ਭਾਈ ਘਨੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿ ਬਰਨਾਲਾ ਵੱਲੋਂ 28 ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਣ

 ਭਾਈ ਘਨੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿ ਬਰਨਾਲਾ ਵੱਲੋਂ 28 ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਣ


ਬਰਨਾਲਾ,16,ਨਵੰਬਰ/ਕਰਨਪ੍ਰੀਤ ਕਰਨ         
      ਭਾਈ ਘਨੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿ ਬਰਨਾਲਾ ਵੱਲੋਂ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਤੇ ਦਾਨੀ ਵੀਰਾਂ ਦੇ ਸਹਿਯੋਗ ਨਾਲ 28 ਲੋੜਵੰਦ ਪਰਿਵਾਰਾਂ ਨੂੰ ਰਾਸ਼ਣ ਦਿੱਤਾ ਗਿਆ 

  ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਹੈ ਕਿ ਇਹ ਪਰਿਵਾਰ  ਘਰ ਵਿੱਚ ਦੋਨੇ ਜੀ ਅੰਗ ਹੀਨ ਹਨ ਜਾਂ ਬਿਧਵਾ ਜਾਂ ਦੋਨੇ ਬਜ਼ੁਰਗ ਜੋੜਾ ਜਿਸ ਦੀ ਔਲਾਦ ਗੁਜ਼ਰ ਗਈ ਹੈ ਜਾ ਘਰ ਵਿੱਚ ਕੋਈ ਕਮਾਂਈ ਦਾ ਸਾਧਨ ਨਹੀਂ ਹੈ ਸੁਸਾਇਟੀ ਦੇ ਸਲਾਹਕਾਰ ਗੁਰਜੰਟ ਸੇਖਾ ਨੇ ਦੱਸਿਆ ਹੈ ਅੱਜ ਭਾਈ ਘਨ੍ਹੱੱਈਆ ਸੰਸਥਾ ਦੇ ਕੋਲ ਇਦਾਂ ਦੇ ਪਰਿਵਾਰ ਵੀ ਲੋੜਵੰਦ ਆਏ ਹਨ ਜਿਨਾਂ ਪਰਿਵਾਰਾ ਦੇ ਘਰ ਵਿੱਚ ਡੇਢ ਮਹੀਨੇ ਵਿੱਚ ਤਿੰਨ ਮੌਤਾਂ ਹੋ ਗਈਆਂ ਹਨ ਤੇਰਾਂ ਤੇਰਾਂ ਦਿਨਾਂ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ ਇੱਕ ਪਰਿਵਾਰ ਪਿੰਡ ਰੂੜੇਕੇ ਤੋਂ ਹੈ ਜਿਸ ਪਰਿਵਾਰ ਦੇ ਘਰ ਵਿੱਚ ਤਿੰਨੋ ਦਿਮਾਕੀ ਮੈਂਟਲ ਹਨ ਇੱਕ ਲੜਕੇ ਨੂੰ ਤਾਂ ਮੰਜ਼ੇ ਦੇ ਪਾਬੇ ਨਾਲ ਬੰਨ੍ਹ ਕੇ ਰੱਖਣਾ ਪੈਂਦਾ ਹੈ ਔਰ ਪਿਤਾ ਦੀ ਮੌਤ ਹੋ ਗਈ ਹੈ ਕਾਫੀ ਸਮਾਂ ਪਹਿਲਾਂ ਇਕੱਲੇ ਮਾਤਾ ਹੀ ਬੱਚਿਆਂ ਨੂੰ ਸਾਂਭਦੀ ਹੈ ਇਸ ਮੋਕੇ ਸੁਸਾਇਟੀ ਦੇ ਸੇਵਾਦਾਰ ਹੈਰੀ ਧਾਲੀਵਾਲ ਗੁਰਜੰਟ ਸਿੰਘ ਸ਼ੇਖਾਂ ਮਨਜੀਤ ਸਿੰਘ ਚਮਕੌਰ ਸਿੰਘ ਵੀ ਹਾਜ਼ਰ ਰਹੇ

Post a Comment

0 Comments