67 ਵੀਆ ਸੂਬਾ ਪੱਧਰੀ ਹੈਂਡਬਾਲ ਕੁੜੀਆਂ ਦੇ ਹੋਏ ਗਹਿਗੱਚ ਮੁਕਾਬਲੇ

 67 ਵੀਆ ਸੂਬਾ ਪੱਧਰੀ ਹੈਂਡਬਾਲ ਕੁੜੀਆਂ ਦੇ ਹੋਏ ਗਹਿਗੱਚ ਮੁਕਾਬਲੇ


ਬਠਿੰਡਾ 7 ਨਵੰਬਰ ਚੀਫ ਬਿਊਰੋ 

ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ 67 ਵੀਆ ਰਾਜ ਪੱਧਰੀ ਸਕੂਲੀ ਖੇਡਾਂ ਹੈਂਡਬਾਲ ਅੰਡਰ 19 ਕੁੜੀਆਂ ਦੇ ਮੁਕਾਬਲੇ ਅੱਜ ਸ਼ੁਰੂ ਹੋਏ।

   ਇਹਨਾਂ ਖੇਡ ਮੁਕਾਬਲਿਆਂ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਉਹਨਾਂ ਲਈ ਜਿੱਤ ਦੀ ਕਾਮਨਾ ਕੀਤੀ।

      ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਅੱਜ ਹੋਏ ਲੀਗ ਮੁਕਾਬਲਿਆਂ ਵਿੱਚ ਸੰਗਰੂਰ ਨੇ ਫਰੀਦਕੋਟ ਨੂੰ 9-8 ਨਾਲ, ਮਾਨਸਾ ਨੇ ਰੋਪੜ ਨੂੰ 8-0 ਨਾਲ, ਲੁਧਿਆਣਾ ਨੇ ਮਲੇਰਕੋਟਲਾ ਨੂੰ 20-0 ਨਾਲ, ਜਲੰਧਰ ਨੇ ਸ਼੍ਰੀ ਫ਼ਤਹਿਗੜ੍ਹ ਸਾਹਿਬ ਨੂੰ 9-8 ਨਾਲ, ਮੋਹਾਲੀ ਨੇ ਬਠਿੰਡਾ ਨੂੰ 18-12 ਨਾਲ, ਫਾਜ਼ਿਲਕਾ ਨੇ ਬਰਨਾਲਾ ਨੂੰ 7-6 ਨਾਲ, ਪਟਿਆਲਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ 12-7 ਨਾਲ ਹਰਾਇਆ।

 ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮੀਨਾ ਰਾਣੀ, ਪ੍ਰਿੰਸੀਪਲ ਜਗਤਾਰ ਸਿੰਘ ਬਰਾੜ,ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਮਨਦੀਪ ਕੌਰ,, ਲੈਕਚਰਾਰ ਭਿੰਦਰਪਾਲ ਕੌਰ, ਲੈਕਚਰਾਰ ਇਕਬਾਲ ਸਿੰਘ ਅਬਜਰਵਰ, ਲੈਕਚਰਾਰ ਰਮਨਦੀਪ ਸਿੰਘ ਗਿੱਲ, ਲੈਕਚਰਾਰ ਸੁਖਜਿੰਦਰ ਪਾਲ ਸਿੰਘ ਗੋਗੀ, ਲੈਕਚਰਾਰ ਸੁਖਦੇਵ ਸਿੰਘ, ਲੈਕਚਰਾਰ ਕੁਲਵੀਰ ਸਿੰਘ, ਗੁਰਪ੍ਰੀਤ ਸਿੰਘ,ਗੁਰਮੀਤ ਸਿੰਘ ਮਾਨ, ਸੁਰਿੰਦਰ ਸਿੰਗਲਾ, ਰਾਜਪਾਲ ਸਿੰਘ, ਰਾਜਪ੍ਰੀਤ ਕੌਰ, ਰਾਜਵੀਰ ਕੌਰ, ਕਰਮਜੀਤ ਕੌਰ, ਬੇਅੰਤ ਕੌਰ, ਭੁਪਿੰਦਰ ਸਿੰਘ ਤੱਗੜ, ਸੰਦੀਪ ਸ਼ਰਮਾ, ਗੁਰਜੀਤ ਸਿੰਘ ਝੱਬਰ ਹਾਜ਼ਰ ਸਨ।

Post a Comment

0 Comments