67 ਵੀਆ ਸੂਬਾ ਪੱਧਰੀ ਖੇਡਾਂ ਹੈਂਡਬਾਲ ਵਿੱਚ ਪਟਿਆਲਾ ਦੇ ਗੱਭਰੂਆਂ ਦੀ ਝੰਡੀ

 67 ਵੀਆ ਸੂਬਾ ਪੱਧਰੀ ਖੇਡਾਂ ਹੈਂਡਬਾਲ ਵਿੱਚ ਪਟਿਆਲਾ ਦੇ ਗੱਭਰੂਆਂ ਦੀ ਝੰਡੀ

ਖੇਡਾਂ ਜਿੱਤ ਹਾਰ ਬਰਦਾਸ਼ਤ ਕਰਨ ਦਾ ਬਲ ਬਖਸ਼ਦੀਆ ਹਨ : ਇਕਬਾਲ ਸਿੰਘ ਬੁੱਟਰ 


  ਬਠਿੰਡਾ 6 ਨਵੰਬਰ ਚੀਫ ਬਿਊਰੋ 

67 ਵੀਆ ਸੂਬਾ ਪੱਧਰੀ ਸਕੂਲੀ ਹੈਂਡਬਾਲ ਖੇਡਾਂ ਅੰਡਰ ਮੁੰਡੇ 19 ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਈਆ ਹਨ।

    ਫਾਈਨਲ ਮੈਚ ਵਿੱਚ ਖਿਡਾਰੀਆਂ ਨੂੰ ਪ੍ਰਿੰਸੀਪਲ ਗੁਰਮੇਲ ਸਿੰਘ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵਲੋਂ ਆਸ਼ੀਰਵਾਦ ਦਿੱਤਾ ਗਿਆ।

     ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਕੀਤੀ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ  ਜਿੱਥੇ ਖੇਡਾਂ ਤੰਦਰੁਸਤੀ ਅਤੇ ਰਿਸ਼ਟ ਪੁਸ਼ਟ ਜੀਵਨ ਸ਼ੈਲੀ ਨੂੰ ਉਤਾਸ਼ਾਹਿਤ ਕਰਦੀਆ ਹਨ, ਉਥੇ ਇਹ ਮਨੁੱਖ ਵਿੱਚ ਜਿੱਤ-ਹਾਰ ਨੂੰ ਬਰਦਾਸ਼ਤ ਕਰਨ ਦਾ ਬਲ ਵੀ ਦਿੰਦੀਆਂ ਹਨ। ਅੰਤ ਵਿੱਚ ਉਹਨਾਂ ਨੇ ਜੇਤੂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

        ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਸੈਮੀਫਾਈਨਲ ਮੁਕਾਬਲਿਆਂ ਵਿੱਚ ਫਰੀਦਕੋਟ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ 25-20 ਨਾਲ, ਪਟਿਆਲਾ ਨੇ ਜਲੰਧਰ ਨੂੰ 26-16 ਨਾਲ ਹਰਾਇਆ।

     ਜਲੰਧਰ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ 26-19 ਨਾਲ  ਫਾਈਨਲ ਮੁਕਾਬਲੇ ਵਿੱਚ ਪਟਿਆਲਾ ਨੇ ਫਰੀਦਕੋਟ ਨੂੰ 22-7 ਨਾਲ ਹਰਾਇਆ। ਪਟਿਆਲਾ ਨੇ ਜਿੱਤ ਦਾ ਝੰਡਾ ਬੁਲੰਦ ਕਰਦਿਆਂ ਪਹਿਲਾਂ ਸਥਾਨ ਪ੍ਰਾਪਤ ਕੀਤਾ।  ਫਰੀਦਕੋਟ ਨੇ ਦੂਜਾ ਅਤੇ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਤਰਰਾਸ਼ਟਰੀ ਖਿਡਾਰੀ ਪ੍ਰਿਤਪਾਲ ਸਿੰਘ ਅਤੇ ਅੰਗਰੇਜ਼ ਸਿੰਘ, ਪ੍ਰਿੰਸੀਪਲ ਰੰਜਨ ਗੁਪਤਾ ਮਹਾਰਾਜਾ ਰਣਜੀਤ ਸਿੰਘ ਖਾਲਸਾ ਟੈਕਨੀਕਲ ਕਾਲਜ, ਪ੍ਰਿੰਸੀਪਲ ਜਗਤਾਰ ਸਿੰਘ,ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਲੈਕਚਰਾਰ ਇਕਬਾਲ ਸਿੰਘ ਅਬਜਰਵਰ,ਲੈਕਚਰਾਰ ਭਿੰਦਰਪਾਲ ਕੌਰ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਰਮਨਦੀਪ ਸਿੰਘ, ਲੈਕਚਰਾਰ ਸੁਖਜਿੰਦਰ ਪਾਲ ਸਿੰਘ ਗੋਗੀ, ਗੁਰਲਾਲ ਸਿੰਘ,ਸੁਖਵੀਰ ਸਿੰਘ ਸੁੱਖੀ ਸੰਗਰੂਰ, ਪ੍ਰਦੀਪ ਸਿੰਘ ਹੁਸ਼ਿਆਰਪੁਰ,

ਗੁਰਿੰਦਰ ਸਿੰਘ ਲੱਭੀ, ਭੁਪਿੰਦਰ ਸਿੰਘ ਤੱਗੜ,ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਹਰਭਗਵਾਨ ਦਾਸ, ਇਸਟਪਾਲ ਸਿੰਘ, ਗੁਰਮੀਤ ਸਿੰਘ ਮਾਨ, ਰੇਸ਼ਮ ਸਿੰਘ, ਗੁਰਜੀਤ ਸਿੰਘ ਝੱਬਰ, ਰਮਨਦੀਪ ਸਿੰਘ ਜਟਾਨਾ,ਸੁਖਜਿੰਦਰ ਪਾਲ ਕੌਰ,ਸਰੋਜ ਰਾਣੀ  ਹਾਜ਼ਰ ਸਨ।

Post a Comment

0 Comments