67 ਵੀਆ ਰਾਜ ਪੱਧਰੀ ਸਕੂਲੀ ਖੇਡਾਂ ਕਬੱਡੀ ਦਾ ਅਗਾਜ਼

 67 ਵੀਆ ਰਾਜ ਪੱਧਰੀ ਸਕੂਲੀ ਖੇਡਾਂ ਕਬੱਡੀ ਦਾ ਅਗਾਜ਼ 

ਖੇਡਾਂ ਕਸਰਤ ਦਾ ਸਭ ਤੋਂ ਵਧੀਆ ਰੂਪ : ਸ਼ਿਵ ਪਾਲ ਗੋਇਲ  


 ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼ 

ਬਠਿੰਡਾ 15 ਨਵੰਬਰ 67 ਵੀਆ ਰਾਜ ਪੱਧਰੀ ਸਕੂਲੀ ਖੇਡਾਂ ਕਬੱਡੀ ਅੰਡਰ 19 ਮੁੰਡੇ, ਕੁੜੀਆਂ ਦਾ ਅਗਾਜ਼ ਸ਼ਾਨੋ ਸ਼ੌਕਤ ਨਾਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਹੋਇਆ।

    ਇਹਨਾ ਖੇਡ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਵਲੋਂ ਕੀਤਾ ਗਿਆ। ਅਤੇ ਪ੍ਰਧਾਨਗੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਵਲੋਂ ਕੀਤੀ ਗਈ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਚੰਗੀ ਸਿਹਤ ਲਈ ਖੇਡਾਂ ਨੂੰ ਕਸਰਤ ਦਾ ਸਭ ਤੋਂ ਵਧੀਆ ਰੂਪ ਮੰਨਿਆ ਜਾਂਦਾ ਹੈ। ਖੇਡਾਂ ਵਿਦਿਆਰਥੀਆਂ ਦੇ ਦਿਮਾਗੀ ਪੱਧਰ ਨੂੰ ਉੱਚਾ ਚੁੱਕਦੀਆਂ ਹਨ।

      ਇਹਨਾ  ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਤੇ ਪ੍ਰਬੰਧਕ ਨੇ ਦੱਸਿਆ ਕਿ ਲੀਗ ਮੁਕਾਬਲਿਆਂ ਵਿੱਚ ਬਠਿੰਡਾ ਨੇ ਮਲੇਰਕੋਟਲਾ ਨੂੰ 52-12 ਨਾਲ,ਸ੍ਰੀ ਫਤਿਹਗੜ੍ਹ ਸਾਹਿਬ ਨੇ ਫਰੀਦਕੋਟ ਨੂੰ 49-23 ਨਾਲ, ਪਠਾਨਕੋਟ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ 67-34 ਨਾਲ, ਤਰਨਤਾਰਨ ਨੇ ਹੁਸ਼ਿਆਰਪੁਰ ਨੂੰ 65-19 ਨਾਲ,ਰੋਪੜ ਨੇ ਲੁਧਿਆਣਾ ਨੂੰ 56-30 ਨਾਲ, ਮਾਨਸਾ ਨੇ ਪਟਿਆਲਾ ਨੂੰ 60-32 ਨਾਲ , ਬਠਿੰਡਾ ਨੇ ਸ੍ਰੀ ਮੁਕਤਸਰ ਨੂੰ 47-40 ਨਾਲ  ਹਰਾਇਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਕੁਲਵਿੰਦਰ ਸਿੰਘ ਸਿੱਧੂ,ਪ੍ਰਿੰਸੀਪਲ ਜਗਤਾਰ ਸਿੰਘ, ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਮੁੱਖ ਅਧਿਆਪਕ ਗੁਰਪ੍ਰੀਤ ਕੌਰ ਸਿੱਧੂ,ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਮੁੱਖ ਅਧਿਆਪਕ ਗਗਨਦੀਪ ਕੌਰ,ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਵਰਿੰਦਰ ਸਿੰਘ, ਲੈਕਚਰਾਰ ਅਮਰਦੀਪ ਸਿੰਘ ਗਿੱਲ, ਲੈਕਚਰਾਰ ਨਾਜ਼ਰ ਸਿੰਘ ਲੈਕਚਰਾਰ ਸੰਦੀਪ ਸਿੰਘ ਸ਼ੇਰਗਿੱਲ, ਲੈਕਚਰਾਰ ਹਰਜਿੰਦਰ ਸਿੰਘ ਮਾਨ, ਲੈਕਚਰਾਰ ਕੁਲਵੀਰ ਸਿੰਘ , ਇੰਦਰਜੀਤਸਿੰਘ ਬਰਨਾਲਾ, ਭੁਪਿੰਦਰ ਸਿੰਘ ਤੱਗੜ,ਰਜਿੰਦਰ ਸਿੰਘ ਢਿੱਲੋਂ,ਜਸਵਿੰਦਰ ਸਿੰਘ ਪੱਕਾ,ਗੁਰਮੀਤ ਸਿੰਘ ਮਾਨ, ਗੁਰਮੀਤ ਸਿੰਘ ਰਾਮਗੜ੍ਹ ਭੂੰਦੜ, ਕੁਲਦੀਪ ਸਿੰਘ ਮੂਸਾ, ਮਨਪ੍ਰੀਤ ਸਿੰਘ, ਕਰਮਜੀਤ ਕੌਰ, ਸੁਖਜਿੰਦਰ ਪਾਲ ਕੌਰ,ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਸਤਵੀਰ ਸਿੰਘ,ਮੰਗਾਂ ਸਿੰਘ ਅੰਟਾਲ ਸਿਲੈਕਟਰ, ਸੁਖਵੀਰ ਸਿੰਘ ਸਿਲੈਕਟਰ, ਸੁਖਵੰਤ ਕੌਰ ਸਿਲੈਕਟਰ, ਰਮਨਦੀਪ ਸਿੰਘ ਜਟਾਣਾ, ਗੁਰਿੰਦਰ ਸਿੰਘ ਲੱਭੀ, ਵਰਿੰਦਰ ਸਿੰਘ ਵਿਰਕ ਹਾਜ਼ਰ ਸਨ।

Post a Comment

0 Comments