ਜ਼ਿਲ੍ਹਾ ਵੈਦ ਮੰਡਲ ਬਰਨਾਲਾ ਵੱਲੋਂ 5 ਨਵੰਬਰ ਨੂੰ ਸ੍ਰੀ ਧਨਵੰਤਰੀ ਜਯੰਤੀ ਦਿਵਸ ਬਰਨਾਲਾ ਵਿਖੇ ਧੂਮ ਧਾਮ ਨਾਲ ਮਨਾਇਆ ਜਾਵੇਗਾ-ਪ੍ਰਧਾਨ ਵੈਦ ਕੌਰ ਚੰਦ ਸ਼ਰਮਾ

 ਜ਼ਿਲ੍ਹਾ ਵੈਦ ਮੰਡਲ ਬਰਨਾਲਾ ਵੱਲੋਂ 5 ਨਵੰਬਰ ਨੂੰ ਸ੍ਰੀ ਧਨਵੰਤਰੀ ਜਯੰਤੀ ਦਿਵਸ ਬਰਨਾਲਾ ਵਿਖੇ ਧੂਮ ਧਾਮ ਨਾਲ ਮਨਾਇਆ ਜਾਵੇਗਾ-ਪ੍ਰਧਾਨ ਵੈਦ ਕੌਰ ਚੰਦ ਸ਼ਰਮਾ  


ਬਰਨਾਲਾ,2,ਨਵੰਬਰ (ਕਰਨਪ੍ਰੀਤ ਕਰਨ 

 ਜ਼ਿਲ੍ਹਾ ਵੈਦ ਮੰਡਲ ਬਰਨਾਲਾ ਵੱਲੋਂ 5 ਨਵੰਬਰ ਦਿਨ ਐਤਵਾਰ ਨੂੰ ਸ੍ਰੀ ਧਨਵੰਤਰੀ ਜਯੰਤੀ ਦਿਵਸ ਬਰਨਾਲਾ ਵਿਖੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।  ਜ਼ਿਲ੍ਹਾ ਵੈਦ ਮੰਡਲ ਬਰਨਾਲਾ ਵੱਲੋਂ 5 ਨਵੰਬਰ ਦਿਨ ਐਤਵਾਰ ਨੂੰ ਧਨਵੰਤਰੀ ਜਯੰਤੀ ਮਨਾਈ ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਵੈਦ ਮੰਡਲ ਦੇ ਪ੍ਰਧਾਨ ਕੌਰ ਚੰਦ ਸ਼ਰਮਾ, ਖ਼ਜ਼ਾਨਚੀ ਡਾ: ਰਾਹੁਲ ਰੁਪਾਲ ਜਨਰਲ ਸਕੱਤਰ ਵੈਦ ਚਰਨ ਸਿੰਘ, ਵੈਦ ਸੁਖਦੇਵ ਰਾਮ ਬਾਜਵਾ ਨੇ ਇੱਕ ਸਾਂਝੇ ਬਿਆਨ ਵਿੱਚ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਦੀ 5 ਨਵੰਬਰ ਦਿਨ ਐਤਵਾਰ ਨੂੰ ਗੋਬਿੰਦ ਬਾਂਸਲ ਚੈਰੀਟੇਬਲ ਟਰੱਸਟ ਨੇੜੇ ਸੇਖਾ ਫਾਟਕ (ਬਰਨਾਲਾ) ਵਿਖੇ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਜ਼ਿਲ੍ਹਾ ਵੈਦ ਮੰਡਲ ਦੇ ਸਾਰੇ ਹੀ ਵੈਦ ਸਹਿਬਾਨ ਦੇ ਸਹਿਯੋਗ ਨਾਲ ਦਿਨ ਦੇ 10 ਵਜੇ ਮਨਾਈ ਜਾ ਰਹੀ ਹੈ। ਉਨ੍ਹਾਂ ਨੇ ਬਿਆਨ ਵਿੱਚ ਦੱਸਿਆ ਹੈ ਕਿ ਇਹ ਸ੍ਰੀ ਧਨਵੰਤਰੀ ਜਯੰਤੀ ਸਾਨੂੰ ਸਾਰਿਆਂ ਨੂੰ ਬੜੇ ਹੀ ਸ਼ਰਧਾ ਪੂਰਵਕ ਮਨਾਉਣੀ ਚਾਹੀਦੀ ਹੈ। ਕਿਉਂਕਿ ਅਸੀਂ ਸਾਰਾ ਸਾਲ ਇਨ੍ਹਾਂ ਦੀ ਛਤਰਛਾਇਆ ਹੇਠ ਆਪਣੇਂ ਕਿੱਤੇ ਨੂੰ ਸ੍ਰੀ ਧਨਵੰਤਰੀ ਜੀ ਨੂੰ ਹਿਰਦੇ ਵਿੱਚ ਧਾਰਕੇ ਕੰਮ ਕਰਦੇ ਹਾਂ।ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇੱਕ ਦਿਨ ਸ੍ਰੀ ਧਨਵੰਤਰੀ ਭਗਵਾਨ ਜੀ ਲਈ ਜ਼ਰੂਰ ਕੱਢਿਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਸਾਰੇ ਹੀ ਵੈਦਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਹੀ ਵੈਦ ਸਹਿਬਾਨ ਆਪਣਾਂ ਫਰਜ਼ ਸਮਝਦੇ ਹੋਏ ਸਮੇਂ ਸਿਰ ਆ ਕੇ ਸ੍ਰੀ ਧਨਵੰਤਰੀ ਭਗਵਾਨ ਦੀ ਪੂਜਾ ਕਰੀਏ ਅਤੇ ਉਨ੍ਹਾਂ ਦੇ ਚਰਨਾਂ ਵਿਚ ਆਪਣਾਂ ਸੀਸ ਝੁਕਾਈਏ ਕਿਉਂ ਕਿ ਸ਼੍ਰੀ ਧਨਵੰਤਰੀ ਭਗਵਾਨ ਦੇ ਹੱਥੋਂ ਹੀ ਰੋਗਾਂ ਦਾ ਨਾਸ਼ ਹੁੰਦਾ ਹੈ।ਇਸ ਲਈ ਸਾਰੇ ਸਮੇਂ ਸਿਰ ਪਹੁੰਚਣ ਦੀ ਕਿਪ੍ਰਲਤਾ ਕਰਨੀ।

Post a Comment

0 Comments