ਬਿਨਾ ਸਪਰੇਅ ਰੂੜੀ ਦੀ ਖਾਦ ਨਾਲ ਤਿਆਰ ਸਬਜ਼ੀਆਂ ਵੇਚਦਾ ਹੈ -ਭੋਲਾ ਫਰਵਾਹੀ

 ਬਿਨਾ ਸਪਰੇਅ ਰੂੜੀ ਦੀ ਖਾਦ ਨਾਲ ਤਿਆਰ ਸਬਜ਼ੀਆਂ ਵੇਚਦਾ ਹੈ -ਭੋਲਾ ਫਰਵਾਹੀ 


ਬਰਨਾਲਾ/ 25 ਨਵੰਬਰ/ਕਰਨਪ੍ਰੀਤ ਕਰਨ /ਭੋਲਾ ਸਿੰਘ ਹੈ ਤੇ ਫਰਵਾਹੀ ਪਿੰਡ ਦਾ ਰਹਿਣ ਵਾਲਾ ਹੈ। ਇਹ ਰੋਜ਼ਾਨਾ ਸਾਮੀ ਤਿੰਨ ਵਜੇ ਤੋ ਲੈਕੇ ਬਰਨਾਲਾ ਦੇ ਧਨੌਲਾ ਰੋਡ ਬਿਜਲੀ ਬੋਰਡ ਦੇ ਸਾਹਮਣੇ ਆਸਥਾ ਕਲੋਨੀ ਦੇ ਕਾਰਨਰ ਤੇ ਆਪਣੇ ਟਰੈਕਟਰ ਤੇ ਬਿਲਕੁਲ ਤਾਜੀ ਸਬਜ਼ੀ ਲਿਆ ਕੇ ਵੇਚਦਾ ਹੈ, ਇਹ ਬਿਨਾ ਸਪਰੇਅ ਰੂੜੀ ਦੀ ਖਾਦ ਨਾਲ ਸਬਜੀ ਤਿਆਰ ਕਰਦਾ ਹੈ। ਦਿਨੇ 12 ਤੋਂ ਇੱਕ ਵਜੇ ਵਿਚਕਾਰ ਤੋੜ ਕੇ ਤਾਜੀ ਤਾਜੀ ਸਬਜ਼ੀ ਤਿੰਨ ਵਜੇ ਇਥੇ ਲੈਕੇ ਆ ਜਾਂਦਾ ਹੈ। ਭੋਲਾ ਸਿੰਘ ਨੇ ਕਿਹਾ ਠੇਕੇ ਦੇ ਰੇਟ ਅਸਮਾਨ ਤੇ ਹਨ ਖਰਚੇ ਮਸਾਂ ਪੂਰੇ ਹੁੰਦੇ ਹਨ ਬਾਕੀ ਯੂ ਪੀ ਬਿਹਾਰ ਸਬਜ਼ੀ ਦੀਆਂ ਰੇਹੜੀਆਂ ਜ਼ਿਆਦਾ ਹੋਣ ਕਾਰਨ ਪੰਜਾਬੀ ਬਾਈ ਵੀ ਧਿਆਨ ਨਹੀਂ ਦਿੰਦੇ ਕਈ ਵਾਰੀ ਬਚ ਜਾਂਦੀ ਹੈ ਜਾਂ ਘੱਟ ਰੇਟ ਤੇ ਬੇਚਨੀ ਪੈਂਦੀ ਹੈ ਧਨੌਲਾ ਰੋਡ ਤੋ ਲੰਘਣ ਵਾਲੇ ਤੇ ਬਰਨਾਲਾ ਲੋਕਲ ਵਾਲੇ ਵੀਰ ਇਸਤੋਂ ਜਰੂਰ ਸਬਜੀ ਖਰੀਦੋ ਤਾਂ ਕਿ ਪੰਜਾਬੀ ਭਰਾਵਾਂ ਦੀ ਮੱਦਦ ਕਰ ਸਕੀਏ।

Post a Comment

0 Comments