ਜ਼ਿਲ੍ਹਾ ਬਰਨਾਲਾ 'ਚ ਹੁਣ ਤੱਕ 318403 ਮੀਟ੍ਰਿਕ ਟਨ ਝੋਨਾ ਮੰਡੀਆਂ 'ਚ ਪੁਜਿਆ, ਡਿਪਟੀ ਕਮਿਸ਼ਨਰ ਬਰਨਾਲਾ

 ਜ਼ਿਲ੍ਹਾ ਬਰਨਾਲਾ 'ਚ ਹੁਣ ਤੱਕ 318403 ਮੀਟ੍ਰਿਕ ਟਨ ਝੋਨਾ ਮੰਡੀਆਂ 'ਚ ਪੁਜਿਆ, ਡਿਪਟੀ ਕਮਿਸ਼ਨਰ ਬਰਨਾਲਾ

119 ਫੀਸਦੀ ਝੋਨੇ ਦੀ ਚੁਕਾਈ ਹੋਈ ਮੁਕੰਮਲ 539 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ 'ਚ ਤਬਦੀਲ


ਬਰਨਾਲਾ,3,ਨਵੰਬਰ (ਕਰਨਪ੍ਰੀਤ ਕਰਨ 

--ਜ਼ਿਲ੍ਹਾ ਬਰਨਾਲਾ 'ਚ ਹੁਣ ਤੱਕ 318403 ਮੀਟ੍ਰਿਕ ਟਨ ਝੋਨਾ ਮੰਡੀਆਂ 'ਚ ਪੁਜਿਆ। ਜਿਸ ਵਿੱਚੋਂ 212972 ਮੀਟ੍ਰਿਕ ਟਨ ਝੋਨਾ ਮੰਡੀਆਂ ਵਿੱਚੋਂ ਖਰੀਦ ਉਪਰੰਤ ਚੁੱਕ ਲਿਆ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਪਿੰਡ ਸਹਿਣਾ ਅਤੇ ਭਦੌੜ ਵਿਖੇ ਦਾਣਾ ਮੰਡੀ ਦੇ ਦੌਰੇ ਦੌਰਾਨ ਕੀਤਾ। ਉਨ੍ਹਾਂ ਵਧੇਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਨਵੰਬਰ ਨੂੰ 36200 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ ਅਤੇ ਹੁਣ ਤੱਕ ਕੁੱਲ 287040 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 539 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ 'ਚ ਤਬਦੀਲ ਕਰ ਦਿੱਤੀ ਗਈ ਹੈ।

          ਪਿੰਡ ਸਹਿਣਾ ਦਾਣਾ ਮੰਡੀ ਵਿਖੇ ਕਿਸਾਨਾਂ ਨੇ ਮੰਗ ਕੀਤੀ ਕਿ ਮੰਡੀ ਦੇ ਖੇਤਰ 'ਚ ਇਜ਼ਾਫ਼ਾ ਕੀਤਾ ਜਾਵੇ ਕਿਉ ਕਿ ਜਿਣਸ ਦੀ ਆਮਦ ਪਿਛਲੇ ਕੁਝ ਸਮੇ 'ਚ ਵੱਧ ਗਈ ਹੈ। ਜਿਸ ਉਪਰੰਤ ਡਿਪਟੀ ਕਮਿਸ਼ਨਰ ਬਰਨਾਲਾ ਨੇ ਮੰਡੀ ਅਫ਼ਸਰ ਬਰਨਾਲਾ ਨੂੰ ਇਸ ਸਬੰਧੀ ਢੁੱਕਵੀਂ ਜਗ੍ਹਾ ਦੀ ਭਾਲ ਕਰਨ ਅਤੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣ  ਦੀ ਹਦਾਇਤ ਕੀਤੀ।ਇਸ ਉਪਰੰਤ ਉਨ੍ਹਾਂ ਵੱਲੋਂ ਭਦੌੜ ਵਿਖੇ ਦਾਣਾ ਮੰਡੀ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਸ੍ਰੀ ਗੋਪਾਲ ਸਿੰਘ, ਮੰਡੀ ਅਫ਼ਸਰ ਬਰਨਾਲਾ ਸ੍ਰੀ ਅਸਲਮ ਮੁਹੰਮਦ, ਨਗਰ ਕੌਂਸਲ ਭਦੌੜ ਮੁਨੀਸ਼ ਕੁਮਾਰ ਅਤੇ ਹੋਰ ਲੋਕ ਹਾਜ਼ਰ ਸਨ।

Post a Comment

0 Comments