ਭੱਠਿਆਂ ਵਿਚ 20 ਫ਼ੀਸਦੀ ਕੋਲੇ ਦੀ ਜਗ੍ਹਾ ਪਰਾਲੀ ਤੋਂ ਬਣੇ ਪੈਲਟ ਵਰਤਣੇ ਲਾਜ਼ਮੀ-ਵਧੀਕ ਡਿਪਟੀ ਕਮਿਸ਼ਨਰ

 ਭੱਠਿਆਂ ਵਿਚ 20 ਫ਼ੀਸਦੀ ਕੋਲੇ ਦੀ ਜਗ੍ਹਾ ਪਰਾਲੀ ਤੋਂ ਬਣੇ ਪੈਲਟ ਵਰਤਣੇ ਲਾਜ਼ਮੀ-ਵਧੀਕ ਡਿਪਟੀ ਕਮਿਸ਼ਨਰ

ਭੱਠਾ ਮਾਲਕਾਂ ਨੂੰ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੇ ਢੁਕਵੇਂ ਹੱਲ ਲਈ ਜਾਰੀ ਹਦਾਇਤਾਂ ਤੋਂ ਜਾਣੂ ਕਰਵਾਇਆ


ਮਾਨਸਾ, 03 ਨਵੰਬਰ: ਗੁਰਜੰਟ ਸਿੰਘ ਸ਼ੀਂਹ 

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਭੱਠਿਆਂ ਵਿੱਚ ਘੱਟੋ—ਘੱਟ 20 ਪ੍ਰਤੀਸ਼ਤ ਕੋਲੇ ਦੀ ਜਗ੍ਹਾ ਝੋਨੇ ਦੀ ਪਰਾਲੀ ਤੋਂ ਬਣੇ ਪੈਲਟ ਵਰਤਣੇ ਲਾਜ਼ਮੀ ਕਰ ਦਿੱਤੇ ਗਏ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਵਿੰਦਰ ਸਿੰਘ ਨੇ ਭੱਠਾ ਮਾਲਕਾਂ ਕੀਤੀ ਮੀਟਿੰਗ ਦੌਰਾਨ ਕੀਤਾ।

ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਭੱਠਾ ਮਾਲਕਾਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਕਿਹਾ ਗਿਆ। ਉਨ੍ਹਾਂ ਵੱਲੋਂ ਭੱਠਾ ਮਾਲਕਾਂ ਪਾਸੋਂ ਭੱਠਿਆਂ ਵਿੱਚ ਲਾਜ਼ਮੀ ਤੌਰ ’ਤੇ 20 ਪ੍ਰਤੀਸ਼ਤ ਕੋਲੇ ਦੀ ਜਗ੍ਹਾ ਪਰਾਲੀ ਤੋਂ ਬਣੇ ਪੈਲਟ ਵਰਤਣ ਸਬੰਧੀ ਆਸ਼ਵਾਸਨ ਲਿਆ ਗਿਆ। ਭੱਠਾ ਮਾਲਕਾਂ ਨੂੰ ਜ਼ਿਲ੍ਹੇ ਵਿੱਚ ਲੱਗੀਆਂ 4 ਪੈਲਟ ਬਣਾਉਣ ਵਾਲੀਆਂ ਇਕਾਈਆਂ ਬਾਰੇ ਵੀ ਜਾਣੂ ਕਰਵਾਇਆ ਗਿਆ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ, ਡਾ. ਦਿਲਬਾਗ ਸਿੰਘ, ਸਹਾਇਕ ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ, ਬਠਿੰਡਾ, ਸ੍ਰੀ ਹਰਸਿਮਰਨ ਸਿੰਘ, ਡਿਪਟੀ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਮਾਨਸਾ, ਸ੍ਰੀ ਅਨਿਲ ਕੁਮਾਰ, ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈਜ ਅਫਸਰ ਮਾਨਸਾ, ਸ੍ਰੀ ਮਨਦੀਪ ਸਿੰਘ ਅਤੇ ਬਾਇੳਮਾਸ ਇੰਡਸਟਰੀਜ ਦੇ ਨੁਮਾਇੰਦੇ ਹਾਜਰ ਸਨ।

Post a Comment

0 Comments