ਕਿਸਾਨ ਅੰਦੋਲਨ ਚੰਡੀਗੜ੍ਹ ਧਰਨਾ ਲਾਵੇਗਾ 26 ਨਵੰਬਰ ਤੋਂ

 ਕਿਸਾਨ ਅੰਦੋਲਨ ਚੰਡੀਗੜ੍ਹ ਧਰਨਾ ਲਾਵੇਗਾ 26 ਨਵੰਬਰ ਤੋਂ 


ਮਾਨਸਾ 12 ਨਵੰਬਰ ਗੁਰਜੰਟ ਸਿੰਘ ਬਾਜੇਵਾਲੀਆ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਗੁਰਦੁਆਰਾ ਨਾਨਕ ਸਰ ਮਾਨਸਾ ਵਿਖੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਝੋਨੇ ਦੀ ਫਸਲ ਐਮ.ਐਸ.ਪੀ. ਹਟਾਉਣ ਦੇ ਬਿਆਨ ਨਿਖੇਧੀ ਕਰਦਿਆ ਕਿਹਾ ਕਿ ਕੇਂਦਰ ਸਰਕਾਰ, ਕਿਸਾਨਾਂ ਸਿਰ ਚੜ੍ਹਿਆ ਕਰਜਾ ਖਤਮ ਕਰੇ, ਸਾਰੀਆਂ ਫਸਲਾਂ ਤੇ ਐਮ.ਐਸ.ਪੀ ਲਾਗੂ ਕਰਨ ਦੀ ਗਰੰਟੀ ਦੇਵੇ, ਲਖੀਮਪੁਰ ਖੀਰੀ ਦੇ ਕਿਸਾਨਾਂ ਪਾਏ ਪਰਚੇ ਰੱਦ ਕੀਤੇ ਜਾਣ, ਅਜੇ ਮਿਸਰਾਂ ਟੈਨੀ ਨੂੰ ਰਾਜ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ, ਕਿਸਾਨਾਂ ਨੂੰ 60 ਸਾਲ ਉਮਰ ਤੋਂ ਬੁਢਾਪਾ ਪੈਨਸ਼ਨ ਲਾਗੂ ਕਰੇ, ਦਿੱਲੀ ਅੰਦੋਲਨ ਸਮੇਂ ਦੌਰਾਨ ਹੋਏ ਸਮਝੌਤੇ ਦੀ ਮੰਗਾਂ ਲਾਗੂ ਕਰੇ। 

ਸੂਬਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਸਮੇਂ ਕੀਤੇ ਵਾਅਦੇ ਲਾਗੂ ਕਰੇ, ਅਵਾਰਾ ਪਸ਼ੂਆਂ ਦਾ ਪ੍ਰਬੰਧ ਕਰੇ, ਮੰਡੀਆਂ ਵਿੱਚ ਝੋਨੇ ਦੀ ਖਰੀਦ ਸਮੇਂ ਹੋ ਰਹੀ ਖੱਜਲ ਖੁਆਰੀ ਬੰਦ ਕਰੇ, ਕਿਸਾਨਾਂ ਦੀ ਫਸਲਾਂ ਦਾ ਹੜ੍ਹਾ ਤੇ ਵਾਰਿਸਾਂ ਹੋਏ ਨੁਕਸਾਨ ਦੀ ਪੂਰਤੀ ਕਰੇ। ਆਗੂਆ ਇਹ ਮੰਗਾਂ ਮਨਾਉਣ ਲਈ 26,27,28 ਨਬੰਵਰ ਨੂੰ ਸਾਰੇ ਭਾਰਤ ਚੋ ਸੂਬਿਆ ਦੀਆਂ ਰਾਜਧਾਨੀਆਂ ਦੇ ਘਿਰਾਓ ਕੀਤੇ ਜਾਣਗੇ। ਜਿਲ੍ਹਾ ਮਾਨਸਾ ਚੋਂ ਸੈਂਕੜੇ ਕਿਸਾਨ ਟਰੈਕਟਰ ਟਰਾਲੀਆਂ ਰਾਹੀਂ, ਲੰਗਰ, ਬਿਸਤਰੇ, ਟੈਂਟ, ਰਸੋਈ ਦਾ ਸਮਾਨ ਲੈ ਕੇ 26 ਨਵੰਬਰ ਨੂੰ 11 ਵਜੇ ਗਵਰਨਰ ਹਾਊਸ ਪੁੱਜਣਗੇ। ਹਰਿੰਦਰ ਸਿੰਘ ਲੱਖੋਵਾਲ ਨੂੰ ਪੰਜਾਬ ਪ੍ਰਧਾਨ ਬਣਾਉਣ ਅਤੇ ਅਵਤਾਰ ਸਿੰਘ ਮੇਹਲੋ ਨੂੰ ਸਰਪ੍ਰਸਤ ਬਣਾਉਣ ਦਾ ਵਰਕਰਾਂ ਨੇ ਸਵਾਗਤ ਕੀਤਾ ਹੈ। 

ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਧਾਲੀਵਾਲ ਸ਼ਹਿਰੀ ਪ੍ਰਧਾਨ ਮਾਨਸਾ, ਰਜਿੰਦਰ ਸਿੰਘ ਮਾਖਾ, ਲਾਭ ਸਿੰਘ ਬਰਨਾਲ, ਕਾਕਾ ਸਿੰਘ ਮਾਨਸਾ, ਬਲਵੰਤ ਸਿੰਘ ਦਲੀਏਵਾਲੀ, ਹਰਬੰਸ ਸਿੰਘ ਦਲੇਲ ਵਾਲਾ, ਤਾਰਾਂ ਸਿੰਘ ਰੱਲਾ, ਰੁਲਦੂ ਸਿੰਘ ਮਾਨਸਾ, ਗੁਰਚਰਨ ਸਿੰਘ ਸਰਦੂਲਗੜ੍ਹ, ਤੋਤਾ ਸਿੰਘ ਹਰੀਕੇ, ਲੀਲਾ ਸਿੰਘ ਮਾਨਸਾ ਆਦਿ ਹਾਜਰ ਹੋਏ।

Post a Comment

0 Comments