ਹਨ ਅਤੇ ਫਾਰਮ  ਨੰ. 1 ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬ-ਸਾਈਟ barnala.gov.in ਉੱਤੇ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਵੋਟਰ ਆਪਣੇ ਫਾਰਮ ਸਬੰਧਿਤ ਪਟਵਾਰੀ ਜਾਂ ਬੂਥ ਲੈਵਲ ਅਫ਼ਸਰ ਕੋਲ ਜਮ੍ਹਾਂ ਕਰਵਾਉਣ। ਨਾਲ ਹੀ ਉਨ੍ਹਾਂ ਕਿਹਾ ਕਿ ਫਾਰਮ ਥੋਕ ਵਿੱਚ ਨਾ ਜਮ੍ਹਾਂ ਕਰਵਾਏ ਜਾਣ।

ਫਾਰਮ ਨੰ. 1 ਵਿੱਚ ਦਰਜ ਹਦਾਇਤਾਂ ਅਨੁਸਾਰ ਹੀ ਵੋਟਰ ਆਪਣੀ ਵੋਟ ਦਰਜ ਕਰਵਾ ਸਕਦੇ ਹਨ, ਜਿਸ ਅਨੁਸਾਰ ਫਾਰਮ ਉਪਰ ਪਾਸਪੋਰਟ ਸਾਈਜ਼ ਰੰਗਦਾਰ ਫੋਟੋ ਹੀ ਲਗਾਉਣੀ ਲਾਜ਼ਮੀ ਹੋਵੇਗੀ । ਉਨ੍ਹਾਂ ਦੱਸਿਆ ਕਿ ਆਮ ਜਨਤਾ ਦੀ ਸਹੂਲਤ ਲਈ ਸਬੰਧਤ ਰਿਵਾਇਜਿੰਗ ਅਥਾਰਟੀਆਂ ਦੇ ਦਫ਼ਤਰ ਵਿੱਚ ਸਬੰਧਤ ਪਟਵਾਰੀ, ਨਗਰ ਕੌਂਸਲ ਦੇ ਦਫ਼ਤਰ ਜਿਲ੍ਹੇ ਦੇ ਨੋਟੀਫਾਈਡ ਗੁਰਦੁਆਰਿਆਂ ਅਤੇ ਜ਼ਿਲ੍ਹਾ ਚੋਣ ਦਫ਼ਤਰ ਵਿੱਚ ਉਪਲੱਬਧ ਹੈ । ਜ਼ਿਲ੍ਹਾ ਬਰਨਾਲਾ ਦੇ ਚੋਣ ਬੋਰਡ ਹਲਕਾ- 1,ਉੱਪ ਮੰਡਲ ਮੈਜਿਸਟਰੇਟ, ਬਰਨਾਲਾ, 45-ਉੱਪ ਮੰਡਲ ਮੈਜਿਸਟਰੇਟ, ਤਪਾ ਅਤੇ 46-ਚੰਨਣਵਾਲ, ਉੱਪ ਮੰਡਲ ਮੈਜਿਸਟਰੇਟ, ਮਹਿਲ ਕਲਾਂ ਵਾਇਜਿੰਗ ਅਥਾਰਟੀਆਂ ਨਿਯੁਕਤ ਕੀਤੇ ਹੋਏ ਹਨ । ਵੋਟਰ ਇਹ ਫਾਰਮ ਅਤੇ ਐਪਲੀਕੇਸ਼ਨ 15 ਨਵੰਬਰ 2003 ਤੱਕ ਆਪਣੇ ਸਬੰਧਤ ਰਿਟਰਨਿੰਗ ਅਫ਼ਸਰ ਜਾਂ ਪੇਂਡੂ ਖੇਤਰਾਂ ਵਿੱਚ ਸਬੰਧਤ ਪਟਵਾਰ ਹਲਕੇ ਦੇ ਪਟਵਾਰੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲਾਂ ਜਾਂ ਲੋਕਲ ਅਥਾਰਟੀਜ ਦੇ ਕਰਮਚਾਰੀਆਂ ਪਾਸ ਜਮ੍ਹਾਂ ਕਰਵਾ ਸਕਦੇ ਹਨ।

Post a Comment

0 Comments