ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੀ ਅਧਿਆਪਕਾ ਮੈਡਮ ਬਲਜੀਤ ਕੌਰ ਅਸ਼ਟ ਨੇ ਹਾਸਿਲ ਕੀਤਾ ਸਰਵੋਤਮ ਅਧਿਆਪਕਾ ਦਾ ਅਵਾਰਡ

 ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੀ ਅਧਿਆਪਕਾ ਮੈਡਮ ਬਲਜੀਤ ਕੌਰ ਅਸ਼ਟ ਨੇ ਹਾਸਿਲ ਕੀਤਾ ਸਰਵੋਤਮ ਅਧਿਆਪਕਾ ਦਾ ਅਵਾਰਡ


ਬਰਨਾਲਾ,28,ਨਵੰਬਰ /ਕਰਨਪ੍ਰੀਤ ਕਰਨ
             ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੀ ਅਧਿਆਪਕਾ ਮੈਡਮ ਬਲਜੀਤ ਕੌਰ ਅਸ਼ਟ ਨੇ ਹਾਸਿਲ ਕੀਤਾ ਸਰਵੋਤਮ ਅਧਿਆਪਕਾ ਦਾ ਅਵਾਰਡ। ਫੈਡਰੇਸ਼ਨ ਆਫ ਪ੍ਰਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਕੈੰਪਸ ਵਿਖੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਅਧਿਆਪਕਾ ਮੈਡਮ ਬਲਜੀਤ ਕੌਰ ਅਸ਼ਟ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਪ੍ਰਦਾਨ ਕੀਤਾ ਗਿਆ। ਮੈਡਮ ਬਲਜੀਤ ਕੌਰ ਨੇ ਇਸ ਸਕੂਲ ਵਿੱਚ ਪਿਛਲੇ ਤੀਹ ਸਾਲ ਤੋਂ ਬੱਚਿਆਂ ਦਾ ਭਵਿੱਖ ਸਵਾਰਨ ਲਈ ਬਹੁਤ ਹੀ ਸੁਚੱਜਾ ਯੌਗਦਾਨ ਪਾਇਆ। ਉਨ੍ਹਾਂ ਵੱਲੋਂ ਕੀਤੀ ਸ਼ਖਤ ਮਿਹਨਤ ਦੀ ਪ੍ਰਸੰਸਾ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ ਅਤੇ ਸਮੂਹ ਬੀ.ਜੀ.ਐੱਸ. ਪਰਿਵਾਰ ਨੇ ਸ਼੍ਰੀਮਤੀ ਬਲਜੀਤ ਕੌਰ ਅਸ਼ਟ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ, ਜਿਸਨੇ FAP ਅਵਾਰਡ, 2023, ਸਰਵੋਤਮ ਅਧਿਆਪਕਾ ਹਾਸਲ ਕੀਤਾ ਜੋ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਦੇ ਕਮੇਟੀ ਟਰੱਸਟੀ ਮੈਂਬਰ, ਸਕੂਲ ਐੱਮਡੀ ਸ. ਰਣਪ੍ਰੀਤ ਸਿੰਘ ਰਾਏ, ਵਾਇਸ ਪ੍ਰਿੰਸੀਪਲ ਮੈਡਮ ਸੁਮਨ ਨੇ ਵੀ ਵਧਾਈ ਦਿੱਤੀ।

Post a Comment

0 Comments