ਰਿਸ਼ਵਤ ਲੈਂਦਿਆ ਕਾਬੂ ਕੀਤੇ ਸਹਾਇਕ ਥਾਣੇਦਾਰ ਨੂੰ ਚਾਰ ਸਾਲ ਦੀ ਸਜਾ ਤੇ 20ਹਜਾਰ ਰੁਪਏ ਜੁਰਮਾਨਾ

 ਰਿਸ਼ਵਤ ਲੈਂਦਿਆ ਕਾਬੂ ਕੀਤੇ ਸਹਾਇਕ ਥਾਣੇਦਾਰ ਨੂੰ ਚਾਰ ਸਾਲ ਦੀ ਸਜਾ ਤੇ 20ਹਜਾਰ ਰੁਪਏ ਜੁਰਮਾਨਾ


ਬਰਨਾਲਾ, 22 ,ਨਵੰਬਰ /ਕਰਨਪ੍ਰੀਤ ਕਰਨ/ ਵਿਜੀਲੈਂਸ ਬਿਉਰੋ ਬਰਨਾਲਾ ਦੇ ਇੰਸਪੈਕਟਰ ਦੀ ਅਗਵਾਈ ਹੇਠਲੀ ਟੀਮ ਨੇ ਜਿਲੇ ਦੇ ਇਕ ਥਾਣੇਦਾਰ ਨੂੰ ਰੰਗੇ ਹੱਥੀਂ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਹਿਤ ਘੱਲਿਆ ਗਿਆ ਸੀ ਜਿਸਤੇ ਕਾਰਵਾਈ ਮਨਜੋਗ ਅਦਾਲਤ ਨੇ ਚਾਰ ਸਾਲ ਦੀ ਸਜਾ ਤੇ 20ਹਜਾਰ ਰੁਪਏ ਜੁਰਮਾਨਾ ਕਰਨ ਦਾ ਹੁਕਮ ਸੁਣਾਇਆ ਹੈ। ਵਿਭਾਗ ਦੇ ਇੰਸੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਜਗਦੀਸ਼ ਸਿੰਘ ਵਾਸੀ ਮੋੜ ਪਟਿਆਲਾ ਦੀ ਸ਼ਿਕਾਇਤ ਉਪਰ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੂੰ 5 ,ਹਜਾਰ ਰੁਪਏ ਨਕਦ ਲੈਂਦਿਆ ਰੰਗੇ ਹੱਥੀ ਕਾਬੂ ਕੀਤਾ ਗਿਆ ਸੀ ਜਿਸਤੇ 25/16 ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਹਿਤ ਮਾਨਯੋਗ ਜਿਲਾ ਕੋਰਟ ਵਿਚ ਕੇਸ ਦਾਇਰ ਕੀਤਾ ਗਿਆ ਸੀ ਜਿਸਤੇ ਸਰਕਾਰੀ ਵਕੀਲ ਦੀਆ ਦਲੀਲਾਂ ਨਾਲ ਸਹਿਮਤ ਹੁੰਦਿਆਂ ਐਡੀਸ਼ਨ ਸੈਸ਼ਨ ਜੱਜ ਸ੍ਰੀ ਦਵਿੰਦਰ ਕੁਮਾਰ ਗੁਪਤਾ ਨੇ ਸਹਿਮਤ ਹੁੰਦਿਆ ਉਕਤ ਨਾਮਜ਼ਦ ਸਹਾਇਕ ਥਾਣੇਦਾਰ ਨੂੰ ਚਾਰ ਸਾਲ ਦੀ ਸਜਾ ਤੇ 20 ਹਜਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਗਿਆ ਹੈ।

Post a Comment

0 Comments