4 ,ਦਸੰਬਰ ਤੱਕ ਸਿਵਲ ਹਸਪਤਾਲ ਬਰਨਾਲਾ,ਤਪਾ ਅਤੇ ਧਨੌਲਾ ਵਿਖੇ ਜਨਸੰਖਿਆ ਨੂੰ ਕਾਬੂ ਵਿੱਚ ਰੱਖਣ ਲਈ ਮਰਦਾਂ ਦੀ ਨਸਬੰਦੀ ਦੇ ਕੈਂਪ: ਸਿਵਲ ਸਰਜਨ ਬਰਨਾਲਾ

 4 ,ਦਸੰਬਰ ਤੱਕ ਸਿਵਲ ਹਸਪਤਾਲ ਬਰਨਾਲਾ,ਤਪਾ ਅਤੇ ਧਨੌਲਾ ਵਿਖੇ ਜਨਸੰਖਿਆ ਨੂੰ ਕਾਬੂ ਵਿੱਚ ਰੱਖਣ ਲਈ ਮਰਦਾਂ ਦੀ  ਨਸਬੰਦੀ ਦੇ ਕੈਂਪ: ਸਿਵਲ ਸਰਜਨ ਬਰਨਾਲਾ

ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਚੀਰਾ ਰਹਿਤ ਨਸਬੰਦੀ ਕਰਵਾਉਣ ਵਾਲੇ ਪੁਰਸ਼ਾਂ ਨੂੰ 1100/- ਰੁਪਏ ਦੀ ਵਿੱਤੀ ਸਹਾਇਤਾ 


ਬਰਨਾਲਾ,27 ,ਨਵੰਬਰ /ਕਰਨਪ੍ਰੀਤ ਕਰਨ          
ਦਿਨੋ ਦਿਨੀ ਵੱਧ ਰਹੀ ਜਨਸੰਖਿਆ ਨੂੰ ਕਾਬੂ ਵਿੱਚ ਰੱਖਣ ਲਈ ਮਰਦਾਂ ਦੀ  ਨਸਬੰਦੀ ਦੇ ਕੈਂਪ ਸਿਵਲ ਹਸਪਤਾਲ ਬਰਨਾਲਾ,ਤਪਾ ਅਤੇ ਧਨੌਲਾ ਵਿਖੇ ਚੱਲ ਰਹੇ 21 ਨਵੰਬਰ ਤੋਂ 4 ਦਸੰਬਰ ਤੱਕ ਵਿਸ਼ਾ "ਸਿਹਤਮੰਦ ਮਾਂ, ਸਿਹਤਮੰਦ ਬੱਚਾ- ਜਦੋਂ ਪਤੀ ਦਾ ਹੋਵੇ ਪਰਿਵਾਰ ਨਿਯੋਜਨ ਵਿੱਚ ਯੋਗਦਾਨ ਅੱਛਾ" ਸਿਹਤਮੰਦ ਮਾਂ, ਸਿਹਤਮੰਦ ਬੱਚਾ- ਜਦੋਂ ਪਤੀ ਦਾ ਹੋਵੇ ਪਰਿਵਾਰ ਨਿਯੋਜਨ ਵਿੱਚ ਯੋਗਦਾਨ ਅੱਛਾ" ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ ਨਸਬੰਦੀ ਪੰਦਰਵਾੜਾ: ਜ਼ਿਲ੍ਹਾ  ਪਰਿਵਾਰ ਭਲਾਈ ਅਫ਼ਸਰ  ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਨਸੰਖਿਆ ਨੂੰ ਕਾਬੂ ਵਿੱਚ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆ ਤਹਿਤ ਪਰਿਵਾਰਾਂ ਨੂੰ ਸੀਮਤ ਰੱਖਣ ਅਤੇ ਪਰਿਵਾਰ ਨਿਯੋਜਨ ਦੇ ਖੇਤਰ ਵਿੱਚ ਮਰਦਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਤਹਿਤ ਮਨਾਏ ਜਾ ਰਹੇ ਨਸਬੰਦੀ ਪੰਦਰਵਾੜੇ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਵੱਲੋਂ ਮਲਟੀਪਰਪਜ ਸੁਪਰਵਾਇਜਰ ਅਤੇ ਜ਼ਿਲ੍ਹਾ  ਪ੍ਰੋਗਰਾਮ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ।

            ਲੋਕਾਂ ਨੂੰ ਅਪੀਲ ਕੀਤੀ ਕਿ ਲੋੜਵੰਦ ਯੋਗ ਜ਼ੋੜੇ ਇਨ੍ਹਾਂ ਚੀਰਾ ਰਹਿਤ ਨਸਬੰਦੀ  ਕੈਂਪਾਂ ਦਾ ਵੱਧ ਤੋ ਵੱਧ ਲਾਭ ਲੈਣ।  ਉਨ੍ਹਾਂ ਦੱਸਿਆ  ਕਿ ਪੁਰਸ਼ ਲਈ ਚੀਰਾ ਰਹਿਤ ਨਸਬੰਦੀ ਪਰਿਵਾਰ ਨਿਯੋਜਨ ਦਾ ਪੱਕਾ ਤਰੀਕਾ ਹੋਣ ਦੇ ਨਾਲ ਨਾਲ ਸੁਰੱਖਿਅਤ ਅਤੇ ਅਸਾਨ ਤਰੀਕਾ ਵੀ ਹੈ।ਅਪਰੇਸ਼ਨ ਕਰਨ ਲਈ ਸਿਰਫ 10 ਮਿੰਟ ਲੱਗਦੇ ਹਨ ਅਤੇ ਪੁਰਸ਼ ਨੂੰ ਕੋਈ ਵੀ ਚੀਰਾ ਜਾਂ ਟਾਂਕਾ ਨਹੀਂ ਲਗਾਇਆ ਜਾਂਦਾ। ਨਸਬੰਦੀ ਕਰਵਾਉਣ ਉਪਰੰਤ ਪੁਰਸ਼ ਅੱਧੇ ਘੰਟੇ ਬਾਅਦ ਖੁੱਦ ਚੱਲ ਕੇ ਜਾ ਸਕਦਾ ਹੈ।ਜ਼ਿਲ੍ਹਾ  ਮਾਸ ਮੀਡੀਆ ਤੇ ਸੂਚਨਾ ਅਫ਼ਸਰ  ਕੁਲਦੀਪ ਸਿੰਘ ਮਾਨ ਅਤੇ ਹਰਜੀਤ ਸਿੰਘ ਜ਼ਿਲ੍ਹਾ  ਬੀ. ਸੀ. ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਚੀਰਾ ਰਹਿਤ ਨਸਬੰਦੀ ਕਰਵਾਉਣ ਵਾਲੇ ਪੁਰਸ਼ਾਂ ਨੂੰ 1100/- ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਪੁਰਸ਼ ਨਸਬੰਦੀ ਕਰਵਾਉਣ ਲਈ ਨੇੜੇ ਦੇ ਸਿਹਤ ਕੇਂਦਰ ਦੇ ਸਿਹਤ ਕਰਮਚਾਰੀ, ਏ.ਐਨ.ਐਮ. ਅਤੇ ਆਸ਼ਾ ਤੋਂ ਜਾਣਕਾਰੀ ਲਈ ਜਾ ਸਕਦੀ ਹੈ।


Post a Comment

0 Comments