ਨਗਰ ਕੌਂਸਲ ਦਾ ਮੁਹੰ ਚਿੜਾ ਰਹੇ ਹਨ ਬਾਜ਼ਾਰ ਦੇ ਵਾਰਡ ਨੰਬਰ 26,ਚ ਸਥਿਤ ਗੁਰਦਵਾਰਾ ਸਿੰਘ ਸਭਾ ਤੇ ਅਲਾਲ ਮਾਰਕੀਟ ਵਿਚਾਲੇ ਲੱਗੇ ਕੁੜੇ ਕਰਕਟ ਦੀ ਗੰਦਗੀ ਦੇ ਢੇਰ
ਅਲਾਲ ਮਾਰਟ,ਵਰਮਾ ਗੰਨ ਹਾਊਸ,ਹਰਿ ਓਮ ਅਲਟਰਾ ਸਕੇਨ ਸੈਂਟਰ, ਧਾਲੀਵਾਲ ਫੋਟੋਸਟੇਟ ,ਬਰਗਰ 13, ਸਰਦਾਰ ਫੋਟੋਸਟੇਟ ਸਮੇਤ ਦਵਾਈਆਂ;ਸੁਨਾਰਾਂ ਦੀਆਂ ਦੁਕਾਨਾਂ ਮੌਜੂਦ
ਬਰਨਾਲਾ ,8 ,ਨਵੰਬਰ /ਕਰਨਪ੍ਰੀਤ ਕਰਨ
- ਨਗਰ ਕੌਂਸਲ ਬਰਨਾਲਾ ਚ ਪ੍ਰਧਾਨਗੀ ਦੇ ਚੱਲ ਰਹੇ ਘਮਸ਼ਾਨ ਤੋਂ ਬਾਅਦ ਸ਼ਹਿਰ ਦੇ ਵਾਰਡਾਂ ਦੀ ਦਸ਼ਾ ਤਰਸਯੋਗ ਹੋਈ ਪੈ ਹੈ ਜਿਸ ਦੀ ਤਾਜ਼ਾ ਉਧਾਹਰਣ ਸਦਰ ਬਾਜ਼ਾਰ ਚ ਥਾਣਾ ਸਿਟੀ ਲਾਗੇ ਵਾਰਡ ਨੰਬਰ 26,ਚ ਸਥਿਤ ਗੁਰਦਵਾਰਾ ਸਿੰਘ ਸਭਾ ਤੇ ਅਲਾਲ ਮਾਰਕੀਟ ਵਿਚਾਲੇ ਲੱਗੇ ਕੁੜੇ ਕਰਕਟ ਦੀ ਗੰਦਗੀ ਦੇ ਢੇਰ ਦੀਆਂ ਮੁਹੰ ਬੋਲਦਿਆਂ ਤਸਵੀਰਾਂ ਨਗਰ ਕੌਂਸਲ ਦਾ ਮੁਹੰ ਚਿੜਾ ਰਹੀਆਂ ਹਨ ਜਿੱਥੇ ਗੋਡੇ ਗੋਡੇ ਉਘਿਆ ਘਾਹ ਤੇ ਕੁੜੇ ਕਰਕਟ ਦੀ ਗੰਦਗੀ ਮਾਰਕੀਟ ਦੀਆਂ ਦੁਕਾਨ ਤੇ ਆਉਣ ਵਾਲੇ ਗ੍ਰਾਹਕਾਂ ਰਾਹਗੀਰਾਂ ਲਈ ਵੱਡਾ ਜੋਖਿਮ ਬਣਿਆ ਹੋਇਆ ਹੈ ਜਿਸ ਨੂੰ ਚੁੱਕਣ ਲਾਇ ਸਫਾਈ ਕਰਮਚਾਰੀ ਅਤੇ ਐੱਮ ਸੀ ਵਲੋਂ ਧਿਆਨ ਨਾ ਦਿੱਤਾ ਜਾਣਾ ਸਰੇਆਮ ਬਿਮਾਰੀਆਂ ਨੂੰ ਸੱਦਾ ਦੇਣਾ ਹੈ !ਕਿਸੇ ਸਮੇਂ ਵੀ ਡੇਂਗੂ ਫੈਲਣ ਦਾ ਡਰ ਸਤਾ ਰਿਹਾ ਹੈ ਜਿਕਰਯੋਗ ਹੈ ਕਿ ਇਸ ਪੋਸ਼ ਮਾਰਕੀਟ ਵਿੱਚ ਅਲਾਲ ਮਾਰਟ,ਵਰਮਾ ਗੰਨ ਹਾਊਸ,ਹਰਿ ਓਮ ਅਲਟਰਾ ਸਕੇਨ ਸੈਂਟਰ, ਧਾਲੀਵਾਲ ਫੋਟੋਸਟੇਟ ,ਬਰਗਰ13 ,ਸਰਦਾਰ ਫੋਟੋਸਟੇਟ ਸਮੇਤ ਦਵਾਈਆਂ ਸੁਨਾਰਾਂ ਦੀਆਂ ਕਈ ਦੁਕਾਨਾਂ ਹਨ ਦੁਕਾਨਾਂ ਕੋਲ ਕੁੜੇ ਕਰਕਟ ਦੇ ਢੇਰ ਰਾਹਗੀਰਾਂ ਦਾ ਸਵਾਗਤ ਕਰਦੇ ਹਨ ! ਕੁਝ ਸਫਾਈ ਕਰਮਚਾਰੀ ਵੀ ਇਹੋ ਕਹਿ ਦਿੰਦੇ ਹਨ ਕਿ ਸਾਡਾ ਏਰੀਆ ਨਹੀਂ ਹੈ ਐੱਮ ਸੀ ਨੇ ਕਦੇ ਗੇੜਾ ਮਾਰਨ ਦੀ ਜਰੂਰਤ ਨਹੀਂ ਸਮਝੀ !ਉਹਨਾਂ ਕਿਹਾ ਕਿ ਹਿੰਦੋਸਤਾਨ ਦੇ ਸਭ ਤੋਂ ਵੱਡੇ ਤਿਓਹਾਰ ਦੀਵਾਲੀ ਮੌਕੇ ਨਗਰ ਕੌਂਸਲ ਸਹਿਰੀਆਂ ਨੂੰ ਸ਼ਾਇਦ ਗੰਦਗੀ ਦਾ ਇਹੋ ਤੋਹਫ਼ਾ ਦੇ ਰਹੀ ਹੈ ! ਉਹਨਾਂ ਕਿਹਾ ਕਿ ਨਗਰ ਕੌਂਸਲ ਪੱਕੇ ਤੋਰ ਤੇ ਸਫਾਈ ਕਰਮਚਾਰੀ ਦੀ ਡਿਊਟੀ ਲਾਵੇ ਤੇ ਰੋਜਾਨਾ ਸਫਾਈ ਕਾਰਵਾਈ ਜਾਵੇ ! ਓਧਰ ਇਸ ਬੰਧਿ ਐੱਮ ਸੀ ਪੁੱਤਰ ਨੀਰਜ ਜਿੰਦਲ ਨੇ ਕਿਹਾ ਤੁਸੀਂ ਮਾਮਲਾ ਮੇਰੇ ਧਿਆਨ ਚ ਲਿਆ ਦਿੱਤਾ ਹੈ ਜਲਦ ਇਸ ਦਾ ਹੱਲ ਕਰ ਦਿੱਤਾ ਜਾਵੇਗਾ !
0 Comments