ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ 26 ਤੋਂ।

ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ 26 ਤੋਂ 


ਬੁਢਲਾਡਾ (ਦਵਿੰਦਰ ਸਿੰਘ ਕੋਹਲੀ‌) ਜ਼ਿਲ੍ਹਾ ਮਾਨਸਾ ਟੇਬਲ ਟੈਨਿਸ ਐਸ਼ੋਸੀਏਸ਼ਨ ਵੱਲੋਂ ਬੁਢਲਾਡਾ ਵਿਖੇ , ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ ਮਿਤੀ 26ਅਤੇ 27 ਨਵੰਬਰ 2023 ਨੂੰ ਕਰਵਾਈ ਜਾ ਰਹੀ ਹੈ।ਇਹ ਚੈਂਪੀਅਨਸ਼ਿਪ  ਐਸੋਸੀਏਸ਼ਨ ਦੇ ਕੁਲਾਣਾ ਚੌਂਕ ਨੇੜੇ ਕੋਚਿੰਗ ਸੈਂਟਰ ਵਿਚ ਹੋਵੇਗੀ। ਚੈਂਪੀਅਨਸ਼ਿਪ ਵਿਚ ਲੜਕੇ ਅਤੇ ਲੜਕੀਆਂ ਦੇ ਅੰਡਰ 11,ਅੰਡਰ 13,ਅੰਡਰ 15,ਅੰਡਰ 17,ਅੰਡਰ 19 ਤੋਂ ਇਲਾਵਾ ਪੁਰਸ਼ਾਂ ਦੇ 40ਸਾਲ ਤੋਂ ਘੱਟ,40ਤੋਂ 60ਸਾਲ ਅਤੇ 60ਸਾਲ ਤੋਂ ਉੱਪਰ ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਚੈਂਪੀਅਨਸ਼ਿਪ ਲਈ ਐਂਟਰੀਆਂ ਮਿਤੀ 25 ਨਵੰਬਰ ਤੱਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇਵਲ ਗਰਗ ਕੋਲ ਪਹੁੰਚ ਜਾਣੀਆਂ ਚਾਹੀਦੀਆਂ ਹਨ।  ਚੈਂਪੀਅਨਸ਼ਿਪ ਵਿਚ ਹਰੇਕ ਖਿਡਾਰੀ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਜੇਤੂ/ਉਪ‌ਜੇਤੂ ਖਿਲਾੜੀਆਂ ਨੂੰ ਮੋਮੈਂਟੋ ਅਤੇ ਸ਼ਾਨਦਾਰ ਇਨਾਮ ਵੀ ਦਿੱਤੇ ਜਾਣਗੇ।ਇਹ ਖਿਲਾੜੀ ਅਮ੍ਰਿਤਸਰ ਵਿਖੇ ਹੋਣ ਵਾਲੀ ਸਟੇਟ ਚੈਂਪੀਅਨਸ਼ਿਪ ਵਿਚ ਮਾਨਸਾ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਨਗੇ। ਐਸੋਸੀਏਸ਼ਨ ਦੀ ਮੀਟਿੰਗ ਵਿੱਚ ਡਾਕਟਰ ਚਤਰ ਸਿੰਘ, ਕੇਵਲ ਗਰਗ,ਅਮਿਤ ਸ਼ੂਦ,ਦਰਸ਼ਨ ਸਿੰਘ , ਮਨੀਸ਼ ਗੋਇਲ, ਹੈਪੀ ਕੁਮਾਰ,ਰਮਨ ਕੁਮਾਰ, ਇੰਦਰਜੀਤ ਸਿੰਘ ਯੋਧਾ, ਗੁਰਮੀਤ ਸਿੰਘ, ਨਵਦੀਪ ਸਿੰਘ ਤੋਂ ਇਲਾਵਾ ਐਸੋਸੀਏਸ਼ਨ ਦੇ ਟੇਬਲ ਟੈਨਿਸ ਦੇ ਖਿਡਾਰੀ ਹਾਜ਼ਰ ਸਨ।

Post a Comment

0 Comments