ਗਊ ਸੇਵਾ ਕਮਿਸ਼ਨ , ਪਸ਼ੂ ਪਾਲਣ ਵਿਭਾਗ ਵੱਲੋਂ ਕੈਟਲ ਪੌਂਡ ਖੋਖਰ ਕਲਾਂ ਨੂੰ 25ਹਜ਼ਾਰ ਦੀਆਂ ਦਵਾਈਆਂ ਪਸ਼ੂ ਭਲਾਈ ਕੈਂਪ ਲਗਾ ਕੇ ਕੀਤੀਆਂ ਭੇਂਟ

 ਗਊ ਸੇਵਾ ਕਮਿਸ਼ਨ , ਪਸ਼ੂ ਪਾਲਣ ਵਿਭਾਗ ਵੱਲੋਂ ਕੈਟਲ ਪੌਂਡ ਖੋਖਰ ਕਲਾਂ ਨੂੰ 25ਹਜ਼ਾਰ ਦੀਆਂ ਦਵਾਈਆਂ ਪਸ਼ੂ ਭਲਾਈ ਕੈਂਪ ਲਗਾ ਕੇ ਕੀਤੀਆਂ ਭੇਂਟ 

 


ਮਾਨਸਾ 2 ਨਵੰਬਰ (ਗੁਰਜੀਤ ਸ਼ੀਂਹ)

ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਅੱਜ  ਕੈਟਲ ਪੌਂਡ ਖੋਖਰ ਕਲਾਂ ਵਿਖੇ ਗਊ ਭਲਾਈ ਕੈਂਪ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਅਸ਼ੋਕ ਸਿੰਗਲਾ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ,ਵਿਕਾਸ ਪ੍ਰਤਾਪ ਪ੍ਰਿੰਸੀਪਲ ਸੈਕਟਰੀ ਪਸ਼ੂ ਪਾਲਣ ਵਿਭਾਗ ਪੰਜਾਬ ,ਮੁੱਖ ਕਾਰਜਕਾਰੀ ਅਫ਼ਸਰ ਪੰਜਾਬ ਗਊ ਸੇਵਾ ਕਮਿਸ਼ਨ ਡਾ. ਰਵੀਕਾਂਤ ਦੀ ਰਹਿਨੁਮਾਈ ਹੇਠ ਲਗਾਇਆ ਗਿਆ।ਕੈਂਪ ਦੌਰਾਨ ਉਚੇਚੇ ਤੌਰ ਤੇ ਪੁੱਜੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗਣਪਤ ਸਿੰਘ ਨੇ ਗਊਆਂ ਨੂੰ ਸਮੇ ਸਮੇ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਪੰਜਾਬ ਗਊ ਸੇਵਾ ਕਮਿਸ਼ਨ , ਪਸ਼ੂ ਪਾਲਣ ਵਿਭਾਗ ਵੱਲੋਂ ਗਊਆਂ ਦੇ ਇਲਾਜ ਲਈ 25 ਹਜ਼ਾਰ ਰੁਪਏ ਦੀਆਂ ਦਵਾਈਆਂ ਕੈਟਲ ਪੌਂਡ ਖੋਖਰ ਕਲਾਂ ਨੂੰ ਦਿੱਤੀਆਂ ਗਈਆਂ।ਇਸ ਦੌਰਾਨ 78 ਗਊਆਂ ਦਾ ਇਲਾਜ ਕੀਤਾ ਗਿਆ।ਇਸ ਮੌਕੇ ਡਾ. ਦੁਸ਼ੰਤਪ੍ਰੀਤ ,ਡਾ.ਅਕਸ਼ੇ ਗੋਇਲ ,ਡਾ. ਪ੍ਰੀਤੀ,ਡਾ.ਸੰਜੀਵ ਸੀਨੀਅਰ ਵੈਟਨਰੀ ਅਫਸਰ ਮਾਨਸਾ ,ਨਵਪ੍ਰੀਤ ਸਿੰਘ ਵੈਟਨਰੀ ਇੰਸਪੈਕਟਰ ਆਦਿ ਹਾਜਰ ਸਨ।

Post a Comment

0 Comments