67 ਵੀਆ ਸੂਬਾ ਪੱਧਰੀ ਹੈਂਡਬਾਲ ਸਕੂਲੀ ਖੇਡਾਂ ਦਾ ਸ਼ਾਨੋ ਸ਼ੌਕਤ ਨਾਲ ਅਗਾਜ਼

 67 ਵੀਆ ਸੂਬਾ ਪੱਧਰੀ ਹੈਂਡਬਾਲ ਸਕੂਲੀ ਖੇਡਾਂ ਦਾ ਸ਼ਾਨੋ ਸ਼ੌਕਤ ਨਾਲ ਅਗਾਜ਼

 ‌


ਬਠਿੰਡਾ 4 ਨਵੰਬਰ ਚੀਫ ਬਿਊਰੋ 

67 ਵੀਆ ਸੂਬਾ ਪੱਧਰੀ ਸਕੂਲੀ ਹੈਂਡਬਾਲ ਖੇਡਾਂ ਅੰਡਰ 19 ਮੁੰਡੇ ਦਾ ਅਗਾਜ਼ ਸ਼ਾਨੋ ਸ਼ੌਕਤ ਨਾਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਹੋਇਆ।

     ਇਹਨਾਂ ਖੇਡਾਂ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਪ੍ਰਧਾਨਗੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਵਲੋਂ ਕੀਤੀ ਗਈ।

       ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਖੇਡਾਂ ਖੇਡਣ ਨਾਲ ਤਾਕਤ, ਪ੍ਰੇਰਨਾ ਅਤੇ ਨਵੀਂ ਚੇਤਨਾ ਮਿਲਦੀ ਹੈ। ਖੇਡਾਂ ਦਾ ਸਾਡੇ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ।

        ਇਸ ਮੌਕੇ ਸੇਵਾ ਮੁਕਤ ਲੈਕਚਰਾਰ ਰਘਵੀਰ ਚੰਦ ਸ਼ਰਮਾ ਡਾਇਰੈਕਟਰ ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ, ਸੇਵਾ ਮੁਕਤ ਲੈਕਚਰਾਰ ਪਰਮਜੀਤ ਸਿੰਘ ਸੇਖੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

     ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਕਮ ਪ੍ਰਬੰਧਕ ਨੇ ਦੱਸਿਆ ਕਿ ਅੱਜ ਹੋਏ ਲੀਗ ਮੈਚ ਮੁਕਾਬਲਿਆਂ ਵਿੱਚ ਬਠਿੰਡਾ ਨੇ ਮੋਗਾ ਨੂੰ 19-4 ਨਾਲ, ਫਤਿਹਗੜ੍ਹ ਸਾਹਿਬ ਨੇ ਮਲੇਰਕੋਟਲਾ ਨੂੰ 29-4 ਨਾਲ, ਜਲੰਧਰ ਨੇ ਸ਼੍ਰੀ ਅਮ੍ਰਿਤਸਰ ਸਾਹਿਬ ਨੂੰ 22-12 ਨਾਲ, ਸ੍ਰੀ ਮੁਕਤਸਰ ਸਾਹਿਬ ਨੇ ਹੁਸ਼ਿਆਰਪੁਰ ਨੂੰ 22-8 ਨਾਲ, ਪਟਿਆਲਾ ਨੇ ਗੁਰਦਾਸਪੁਰ ਨੂੰ 26-2 ਨਾਲ, ਸੰਗਰੂਰ ਨੇ ਫਾਜ਼ਿਲਕਾ ਨੂੰ 21-17 ਨਾਲ, ਮਾਨਸਾ ਨੇ ਨਵਾਂ ਸ਼ਹਿਰ ਨੂੰ 16-0 ਨਾਲ ਹਰਾਇਆ।

    ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ ਜਨਰਲ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ, ਪ੍ਰਿੰਸੀਪਲ ਮੀਨਾ ਰਾਣੀ, ਪ੍ਰਿੰਸੀਪਲ ਜਗਤਾਰ ਸਿੰਘ,ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਓ ਰਮਨਦੀਪ ਸਿੰਘ, ਲੈਕਚਰਾਰ ਭਿੰਦਰਪਾਲ ਕੌਰ, ਲੈਕਚਰਾਰ ਸੁਖਜਿੰਦਰ ਪਾਲ ਸਿੰਘ ਗੋਗੀ, ਲੈਕਚਰਾਰ ਕੁਲਵੀਰ ਸਿੰਘ,ਗੁਰਲਾਲ ਸਿੰਘ, ਭੁਪਿੰਦਰ ਸਿੰਘ ਤੱਗੜ,ਸੁਖਜਿੰਦਰ ਪਾਲ ਕੌਰ, ਰਮਨਦੀਪ ਸਿੰਘ, ਗੁਰਿੰਦਰ ਸਿੰਘ ਲੱਭੀ, ਗੁਰਮੀਤ ਸਿੰਘ ਮਾਨ, ਬਲਜੀਤ ਸਿੰਘ, ਪਵਿੱਤਰ ਸਿੰਘ, ਜਸਵਿੰਦਰ ਸਿੰਘ, ਸੁਖਜਿੰਦਰ ਸਿੰਘ, ਸੰਦੀਪ ਸ਼ਰਮਾ,ਗੁਰਦੀਪ ਸਿੰਘ, ਇਕਬਾਲ ਸਿੰਘ,ਇਸਟਪਾਲ ਸਿੰਘ, ਕਰਮਜੀਤ ਕੌਰ, ਰਾਜਵੀਰ ਕੌਰ, ਰਾਜਪ੍ਰੀਤ ਕੌਰ,ਪ੍ਰਗਟ ਸਿੰਘ ,ਮਨਦੀਪ ਸਿੰਘ, ਗੁਰਿੰਦਰ ਜੀਤ ਸਿੰਘ, ਹਰਭਗਵਾਨ ਦਾਸ ਹਾਜ਼ਰ ਸਨ।

Post a Comment

0 Comments