ਦੋ ਰੋਜਾ ਜ਼ਿਲ੍ਹਾ ਪੱਧਰੀ ਓਪਨ ਯੁਵਕ ਮੇਲਾ 24 ਤੇ 25 ਨਵੰਬਰ ਨੂੰ ਗੁਰੂ ਗੋਬਿੰਦ ਸਿੰਘ ਸੰਘੇੜਾ ਕਾਲਜ ਬਰਨਾਲਾ ਵਿੱਚ

 ਦੋ ਰੋਜਾ ਜ਼ਿਲ੍ਹਾ ਪੱਧਰੀ ਓਪਨ ਯੁਵਕ ਮੇਲਾ 24 ਤੇ 25 ਨਵੰਬਰ ਨੂੰ ਗੁਰੂ ਗੋਬਿੰਦ ਸਿੰਘ ਸੰਘੇੜਾ ਕਾਲਜ ਬਰਨਾਲਾ ਵਿੱਚ 

ਗੁਰੂ ਗੋਬਿੰਦ ਸਿੰਘ ਸੰਘੇੜਾ ਕਾਲਜ ਵਿਦਿਆਰਥੀਆਂ ਦੇ ਮਨੋਰੰਜਨ ਤੇ ਵੋਦਿਕ ਵਿਕਾਸ ਨੂੰ ਦਿੰਦਾ ਤਰਜੀਹ -ਭੋਲਾ ਵਿਰਕ


ਬਰਨਾਲਾ,21,ਨਵੰਬਰ/ਕਰਨਪ੍ਰੀਤ ਕਰਨ /-
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਵਿਚ ਹੁੰਦੇ ਵੱਖੋ ਵਖੋਰੇ ਕਰਤੱਵਾਂ  ਨੂੰ ਉਭਾਰਨ ਦੇ ਮਕਸਦ ਨਾਲ ਜ਼ਿਲ੍ਹਾ ਪੱਧਰੀ ਕਰਵਾਏ ਜਾਂਦੇ ਓਪਨ ਯੂਥ ਫੈਸਟੀਵਲ ਦੀ ਲੜੀ ਤਹਿਤ ਜਿਲਾ ਬਰਨਾਲਾ ਦੇ ਓਪਨ ਮੁਕਾਬਲੇ ਗੁਰੂ ਗੋਬਿੰਦ ਸਿੰਘ ਸੰਘੇੜਾ ਕਾਲਜ ਵਿੱਚ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਵਿਖੇ ਨਿਯੁਕਤ ਸਹਾਇਕ ਡਾਇਰੈਕਟਰ ਸ੍ਰੀ ਅਰੁਣ ਕੁਮਾਰ ਸ਼ਰਮਾ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਪ੍ਰੋਗਰਾਮ ਜ਼ਿਲ੍ਹਾ ਬਰਨਾਲਾ ਦਾ ਪ੍ਰੋਗਰਾਮ ਗੁਰੂ ਗੋਬਿੰਦ ਸਿੰਘ ਸੰਘੇੜਾ ਕਾਲਜ ਵਿੱਚ 24 ਤੇ 25 ਨਵੰਬਰ ਨੂੰ ਕਾਲਜ ਦੇ ਚੇਅਰਮੈਨ ਸਰਦਾਰ ਭੋਲਾ ਸਿੰਘ ਵਿਰਕ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਕਰਵਾਇਆ ਜਾ ਰਿਹਾ। ਇਸ ਯੁਵਕ ਮੇਲੇ ਦੀ ਤਿਆਰੀ ਦਾ ਜਾਇਜਾ ਲੈਣ ਲਈ ਸਹਾਇਕ ਡਾਇਰੈਕਟਰ ਸ੍ਰੀ ਅਰੁਣ ਕੁਮਾਰ ਜੀ ਵਲੋਂ ਅੱਜ ਕਾਲਜ ਦਾ ਦੌਰਾ ਕੀਤਾ ਗਿਆ ਅਤੇ ਯੁਵਕ ਮੇਲੇ ਨੂੰ ਸੁਚੱਜੇ ਢੰਗ ਨਾਲ ਨਪੇਰੇ ਚਾੜਣ ਲਈ ਕਾਲਜ ਸਟਾਫ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਰਨਾਲਾ ਅਰੁਣ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ 15 ਤੋਂ 35 ਸਾਲ ਉਮਰ ਦੇ ਨੌਜਵਾਨਾਂ ਦੇ ਲਈ 2 ਰੋਜਾ ਯੁਵਕ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 24 ਨਵੰਬਰ ਨੂੰ ਮੋਨੋ ਐਕਟਿੰਗ, ਭੰਗੜਾ ਲੋਕਨਾਚ ਮੁਕਾਬਲੇ,ਭਾਸ਼ਣ ਮੁਕਾਬਲੇ,ਸੰਮੀ,ਰਵਾਇਤੀ ਲੋਕ ਕਲਾਂਵਾਂ,ਫੁਲਕਾਰੀ, ਨਾਲੇ,ਪੀੜੀ,ਛਿੱਕੂ, ਪੱਖੀ, ਬੇਕਾਰ ਵਸਤੂਆਂ ਦਾ ਸਦਉਪਯੋਗ ਅਤੇ ਭੰਡ ਅਤੇ 25 ਨਵੰਬਰ ਨੂੰ ਗਿੱਧਾ, ਲੋਕ ਗੀਤ,ਵਾਰ ਗਾਇਨ,ਕਵੀਸਰੀ,ਪੁਰਾਤਨ ਪਹਿਰਾਵਾ, ਲੁੱਡੀ,ਪੋਸਟਰ ਬਣਾਉਣਾ,ਕੋਲਾਜ ਬਣਾਉਣਾ,ਕਲੇਅ ਮਾਡਲਿੰਗ,ਕਾਰਟੂਨਿੰਗ, ਅਤੇ ਰੰਗੋਲੀ  ਮੁਕਾਬਲੇ ਹੋਣਗੇ ।ਗੁਰੂ ਗੋਬਿੰਦ ਸਿੰਘ ਸੰਘੇੜਾ ਕਾਲਜ ਦੇ ਚੇਅਰਮੈਨ ਸਰਦਾਰ ਭੋਲਾ ਸਿੰਘ ਵਿਰਕ ਨੇ ਦੱਸਿਆ ਕਿ ਇਸ ਯੁਵਕ ਮੇਲੇ ਪ੍ਰਤੀ ਯੁਵਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਗੁਰੂ ਗੋਬਿੰਦ ਸਿੰਘ ਸੰਘੇੜਾ ਕਾਲਜ ਵਿਦਿਆਰਥੀਆਂ ਦੇ ਮਨੋਰੰਜਨ ਤੇ ਵੋਦਿਕ ਵਿਕਾਸ ਨੂੰ ਹਮੇਸ਼ਾਂ ਤਰਜੀਹ ਦਿੰਦਾ ਹੈ

Post a Comment

0 Comments