ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਜਿੰਦਰ ਪਾਲ ਆਨੰਦ ਨੇ ਜੱਜ ਬਣੀ ਧੀ ਅੰਜਲੀ ਕੌਰ ਦਾ ਕੀਤਾ ਸਨਮਾਨ ।

 ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਜਿੰਦਰ ਪਾਲ ਆਨੰਦ ਨੇ ਜੱਜ ਬਣੀ ਧੀ ਅੰਜਲੀ ਕੌਰ ਦਾ ਕੀਤਾ ਸਨਮਾਨ ।


ਬਰਨਾਲਾ,31,ਅਕਤੂਬਰ (ਕਰਨਪ੍ਰੀਤ ਕਰਨ
 

- ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ ,ਐਡਵੋਕੇਟ ਦੀ ਅਗਵਾਈ ਵਿੱਚ ਐਸੋਸੀਏਸ਼ਨ ਦੀ ਇੱਕ ਟੀਮ ਜਿਸ ਵਿੱਚ ਸਾਰੇ ਜੋਨਲ ਪ੍ਰਧਾਨ ਅਤੇ ਸਾਰੇ ਜਿਲਾ ਪ੍ਰਧਾਨ ਅਤੇ ਮੈਂਬਰ ਸਾਹਿਬਾਨ ਸ਼ਾਮਿਲ ਸਨ, ਹੈਡ ਕਾਂਸਟੇਬਲ ਬਲਕਾਰ ਸਿੰਘ ਦੀ ਧੀ ਅੰਜਲੀ ਕੌਰ ਜੋ ਕਿ ਪਿਛਲੀ ਦਿਨੀ ਜੱਜ ਬਣੀ ਹੈ ਦੇ ਘਰ ਬਰਨਾਲਾ ਪਹੁੰਚੇ ਅਤੇ ਜੱਜ ਬਣੀ ਧੀ ਅੰਜਲੀ ਕੌਰ ਪੁੱਤਰੀ ਹੈਡ ਕਾਂਸਟੇਬਲ ਬਲਕਾਰ ਸਿੰਘ ਦਾ ਸਨਮਾਨ ਕੀਤਾ ,ਸਨਮਾਨ ਵਜੋਂ ਐਸੋਸੀਏਸ਼ਨ ਵੱਲੋਂ ਇੱਕ ਫੁਲਕਾਰੀ ,ਅਤੇ 11 ਹਜ਼ਾਰ ਰੁਪਏ ਦਾ ਨਗਦ ਇਨਾਮ ਬਤੌਰ ਸਨਮਾਨ ਦੇ ਕੇ ਧੀ ਦਾ ਮਾਣ ਵਧਾਇਆ ਤੇ ਸਨਮਾਨ ਕੀਤਾ ਅਤੇ ਸਾਰੇ ਪਰਿਵਾਰ ਨੂੰ ਲੱਡੂ ਖਵਾ ਕੇ ਖੁਸ਼ੀ ਮਨਾਈ। ਪ੍ਰਧਾਨ ਜੀ ਨੇ ਸਾਰੇ ਪਰਿਵਾਰ ਦੀ ਵੀ ਸਰਾਹਨਾ  ਕੀਤੀ ।ਇਥੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਜਿੰਦਰ ਪਾਲ ਆਨੰਦ ਨੇ ਇਹ ਵੀ ਐਲਾਨ ਕੀਤਾ ਕਿ ਪਿਛਲੇ ਦਿਨੀ ਪੁਲਿਸ ਪਰਿਵਾਰਾਂ ਦੀਆਂ ਦੋ ਹੋਰ ਧੀਆਂ ਵੀ ਜੱਜ ਬਣੀਆਂ ਹਨ ।

                                     ਏਐਸਆਈ ਇਕਬਾਲ ਸਿੰਘ ਥਾਣਾ ਨਵਾਂ ਗਰਾਉਂ ਦੀ ਧੀ ਵੀ ਜੱਜ ਬਣੀ ਹੈ ਅਤੇ ਐਸ ਆਈ ਦਲਜੀਤ ਸਿੰਘ ਦੀ ਧੀ ਵੀ ਜੱਜ ਬਣੀ ਹੈ ਆਉਣ ਵਾਲੇ ਦਿਨਾਂ ਵਿੱਚ ਸਾਡੀਆਂ  ਇਹਨਾਂ ਦੋਵਾਂ ਪੁਲਿਸ ਦੀਆਂ ਧੀਆਂ ਨੂੰ ਵੀ ਇਸੇ ਪੈਟਰਨ ਤੇ ਸਨਮਾਨਿਤ ਕੀਤਾ ਜਾਵੇਗਾ ਸ੍ਰੀ ਅਨੰਦ ਨੇ ਇੱਕ ਹੋਰ ਵੱਡੀ ਘੋਸ਼ਣਾ ਵੀ ਕੀਤੀ, ਕਿ ਅੱਜ ਤੋਂ ਬਾਅਦ ,ਪੁਲਿਸ ਪਰਿਵਾਰਾਂ ਦਾ ਕੋਈ ਵੀ ਬੱਚਾ ਜਿਹੜਾ ਮਿਹਨਤ ਕਰਕੇ ਕਿਸੇ ਵੀ ਸਰਕਾਰੀ ਮਹਿਕਮੇ ਵਿੱਚ ਬਤੌਰ ਗਜਟਿਡ ਅਫਸਰ ਭਰਤੀ ਹੋਵੇਗਾ ,ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਉਹ ਖੁਦ ਉਸ ਨੂੰ ਸਨਮਾਨਿਤ ਕਰਨ ਲਈ ਐਸੋਸੀਏਸ਼ਨ ਦੀ ਕੋਰ ਕਮੇਟੀ ਨੂੰ ਨਾਲ ਲੈ ਕੇ  ਉਸਦੇ ਘਰ ਜਾਣਗੇ ਅਤੇ ਇਕ ਲੱਖ ਰੁਪਏ ਦਾ ਕੈਸ਼ ਅਵਾਰਡ ਦੇ ਕੇ ਉਸਨੂੰ ਸਨਮਾਨਿਤ ਕਰਨਗੇ। ਧੀਆਂ ਨੇ ਸਮਾਜ ਦੀ ਇੱਥੇ ਇਸ ਮਿਥ ਨੂੰ ਤੋੜਿਆ ਹੈ ,ਕਿ ਪੁਲਿਸ ਮੁਲਾਜ਼ਮਾਂ ਦੇ ਬੱਚੇ ਪੜ੍ਹਾਈ ਨਹੀਂ ਕਰਦੇ ਅਤੇ ਨਲਾਇਕ ਹੁੰਦੇ ਹਨ  ।ਇਸ ਲਈ ਇਹ ਪਰੰਪਰਾ ਐਸੋਸੀਏਸ਼ਨ ਨੇ ਸ਼ੁਰੂ ਕੀਤੀ ਹੈ। ਇਸ ਨਾਲ ਪੰਜਾਬ ਪੁਲਿਸ ਦੇ ਬੱਚਿਆਂ ਨੂੰ ਪ੍ਰੇਰਣਾ  ਮਿਲੇਗੀ ਅਤੇ ਉਹ ਹੋਰ ਮਿਹਨਤ ਕਰਕੇ ਪੜ੍ਹਾਈ ਕਰਕੇ ਵੱਖ-ਵੱਖ ਮਹਿਕਮਿਆਂ ਵਿੱਚ ਗਜ਼ਟਿਡ ਅਫਸਰ ਭਰਤੀ ਹੋਣ ਲਈ ਮਿਹਨਤ ਕਰਨਗੇ ।ਇਸ ਤੋਂ ਬਾਅਦ ਸ੍ਰੀ ਰਜਿੰਦਰ ਪਾਲ ਅਨੰਦ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਆਪਣੀ ਸਾਰੀ ਟੀਮ ਨਾਲ ਸ਼ਹੀਦ ਹੌਲਦਾਰ ਦਰਸ਼ਨ ਸਿੰਘ ਦੇ ਭੋਗ ਤੇ ਗੁਰਦੁਆਰਾ ਸਾਹਿਬ ਗਏ ਜਿੱਥੇ ਜਾ ਕੇ ਉਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਪਰਿਵਾਰ ਦੀਆਂ ਮੰਗਾਂ ਮਨਵਾਉਣ ਲਈ ਲਈ ਉਹਨਾਂ ਨੇ ਡੀ ਸੀ ਸਾਹਿਬਾਂ ਬਰਨਾਲਾ ਦੁਆਰਾ ਇੱਕ ਮੈਮੋਰੰਡਮ ਵੀ ਸਰਕਾਰ ਨੂੰ ਦਿੱਤਾ ਹੈ ਅਤੇ ਖਾਸ ਕਰਕੇ ਸ਼ਹੀਦ ਹੈਡ ਕੌਸਟੇਬਲ ਦਰਸ਼ਨ ਸਿੰਘ ਦੀ ਬੇਟੀ ਨੂੰ ਜੋ ਕਿ ਗ੍ਰੈਜੂਏਟ ਹੈ ਨੂੰ ਜਲਦੀ ਤੋਂ ਜਲਦੀ ਮਹਿਕਮਾ ਪੁਲਿਸ ਵਿੱਚ ਬਤੌਰ ਸਬ ਇੰਸਪੈਕਟਰ ਭਰਤੀ ਕਰਨ ਲਈ ਬੇਨਤੀ ਕੀਤੀ

Post a Comment

0 Comments