ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲ਼ਾ ਵੱਲੋ 25,26,27 ਨਵੰਬਰ ਨੂੰ ਮਨਾਇਆ ਜਾ ਰਿਹਾ-ਪਰਮਜੀਤ ਸਿੰਘ ਖਾਲਸਾ,ਸੁਰਜੀਤ ਸਿੰਘ ਠੀਕਰੀਵਾਲ

 ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲ਼ਾ ਵੱਲੋ 25,26,27   ਨਵੰਬਰ ਨੂੰ ਮਨਾਇਆ ਜਾ ਰਿਹਾ-ਪਰਮਜੀਤ ਸਿੰਘ ਖਾਲਸਾ,ਸੁਰਜੀਤ ਸਿੰਘ ਠੀਕਰੀਵਾਲ


ਬਰਨਾਲਾ,23 ਨਵੰਬਰ /ਕਰਨਪ੍ਰੀਤ ਕਰਨ 

-ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਅਤੇ ਇਸ ਵਾਰ ਵੀ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲ਼ਾ ਵੱਲੋ ਸਮੂਹ ਸੰਗਤ ਦੇ ਸਹਿਯੋਗ ਨਾਲ  ਸਰਧਾ ਭਾਵਨਾ  ਨਾਲ ਮਨਾਇਆ ਜਾ ਰਿਹਾ ਹੈ।

     ਇਸ ਸਮੇਂ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ ਗੁਰਦੁਆਰਾ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਦਸਿਆ ਪ੍ਰਕਾਸ ਗੁਰਪੁਰਬ ਸਬੰਧੀ ਮਿਤੀ 25 ਨਵੰਬਰ ਨੂੰ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਵਿਖ਼ੇ ਸ੍ਰੀ ਅਖੰਡ ਪਾਠ ਆਰੰਭ ਹੋਣਗੇ,26 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਵੇਗਾ।ਮਿਤੀ 26 ਨਵੰਬਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸੇਸ ਸਮਾਗਮ ਹੋਵੇਗਾ। ਪੰਥ ਦੇ ਵਿਦਵਾਨ, ਰਾਗੀ, ਢਾਡੀ ਜਥੇ ਸੰਗਤਾਂ ਨੂੰ ਗੁਰਬਾਣੀ ਗੁਰਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਇਸ ਸਮਾਗਮ ਦੀਆ ਸਾਰੀਆ ਤਿਆਰੀਆ ਮੁਕੰਮਲ ਹੋ ਗਈਆ ਹਨ

Post a Comment

0 Comments