ਖੇਡ ਮੰਤਰੀ ਮੀਤ ਹੇਅਰ ਦਾ ਬਰਨਾਲਾ ਵਾਸੀਆਂ ਨੂੰ ਤੋਹਫਾ, ਕ੍ਰਿਕਟ ਵਰਲਡ ਕੱਪ ਫਾਈਨਲ ਮੈਚ ਸ਼ਹਿਰ ਵਿੱਚ 4 ਥਾਵਾਂ ਉੱਤੇ ਵਿਖਾਇਆ ਜਾਵੇਗਾ, ਰਾਮ ਤੀਰਥ ਮੰਨਾ

 ਖੇਡ ਮੰਤਰੀ ਮੀਤ ਹੇਅਰ ਦਾ ਬਰਨਾਲਾ ਵਾਸੀਆਂ ਨੂੰ ਤੋਹਫਾ, ਕ੍ਰਿਕਟ ਵਰਲਡ ਕੱਪ ਫਾਈਨਲ ਮੈਚ ਸ਼ਹਿਰ ਵਿੱਚ 4 ਥਾਵਾਂ ਉੱਤੇ ਵਿਖਾਇਆ ਜਾਵੇਗਾ, ਰਾਮ ਤੀਰਥ ਮੰਨਾ


ਬਰਨਾਲਾ,17,ਨਵੰਬਰ/ਕਰਨਪ੍ਰੀਤ ਕਰਨ / -ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਰਨਾਲਾ ਵਾਸੀਆਂ ਲਈ ਕ੍ਰਿਕੇਟ ਵਰਲਡ ਕੱਪ ਫਾਈਨਲ ਮੈਚ ਦਾ ਲਾਈਵ ਪ੍ਰਸਾਰਣ ਸ਼ਹਿਰ ਵਿੱਚ 4 ਥਾਵਾਂ ਉੱਤੇ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ ਨੇ ਦੱਸਿਆ ਕਿ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਹਮੇਸ਼ਾ ਹੀ ਖੇਡਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਇਸ ਉਤਸ਼ਾਹ ਨੂੰ ਅੱਗ ਵਧਾਉਂਦਿਆਂ, ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਰਨਾਲਾ ਦੇ ਕ੍ਰਿਕੇਟ ਪ੍ਰੇਮੀਆਂ ਨੂੰ ਇਹ ਤੋਹਫਾ ਦਿੱਤਾ ਜਾ ਰਿਹਾ ਹੈ।ਸ਼ਹਿਰ ਵਿੱਚ ਚਾਰ ਥਾਵਾਂ ਉੱਤੇ 19 ਨਵੰਬਰ ਨੂੰ ਲਾਈਵ ਮੈਚ ਵਿਖਾਇਆ ਜਾਵੇਗਾ। ਇਸ ਲਈ ਵੱਡੀਆਂ ਸਕਰੀਨਾਂ ਕਚਿਹਰੀ ਚੌਕ ਵਿਖੇ, ਨੇੜੇ ਮਾਤਾ ਗੁਲਾਬ ਕੌਰ ਚੌਂਕ ਵਿਖੇ, ਸੇਖਾ ਰੋਡ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਲਗਾਈਆਂ ਜਾਣਗੀਆਂ।

Post a Comment

0 Comments