ਗਾਇਕ ਹਰਪ੍ਰੀਤ ਸਫ਼ਰੀ ਜੀ ਦੀ ਸੁਰੀਲੀ ਆਵਾਜ ਵਿਚ ਗੁਰੂ ਨਾਨਕ ਜੀ ਧਾਰਮਿਕ ਟਰੈਕ ਹੋਇਆ ਰਿਲੀਜ਼

 ਗਾਇਕ ਹਰਪ੍ਰੀਤ ਸਫ਼ਰੀ ਜੀ ਦੀ ਸੁਰੀਲੀ ਆਵਾਜ ਵਿਚ ਗੁਰੂ ਨਾਨਕ ਜੀ ਧਾਰਮਿਕ ਟਰੈਕ  ਹੋਇਆ ਰਿਲੀਜ਼


ਹੁਸ਼ਿਆਰਪੁਰ - 27 ਨਵੰਬਰ ਹਰਪ੍ਰੀਤ ਬੇਗਮਪੁਰੀ 
 ਸ਼੍ਰੋਮਣੀ ਕਵੀ ਅਤੇ ਪੰਜਾਬ ਰਾਜ ਦੇ ਕਵੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫ਼ਰੀ ਜੀ ਦੇ ਪੋਤਰੇ ਗਾਇਕ ਹਰਪ੍ਰੀਤ ਸਫ਼ਰੀ ਜੀ ਦੀ ਸੁਰੀਲੀ ਆਵਾਜ ਵਿਚ ਗੁਰੂ ਨਾਨਕ ਜੀ ਧਾਰਮਿਕ ਟਰੈਕ  ਹੋਇਆ ਰਿਲੀਜ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗਾਇਕ ਹਰਪ੍ਰੀਤ ਸਫ਼ਰੀ ਜੀ ਨੇ ਦਸਿਆ  ਇਹ ਧਾਰਮਿਕ ਟਰੈਕ ਕੈਰੇਟਿਵ ਮੀਡੀਆ ਰਿਕਾਰਡ ਕੰਪਨੀ ਵਲੋਂ  26 ਨਵੰਬਰ 2023 ਨੂੰ ਰਿਲੀਜ਼ ਕੀਤਾ ਗਿਆ ਹੈ,ਇਸ ਧਾਰਮਿਕ ਟਰੈਕ ਦੇ ਗੀਤਕਾਰ ਸਰਦਾਰ ਹਰਿੰਦਰਪਾਲ ਸਿੰਘ ਸਫ਼ਰੀ ਜੀ ਹਨ, ਡਾਇਰੈਕਟਰ ਜੀਵਨ ਹੀਰ ਲੁਧਿਆਣਾ ਜੀ, ਪਰੋਡਿਊਸਰ ਮਨਦੀਪ ਸਿੰਘ ਲੁਧਿਆਣਾ ਜੀ , ਮਿਊਜ਼ਿਕ ਡਾਇਰੈਕਟਰ ਸੌਰਵ ਸੈਣੀ ਲੁਧਿਆਣਾ ਜੀ ਹਨ,   ਗਾਇਕ ਹਰਪ੍ਰੀਤ ਸਫ਼ਰੀ ਜੀ ਦਾ ਜਨਮ ਜ਼ਿਲਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਵਿਚ ਪੈਂਦੇ ਪਿੰਡ ਬੋਦਲ ਗਰਨਾ ਵਿਖ਼ੇ ਪਿਤਾ ਸਰਦਾਰ ਹਰਿੰਦਰਪਾਲ ਸਿੰਘ ਜੀ ਅਤੇ ਮਾਤਾ ਗੁਰਬਖ਼ਸ਼ ਕੌਰ ਜੀ ਦੀ ਕੁੱਖੋਂ ਹੋਇਆ,ਤੁਹਾਨੂੰ ਦੱਸ ਦਈਏ ਕਿ 

ਗਾਇਕ ਹਰਪ੍ਰੀਤ ਸਫ਼ਰੀ ਜੀ ਨੇ 23 ਸਾਲ ਦੀ ਉਮਰ ਵਿਚ ਕਈ ਪੰਜਾਬੀ ਫਿਲਮਾਂ ਵਿਚ ਵੀ ਕੰਮ ਕੀਤਾ ਹੈ ਜਿਨ੍ਹਾਂ ਵਿਚ ਪੰਜਾਬੀ ਕਮੇਡੀ ਫਿਲਮ ਇਕ ਭਾਪਾ ਸੋ ਸਿਆਪਾ,ਮਾਮਾ ਵਿਗੜ ਗਿਆ,ਤੇ ਫਿਲਮ ਦਇਆਵਾਨ ਫਿਲਮਾਂ ਬਹੁਤ ਕਾਮਯਾਬ ਹਨ,ਗਾਇਕ ਹਰਪ੍ਰੀਤ ਸਫ਼ਰੀ ਜੀ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਹੈ ਇਸ ਧਾਰਮਿਕ ਟਰੈਕ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕੁਮੈਂਟ ਕਰੋ ਜੀ ਇਹ ਧਾਰਮਿਕ ਟਰੈਕ ਤੁਸੀਂ ਕੈਰੇਟਿਵ ਮੀਡੀਆ ਰਿਕਾਰਡ ਕੰਪਨੀ ਦੀਆਂ ਵੱਖ ਵੱਖ ਸਾਈਡਾ ਤੇ ਸੁਣ ਸਕਦੇ ਹੋ, ਗਾਇਕ ਹਰਪ੍ਰੀਤ ਸਫ਼ਰੀ ਵਲੋਂ ਸਭ ਦਾ ਧੰਨਵਾਦ ਜੀ

Post a Comment

0 Comments