25 ਨਵੰਬਰ ਦੀ ਫਰੀਦਕੋਟ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ : ਚੌਹਾਨ/ ਉੱਡਤ
ਜਨ ਸੰਪਰਕ ਮੁਹਿੰਮ ਤਹਿਤ ਪਿੰਡ ਬਾਜੇਵਾਲਾ ਵਿੱਖੇ ਭਰਵੀ ਜਨਤਕ ਮੀਟਿੰਗ ਕੀਤੀ
ਗੁਰਜੰਟ ਸਿੰਘ ਬਾਜੇਵਾਲੀਆ ਸਰਦੂਲਗੜ੍ਹ/ਝੁਨੀਰ 20 ਨਵੰਬਰ ਪੰਜਾਬ ਸਰਕਾਰ ਦੀਆ ਕਾਰਪੋਰੇਟ ਘਰਾਣਿਆਂ ਪੱਖੀ ਤੇ ਮਜਦੂਰ ਵਿਰੋਧੀ ਨੀਤੀਆ ਖਿਲਾਫ ਪੰਜਾਬ ਖੇਤ ਮਜਦੂਰ ਸਭਾ ਵੱਲੋ 25 ਨਵੰਬਰ ਨੂੰ ਫਰੀਦਕੋਟ ਵਿੱਖੇ ਸੂਬਾ ਪੱਧਰੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਪੰਜਾਬ ਸਰਕਾਰ ਨੂੰ ਸੱਤਾ ਵਿੱਚ ਆਉਣ ਤੋ ਪਹਿਲਾ ਲੋਕਾ ਨੂੰ ਦਿੱਤੀਆ ਗਰੰਟੀਆ ਪੂਰੀਆ ਕਰਨ ਲਈ ਮਜਬੂਰ ਕਰ ਦੇਵੇਗੀ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਇੱਥੋ ਥੋੜੀ ਦੂਰ ਸਥਿਤ ਪਿੰਡ ਬਾਜੇਵਾਲਾ ਵਿੱਖੇ ਜਨ ਸੰਪਰਕ ਮੁਹਿੰਮ ਤਹਿਤ ਕੀਤੀ ਭਰਵੀ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਸਾਥੀ ਕ੍ਰਿਸਨ ਚੋਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਕੀਤਾ ।
ਆਗੂਆਂ ਨੇ ਕਿਹਾ ਕਿ ਬਦਲਾਅ ਦੇ ਨਾਮ ਤੇ ਬਣੀ ਆਪ ਸਰਕਾਰ ਨੇ ਸੱਤਾ ਹਾਸਲ ਕਰਨ ਉਪਰੰਤ ਰਿਵਾਇਤੀ ਪਾਰਟੀਆਂ ਵਾਗ ਲੋਕ ਵਿਰੋਧੀ ਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਲਾਗੂ ਕਰਕੇ ਮਜਦੂਰ ਵਰਗ ਨਾਲ ਵੱਡਾ ਧ੍ਰੋਹ ਕਮਾਇਆ ਤੇ ਕੰਮ ਦੇ 8 ਤੋ 12 ਕਰਨ ਵਾਲੀ ਪੰਜਾਬ ਸਰਕਾਰ ਦੇਸ ਪਹਿਲੀ ਰਾਜ ਸਰਕਾਰ ਬਣ ਗਈ ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਮੋਦੀ ਸਰਕਾਰ ਵਾਗ ਮਜਦੂਰਾ ਦੀ ਭਲਾਈ ਲਈ ਬਣੇ ਮਨਰੇਗਾ ਕਾਨੂੰਨ ਨੂੰ ਖਤਮ ਕਰਨ ਲਈ ਕੋਈ ਕਸਰ ਬਾਕੀ ਨਹੀ ਛੱਡੀ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਬਲਦੇਵ ਸਿੰਘ ਬਾਜੇਵਾਲਾ , ਬਲਦੇਵ ਸਿੰਘ ਉੱਡਤ , ਜੱਗਾ ਸਿੰਘ ਬਾਜੇਵਾਲਾ , ਬੂਟਾ ਸਿੰਘ ਬਾਜੇਵਾਲਾ , ਨਿਰਮਲ ਸਿੰਘ ਬਾਜੇਵਾਲਾ , ਕਾਲਾ ਖਾਂ ਭੰਮੇ ਕਲਾਂ , ਗਿੰਦਰ ਸਿੰਘ ਬਾਜੇਵਾਲਾ , ਮੰਗਾ ਸਿੰਘ ਬਾਜੇਵਾਲਾ , ਗੁਰਜੰਟ ਸਿੰਘ ਕੋਟਧਰਮੂ ਆਦਿ ਵੀ ਹਾਜਰ ਸਨ ।
0 Comments