ਸ਼ਰਾਬ ਠੇਕੇਦਾਰਾਂ ਵਲੋਂ ਹਰ ਵਾਰ ਸਥਿਤੀ ਡਾਵਾਂਡੋਲ ਦਾ ਢੋਲ ਵਜਾਉਣਾ ਹਜ਼ਮ ਨਹੀਂ ਹੁੰਦਾ
ਖੁਦ ਠੇਕੇਦਾਰਾਂ ਵਲੋਂ ਸ਼ਰਾਬ ਬਾਰ ਰਾਹੀਂ 30 ਐੱਮ.ਐੱਲ 60 ਐੱਮ.ਐੱਲ ਦੀਆਂ ਚੁਸਕੀਆਂ ਰਾਹੀਂ ਘਾਟੇ ਪੂਰੇ ਕਰਨ ਦੀ ਕਵਾਇਦ ਜਾਰੀ
ਬਰਨਾਲਾ,9 ,ਨਵੰਬਰ/ਕਰਨਪ੍ਰੀਤ ਕਰਨ /-ਪੰਜਾਬ ਸਰਕਾਰ ਵੱਲੋਂ ਸਾਲ 2023 -24 ਲਈ ਪੰਜਾਬ ਦੇ ਸ਼ਰਾਬ ਠੇਕੇਦਾਰਾਂ ਨੂੰ ਹਰ ਸਾਲ ਟੈਂਡਰ ਪ੍ਰਕਿਰਿਆ ਰਾਹੀਂ ਕਰੋੜ ਰੁਪਏ ਵਿੱਚ ਅਲਾਟ ਕੀਤੇ ਜਾਂਦੇ ਹਨ ਤੇ ਠੇਕੇ ਲੈਣ ਲਈ ਸਾਰੇ ਪੰਜਾਬ ਦੇ ਗਰੁੱਪ ਇਕ ਦੂਜੇ ਤੋਂ ਵੱਧ ਚੜ ਕੇ ਜਿਲਾ ਸ਼ਰਾਬ ਠੇਕੇ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੀਆਂ ਪੂਰੀ ਵਾਹ ਲਈ ਜਾਂਦੀ ਹੈ ਤੇ ਸਰਕਾਰ ਵਲੋਂ ਮਨਾਏ ਜਾਂਦੇ ਸਮਾਗਮ ਚ ਦਸਵਾਂ ਦਸੌਂਦ ਵੀ ਖੁੱਲ ਕੇ ਪਾਉਂਦੇ ਹਨ ! ਪਰੰਤੂ ਹੁਣ ਬਰਨਾਲਾ ਦੇ ਕੁਝ ਠੇਕੇਦਾਰਾਂ ਵਲੋਂ ਬਾਹਰੋਂ ਆਉਂਦੀ 2 ਨੰਬਰ ਦੀ ਸ਼ਰਾਬ ਦਾ ਢਿੰਡੋਰਾ ਪਿੱਟਦੀਆਂ ਘਾਟਾ ਹੀ ਸਿੱਧ ਕੀਤਾ ਜਾਂਦਾ ਹੈ ਜਦੋਂ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਡਿਕਹੂੰ ਨੂੰ ਹੋਰ ਹੁੰਦੇ ਹਨ ਖੁਦ ਠੇਕੇਦਾਰਾਂ ਵਲੋਂ ਸ਼ਰਾਬ ਬਾਰ ਰਾਹੀਂ 30 ਐੱਮ.ਐੱਲ 60 ਐੱਮ.ਐੱਲ ਦੀਆਂ ਚੁਸਕੀਆਂ ਰਾਹੀਂ ਘਾਟੇ ਪੂਰੇ ਕਰਨ ਦੀ ਕਵਾਇਦ ਜਾਰੀ ਉਹਨਾਂ ਵਲੋਂ ਦਰਸਾਈ ਹਕੀਕਤ ਤਹਿਤ ਲਗਦਾ ਅਗਲੇ ਵਰ੍ਹੇ ਲਈ ਮਿੱਥੇ ਟੀਚੇ ਨੂੰ ਸ਼ਾਇਦ ਬੂਰ ਪੈਣਾ ਸੰਭਵ ਨਹੀਂ !
ਪੰਜਾਬ ਭਰ ਤੋਂ ਪਿਛਲੀ ਟਰਮ ਵਿੱਚ ਸਰਕਾਰ ਨੇ ਆਪ ਭਾਵੇਂ ਆਬਕਾਰੀ ਵਿਭਾਗ ਰਾਹੀਂ ਚੰਗਾ ਮੁਨਾਫ਼ਾ ਸ਼ੋ ਹੁੰਦਾ ਹੈ ਪ੍ਰੰਤੂ ਸ਼ਰਾਬ ਦੇ ਕਾਰੋਬਾਰ ਚ ਆਈ ਮੰਦੀ ਕਾਰਣ ਜਿੱਥੇ ਹੁਣ ਬਰਨਾਲਾ ਚ ਠੇਕਿਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਕੀਤੇ ਵੱਧ ਹੈ ਚ ਜਿਸ ਵਿਚੋਂ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪ੍ਰਤਿ ਮਹੀਨਾ ਸਰਕਾਰ ਨੂੰ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਅਦਾਇਗੀ ਨਾ ਹੋਣ ਅਤੇ ਇਕ ਵਿੰਗ ਕਮਾਊ ਪੁੱਤ ਸਮਾਂ ਸ਼ਰਾਬ ਦੇ ਕਾਰੋਬਾਰ ਨੂੰ ਵੀ ਹੁਣ ਸ਼ਰਾਬ ਠੇਕੇ ਦਾਰਾਂ ਦੀ ਮਾੜੀ ਹਾਲਤ ਦਰਸਾਉਂਦੀਆਂ ਸਰਕਾਰ ਵਲੋਂ ਮਤਰੇਈ ਮਾਂ ਵਾਲਾ ਸਲੂਕ ਦੱਸਿਆਂ ਜਾਂਦਾ ਕਿੰਨਾ ਕੁ ਜਾਇਜ਼ ਹੈ ਸੂਬਾ ਸਰਕਾਰ ਵੱਲੋਂ ਇੱਕਠਾ ਕੀਤਾ ਜਾਂਦਾ ਰੈਵੀਨਿਊ ਟੀਚਾ ਵੀ ਡਾਂਵਾਂਡੋਲ ਵਾਲੀ ਸਥਿਤੀ 'ਚ ਹੈ ਅਤੇ ਭਰੋਸੇਯੋਗ ਸੂਤਰਾਂ ਤਹਿਤ ਮੁਕਾਬਲੇਬਾਜੀ ਚ ਅੰਦਰਖਾਤੇ ਗੈਰ ਕਾਨੂੰਨੀ ਵਿਕਦੀ ਸ਼ਰਾਬ ਵੱਡਾ ਖੋਰਾ ਹੈ ਵਪਾਰ ਨੂੰ ਬਚਾਉਣ ਲਈ ਸਰਕਾਰ ਲਈ ਧਿਆਨ ਨਹੀਂ ਦੇ ਰਹੀ ਜਦੋਂ ਕਿ ਆਬਕਾਰੀ ਵਿਭਾਗ ਦੇ ਕਰਮਚਾਰੀ ਆਪਣੇ ਆਪ ਨੂੰ ਦਿਨ ਰਾਤ ਮੁਸਤੈਦ ਦਸਦਿਆਂ ਕਿ ਰਸੂਖਦਾਰ ਰਾਜਨੀਤਕ ਅੰਦਰਲੀਆਂ ਮੋਰੀਆਂ ਤਹਿਤ ਬਲੈਕੀਆਂ ਦੇ ਹੌਸਲੇ ਵਧੇ ਹਨ ਜਦੋਂ ਕਿ ਨਜਾਇਜ ਵਿਕਦੀ ਸ਼ਰਾਬ ਨੂੰ ਨੱਥ ਪਾਉਣ ਲਈ ਠੇਕਦਾਰਾਂ ਦਾ ਆਪਣਾ ਸਟਾਫ ਮੁਸਤੈਦੀ ਨਾਲ ਕਈ ਚਾਲੂ ਭੱਠੀਆਂ ,ਹਰਿਆਣਾ ਰਾਜਸਥਾਨ ਮਾਰਕਾ ਸ਼ਰਾਬ ,ਅਤੇ ਤਸਕਰਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਚੁੱਕੇ ਹਨ
0 Comments