ਸਰਬੱਤ ਦਾ ਭਲਾ ਟਰੱਸਟ ਵੱਲੋ 200 ਲੋੜਵੰਦ ਵਿਧਵਾਵਾਂ ਅਤੇ ਅਪਹਾਜਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਚੈੱਕ ਵੰਡੇ ਦਸ ਕੈਂਸਰ ਪੀੜਤਾ ਨੂੰ ਭੀ ਦਿੱਤੀ ਮੱਦਦ - ਇੰਜ,ਸਿੱਧੂ
ਬਰਨਾਲਾ 16 ਨਵੰਬਰ / ਕਰਨਪ੍ਰੀਤ ਕਰਨ ਸਥਾਨਕ ਗੁਰੂ ਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬ੍ਰਾਂਚ ਬਰਨਾਲਾ ਵੱਲੋ 200 ਦੇ ਕਰੀਬ ਲੋੜਮੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਅਤੇ ਦਸ ਕੈਂਸਰ ਪੀੜਤਾ ਨੂੰ ਮਹੀਨਾ ਵਾਰ ਪੈਨਸ਼ਨ ਦੇ ਚੈੱਕ ਵੰਡੇ ਗਏ ਇਹ ਜਾਣਕਾਰੀ ਪ੍ਰੈਸ ਦੇ ਨਾ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਦਿੱਤੀ। ਸਿੱਧੂ ਨੇ ਦੱਸਿਆ ਕਿ ਸੰਸਥਾ ਵੱਲੋਂ 20 ਦੇ ਕਰੀਬ ਸਰਕਾਰੀ ਸਕੂਲਾਂ ਦੇ ਬੱਚਿਆ ਦੇ ਬਲੱਡ ਗਰੁੱਪ ਦੀ ਜਾਚ ਕਰਨ ਲਈ ਦਰਖਾਸਤਾਂ ਆਈਆਂ ਹਨ ਬਹੁਤ ਜਲਦੀ ਸੰਸਥਾ ਵਲੋ ਸਰਕਾਰੀ ਸਕੂਲਾਂ ਦੇ ਗਰੀਬ ਬੱਚਿਆਂ ਦਾ ਬਲੱਡ ਗਰੁੱਪ ਪਤਾ ਕਰਨ ਲਈ ਟੀਮਾ ਭੇਜੀਆਂ ਜਾਣਗੀਆ ਤੇ ਸੰਸਥਾ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾ ਹੇਠ ਇਹ ਕੰਮ ਮੁਫ਼ਤ ਨੇਪਰੇ ਚਾੜਿਆ ਜਾਵੇਗਾ। ਸਿੱਧੂ ਨੇ ਦੱਸਿਆ ਕਿ ਸਾਡੇ ਕੋਲ ਹੋਰ ਪੈਨਸ਼ਨ ਲਾਉਣ ਲਈ ਸੈਕੜੇ ਦਰਖਾਸਤਾਂ ਆਈਆਂ ਹਨ ਸੰਸਥਾ ਦੇ ਸਾਰੇ ਮੈਬਰਾਂ ਨੂੰ ਬੇਨਤੀ ਕੀਤੀ ਹੈ ਕੇ ਉਹ ਆਈਆਂ ਦਰਖਾਸਤਾਂ ਵਾਲੀਆ ਦੇ ਘਰ ਘਰ ਜਾਣ ਤੇ ਜਿੰਨਾ ਨੂੰ ਅਤਿ ਜਰੂਰਤ ਹੈ ਉਹਨਾਂ ਦੀ ਪੁਰਜੋਰ ਸਿਫਾਰਸ਼ ਕਰਨ ਤਾਕੇ ਉਹਨਾਂ ਲੋੜਮੰਦਾਂ ਨੂੰ ਹੀ ਇਸ ਦਾ ਲਾਭ ਮਿਲ ਸਕੇ।ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਭੁਰੇ ਜਥੇਦਾਰ ਗੁਰਮੀਤ ਸਿੰਘ ਧੌਲਾ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਰੂਪ ਸਿੰਘ ਮਹਿਤਾ ਗੁਰਦੇਵ ਸਿੰਘ ਮੱਕੜ ਆਦਿ ਕਲੱਬ ਮੈਬਰ ਹਾਜ਼ਰ ਸਨ।
0 Comments