67 ਵੀਆ ਸਕੂਲੀ ਸੂਬਾ ਪੱਧਰੀ ਕਬੱਡੀ ਕੁੜੀਆਂ ਦੇ ਮੁਕਾਬਲੇ ਸ਼ੁਰੂ

 67 ਵੀਆ ਸਕੂਲੀ ਸੂਬਾ ਪੱਧਰੀ ਕਬੱਡੀ ਕੁੜੀਆਂ ਦੇ ਮੁਕਾਬਲੇ ਸ਼ੁਰੂ 

 


ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼                ਬਠਿੰਡਾ 18 ਨਵੰਬਰ 67 ਵੀਆ ਸਕੂਲੀ ਸੂਬਾ ਪੱਧਰੀ ਕਬੱਡੀ ਨੈਸ਼ਨਲ ਸਟਾਈਲ ਅੰਡਰ 19 ਕੁੜੀਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਸ਼ੁਰੂ ਹੋ ਗਈਆ ਹਨ।

    ਇਹਨਾ ਖੇਡ ਮੁਕਾਬਲਿਆਂ ਦਾ ਉਦਘਾਟਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਵਲੋਂ ਕੀਤਾ ਗਿਆ।

     ਅੱਜ ਹੋਏ ਲੀਗ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਫਿਰੋਜ਼ਪੁਰ ਨੇ ਤਰਨਤਾਰਨ ਨੂੰ 44-14 ਨਾਲ, ਰੂਪਨਗਰ ਨੇ ਪਟਿਆਲਾ ਨੂੰ 46-27 ਨਾਲ,ਸ੍ਰੀ ਅੰਮ੍ਰਿਤਸਰ ਸਾਹਿਬ ਨੇ ਕਪੂਰਥਲਾ ਨੂੰ 55-19 ਨਾਲ, ਫਾਜ਼ਿਲਕਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ 76-23 ਨਾਲ, ਮਾਨਸਾ ਨੇ ਗੁਰਦਾਸਪੁਰ ਨੂੰ 59-30 ਨਾਲ ਹਰਾਇਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਜਗਤਾਰ ਸਿੰਘ,ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਵਰਿੰਦਰ ਸਿੰਘ, ਲੈਕਚਰਾਰ ਸੰਦੀਪ ਸਿੰਘ ਸ਼ੇਰਗਿੱਲ, ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਭਿੰਦਰਪਾਲ ਕੌਰ, ਲੈਕਚਰਾਰ ਹਰਜਿੰਦਰ ਸਿੰਘ,ਰਜਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਪੱਕਾ, ਕਸ਼ਮੀਰ ਸਿੰਘ , ਹਰਬਿੰਦਰ ਸਿੰਘ ਨੀਟਾ ਹਾਜ਼ਰ ਸਨ।

Post a Comment

0 Comments