*🚩🚩ਡੀ. ਟੀ ਐਫ. ਮੋਗਾ ਕਰੇਗੀ 26 ਨਵੰਬਰ ਦੀ ਸੰਗਰੂਰ ਰੈਲੀ ਵਿੱਚ ਵਿੱਚ ਵੱਡੀ ਸਮੂਲੀਅਤ*

 *🚩🚩ਡੀ. ਟੀ ਐਫ. ਮੋਗਾ ਕਰੇਗੀ 26 ਨਵੰਬਰ ਦੀ ਸੰਗਰੂਰ ਰੈਲੀ ਵਿੱਚ ਵਿੱਚ ਵੱਡੀ ਸਮੂਲੀਅਤ*


ਮੋਗਾ : [ ਕੈਪਟਨ ਸੁਭਾਸ਼ ਸ਼ਰਮਾ]:= ਡੈਮੋਕ੍ਰੇਟਿਕ ਟੀਚਰਸ ਫ਼ਰੰਟ ਜ਼ਿਲ੍ਹਾ ਇਕਾਈ ਮੋਗਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਨੇਚਰ ਪਾਰਕ ਮੋਗਾ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 26 ਨਵੰਬਰ ਦੀ ਸੰਗਰੂਰ ਵਿਖੇ ਹੋਣ ਵਾਲੀ ਸੰਯੁਕਤ ਅਧਿਆਪਕ ਫ਼ਰੰਟ ਦੀ ਸੂਬਾ ਪੱਧਰੀ ਰੈਲੀ ਲਈ ਅਧਿਆਪਕਾਂ ਦੀ ਲਾਮਬੰਦੀ ਲਈ ਯੋਜਨਾਬੰਦੀ ਕੀਤੀ ਗਈ| ਜ਼ਿਲ੍ਹਾ ਸਕੱਤਰ ਜਗਵੀਰਨ ਕੌਰ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸਵਰਨਦਾਸ  ਨੇ ਦੱਸਿਆਂ ਕਿ ਸੰਯੁਕਤ ਅਧਿਆਪਕ ਫਰੰਟ ਦੀਆਂ ਬਾਕੀ ਜਥੇਬੰਦੀਆਂ ਦੀਆਂ ਜ਼ਿਲ੍ਹਾ ਇਕਾਈਆਂ ਨਾਲ ਜਲਦੀ ਹੀ ਜ਼ਿਲ੍ਹਾ ਕਾਰਜਕਰਨੀ ਵੱਲੋਂ ਮੀਟਿੰਗ ਕਰਕੇ ਬਲਾਕ ਪੱਧਰ 'ਤੇ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਅਧਿਆਪਕਾਂ ਦੀ ਲਾਮਬੰਦੀ ਕਰਨ ਦਾ ਫੈਸਲਾ ਕੀਤਾ ਗਿਆ। ਅਧਿਆਪਕਾਂ ਦੀ ਲਾਮਬੰਦੀ ਲਈ ਬਲਾਕ ਪੱਧਰੀ ਮੀਟਿੰਗਾਂ ਕਰਨ ਅਤੇ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਨਾਲ ਰਾਬਤਾ ਕਰਨ ਦਾ ਫੈਸਲਾ ਕੀਤਾ ਗਿਆ |ਜਥੇਬੰਦੀ ਦੇ ਪਿਛਲੇ ਸੰਘਰਸ਼ਾਂ ਦਾ ਵਿਸਥਾਰ ਵਿਚ ਰੀਵਿਊ ਕੀਤਾ ਗਿਆ ਅਤੇ ਮੌਜੂਦਾ ਸਥਿਤੀ ਨੂੰ ਵਿਚਾਰ ਕੇ ਭਵਿੱਖ ਵਿੱਚ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰਾਂ ਕੀਤੀਆ ਗਈਆ | ਆਗੂਆਂ ਨੇ ਕਿਹਾ ਕਿ ਬਲਾਕ ਕਮੇਟੀਆਂ 18ਨਵੰਬਰ ਤੱਕ ਆਪਣੀਆਂ ਬਲਾਕ ਕਮੇਟੀ ਮੀਟਿੰਗਾਂ ਕਰਨਗੀਆਂ | ਜ਼ਿਲ੍ਹਾ ਪ੍ਰੈਸ ਸਕੱਤਰ ਗੁਰਮੀਤ ਝੋਰੜਾਂ ਅਤੇ ਜ਼ਿਲ੍ਹਾ ਵਿੱਤ ਸਕੱਤਰ ਗੁਰਸ਼ਰਨ ਸਿੰਘ ਨੇ  ਕਿਹਾ ਕਿ ਸਰਕਾਰ ਸਾਰੇ ਤਰ੍ਹਾਂ ਦੇ  ਕੱਚੇ ਅਧਿਆਪਕਾਂ ਨੂੰ ਪੱਕੇ ਕਰੇ ਅਤੇ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਮਰਜ ਕਰਕੇ ਰੈਗੂਲਰ ਅਧਿਆਪਕਾਂ ਵਾਲੀਆਂ ਸਾਰੀਆਂ ਸਹੂਲਤਾਂ ਪ੍ਰਧਾਨ ਕਰੇ ਅਤੇ ਆਪਣੇ ਕੀਤੇ ਵਾਅਦੇ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਕਰੇ,  ਪਿਛਲੀ ਕਾਂਗਰਸ ਸਰਕਾਰ ਵੱਲੋਂ ਕੱਟੇ ਭੱਤੇ ਬਹਾਲ ਕੀਤੇ ਜਾਣ ,  ਮੁਲਾਜ਼ਮਾਂ ਦੀ ਬੰਦ ਕੀਤੀ ਏ ਸੀ ਪੀ ਸਕੀਮ ਬਹਾਲ ਜਾਵੇ ਅਤੇ 2018 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਲਗਾਈਆਂ ਫਾਲਤੂ ਦੀਆਂ ਸਰਤਾਂ ਨੂੰ ਖ਼ਤਮ ਕਰਕੇ ਉਹਨਾਂ ਦੇ ਰੋਕੇ ਇਨਕਰੀਮੈਂਟ ਬਹਾਲ ਕਰੇ |ਆਗੂਆਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਮੁਲਾਜ਼ਮਾਂ ਦੀਆਂ ਜਾਇਜ ਮੰਗਾਂ ਨੂੰ ਮੰਨਣ ਦੀ ਬਜਾਏ ਮੀਟਿੰਗਾਂ ਦੇ ਲਾਰੇ ਲੰਪਿਆ  ਵਿੱਚ ਹੀ ਸਮਾਂ ਲਘਾ ਰਹੀ ਹੈ | ਇਸ ਵਾਰ ਤਾਂ ਦੀਵਾਲ਼ੀ ਤੇ ਵੀ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਡੀ ਏ ਦੇਣਾ ਮੁਨਾਸਿਬ ਨਹੀਂ ਸਮਝਿਆ ਜਿਸਦੀ ਜ਼ਿਲ੍ਹਾ ਕਮੇਟੀ ਸਖ਼ਤ ਨਿੰਦਾ ਕਰਦੀ ਹੈ |ਆਗੂਆਂ ਨੇ ਕਿਹਾ ਜ਼ਿਲ੍ਹਾ ਕਮੇਟੀ ਸਕੂਲਾਂ ਵਿੱਚ ਜਾ ਕੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਪੋਲ ਖੋਲ੍ਹੇਗੀ ਅਤੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਸੰਗਰੂਰ ਰੈਲੀ ਵਿੱਚ ਸ਼ਾਮਿਲ ਹੋਣ ਲਈ ਸੱਦਾ ਦੇਵੇਗੀ ਤਾਂ ਜੋ ਸਰਕਾਰ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਵਾਈਆਂ ਜਾ ਸਕਣ | ਇਸ ਸਮੇਂ ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ , ਅਮਰਦੀਪ ਬੁੱਟਰ,  ਦੀਪਕ ਮਿੱਤਲ, ਨਰਿੰਦਰ ਸਿੰਘ, ਹੈਡਮਾਸਟਰ ਕਿੱਕਰ ਸਿੰਘ, ਜੈਇੰਦਰਪਾਲ ਸਿੰਘ ਆਦਿ ਜ਼ਿਲ੍ਹਾ ਕਮੇਟੀ ਮੈਂਬਰ ਅਤੇ ਅਧਿਆਪਕ ਹਾਜ਼ਰ ਸਨ।

Post a Comment

0 Comments