25 ਨਵੰਬਰ ਦੀ ਫਰੀਦਕੋਟ ਰੈਲੀ ਮਾਨ ਸਰਕਾਰ ਨੂੰ ਗਰੰਟੀਆ ਚੇਤੇ ਕਰਵਾਏਗੀ : ਐਡਵੋਕੇਟ ਉੱਡਤ

 25 ਨਵੰਬਰ ਦੀ ਫਰੀਦਕੋਟ ਰੈਲੀ ਮਾਨ ਸਰਕਾਰ ਨੂੰ ਗਰੰਟੀਆ ਚੇਤੇ ਕਰਵਾਏਗੀ : ਐਡਵੋਕੇਟ ਉੱਡਤ 

ਜੰਨ ਸੰਪਰਕ ਮੁਹਿੰਮ ਤਹਿਤ ਪਿੰਡ ਬਰਨਾਲਾ ਵਿੱਖੇ ਜਨਤਕ ਮੀਟਿੰਗ ਕੀਤੀ 


 ਗੁਰਜੰਟ ਸਿੰਘ ਬਾਜੇਵਾਲੀਆ                       ਮਾਨਸਾ18 ਨਵੰਬਰ  ਬਦਲਾਅ ਦੇ ਨਾਮ ਤੇ ਸੱਤਾ ਤੇ ਕਾਬਜ ਹੋਈ ਮਾਨ ਸਰਕਾਰ ਨੂੰ ਚੌਣਾ ਤੋ ਪਹਿਲਾ  ਮਜਦੂਰ ਵਰਗ ਨੂੰ ਦਿੱਤੀਆ ਆਪਣੀਆ ਗਰੰਟੀਆ  ਚੇਤੇ ਕਰਵਾਉਣ ਲਈ ਪੰਜਾਬ ਖੇਤ ਮਜਦੂਰ ਸਭਾ ਵੱਲੋ 25 ਨਵੰਬਰ ਨੂੰ ਫਰੀਦਕੋਟ ਵਿੱਖੇ ਕੀਤੀ ਜਾ ਸੂਬਾ ਪੱਧਰੀ ਰੈਲੀ ਦੀ ਤਿਆਰੀ ਹਿੱਤ ਜੰਨ ਸੰਪਰਕ ਮੁਹਿੰਮ ਤਹਿਤ ਪਿੰਡ ਬਰਨਾਲਾ ਵਿੱਖੇ ਭਰਵੀ ਜਨਤਕ ਮੀਟਿੰਗ ਕੀਤੀ , ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ  ਮਾਨ ਦੀ ਮਾਨ ਸਰਕਾਰ ਪੂਰੀ ਤਰ੍ਹਾਂ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਤੇ ਪਹਿਰਾ ਦੇ ਰਹੀ ਹੈ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਮੋਦੀ ਸਰਕਾਰ ਵੱਲੋ ਬਣਾਏ ਮਜਦੂਰ ਵਰਗ ਵਿਰੋਧੀ ਚਾਰ ਲੇਬਰ ਕੋਡ  ਲਾਗੂ ਕਰਨ ਵਾਲੀ ਪਹਿਲੀ ਸਰਕਾਰ ਬਣ ਗਈ ਹੈ , ਜਿਸ ਨੇ ਮਜਦੂਰਾ ਦੀ ਦਿਹਾੜੀ ਦਾ ਸਮਾ 8 ਤੋ 12 ਘੰਟੇ ਕਰ ਦਿੱਤਾ ।

       ਐਡਵੋਕੇਟ ਉੱਡਤ ਨੇ ਕਿਹਾ ਕਿ ਮਾਨ ਸਰਕਾਰ ਮੋਦੀ ਸਰਕਾਰ ਦੇ ਰਸਤੇ ਤੇ ਚੱਲਣਾ ਬੰਦ ਕਰੇ ਤੇ ਪੰਜਾਬ ਦੀਆ ਵਿਧਾਨ ਸਭਾ ਦੀਆ ਚੌਣਾ ਤੋ ਪਹਿਲਾ ਦਿੱਤੀਆ ਆਪਣੀਆਂ ਗਰੰਟੀਆ ਪੂਰੀਆਂ ਕਰੇ , ਨਹੀ ਤਾ ਨਤੀਜੇ ਭੁਗਤਣ ਲਈ ਤਿਆਰ-ਬਰ-ਤਿਆਰ ਰਹੇ । 

      ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਰਾਜਿੰਦਰ ਸਿੰਘ ਹੀਰੇਵਾਲਾ , ਸਾਥੀ ਜਰਨੈਲ ਸਿੰਘ ਹੀਰੇਵਾਲਾ, ਬੂਟਾ ਸਿੰਘ ਬਰਨਾਲਾ , ਭੋਲਾ ਸਿੰਘ ਬਰਨਾਲਾ , ਸੰਕਰ ਸਿੰਘ ਬਰਨਾਲਾ , ਸੀਤਾ ਸਿੰਘ ਬਰਨਾਲਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

  

Post a Comment

0 Comments