ਬਰਨਾਲਾ ਪ੍ਰਸ਼ਾਸਨ ਨੇ ਪਰਾਲੀ ਜਲਾਉਣ ਖਿਲਾਫ ਅਪਣਾਇਆ ਸਖ਼ਤ ਰੁੱਖ ਡਿਪਟੀ ਕਮਿਸ਼ਨਰ ਮੈਡਮ ਪੂਨਮ ਦੀਪ ਕੌਰ ਤੇ ਐੱਸ ਐੱਸਪੀ ਸੰਦੀਪ ਮਲਿਕ ਪਹੁੰਚੇ ਖੇਤਾਂ ਚ

 ਬਰਨਾਲਾ ਪ੍ਰਸ਼ਾਸਨ ਨੇ ਪਰਾਲੀ ਜਲਾਉਣ ਖਿਲਾਫ ਅਪਣਾਇਆ ਸਖ਼ਤ ਰੁੱਖ ਡਿਪਟੀ ਕਮਿਸ਼ਨਰ ਮੈਡਮ ਪੂਨਮ ਦੀਪ ਕੌਰ ਤੇ ਐੱਸ ਐੱਸਪੀ ਸੰਦੀਪ ਮਲਿਕ ਪਹੁੰਚੇ ਖੇਤਾਂ  


ਬਰਨਾਲਾ, 8 ਨਵੰਬਰ/ਕਰਨਪ੍ਰੀਤ ਕਰਨ 

 - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਰਨਾਲਾ ਪ੍ਰਸ਼ਾਸਨ ਨੇ ਪਰਾਲੀ ਜਲਾਉਣ ਖਿਲਾਫ ਸਖ਼ਤ ਰੁੱਖ ਅਪਣਾਉਂਦਿਆਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਦਾ ਗਠਨ ਕੀਤਾ ਹੈ ਜਿਹੜੇ ਕਿ ਲਗਾਤਾਰ ਜ਼ਿਲ੍ਹੇ ਵਿਚ ਇੱਕਠੇ ਗਸ਼ਤ ਕਰਨਗੀਆਂ ਅਤੇ ਪਰਾਲੀ ਨੂੰ ਜਲਾਉਣ ਸਬੰਧੀ ਕੇਸਾਂ ਉੱਤੇ ਠੱਲ ਪਾਉਣਗੀਆਂ।ਬਰਨਾਲਾ ਪ੍ਰਸ਼ਾਸਨ ਵਲੋਂ ਪਰਾਲੀ ਜਲਾਉਣ ਖਿਲਾਫ ਸਖ਼ਤ ਰੁੱਖ ਲੈਕੇ  ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਤੇ ਐੱਸ ਐੱਸਪੀ ਸੰਦੀਪ ਮਲਿਕ ਏਕ੍ਸਨ ਮੂਡ ਲੈਕੇ ਖੇਤਾਂ ਚ ਪਹੁੰਚੇ 

     ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਬੁਲਾਈ ਅਹਿਮ ਬੈਠਕ ਇਸ ਸਬੰਧੀ ਦੱਸਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ 13 ਕਲੱਸਟਰ ਅਫ਼ਸਰ ਅਤੇ 79 ਨੋਡਲ ਅਫ਼ਸਰ ਤਾਇਨਾਤ ਹਨ ਜਿਨ੍ਹਾਂ ਵੱਲੋਂ ਨਿਰੰਤਰ ਕਿਸਾਨਾਂ ਨਾਲ ਇਸ ਸਬੰਧੀ ਕੰਮ ਕੀਤਾ ਜਾ ਰਿਹਾ ਹੈ । ਜ਼ਿਲ੍ਹਾ ਪੁਲਿਸ ਮੁੱਖੀ ਸੰਦੀਪ ਮਲਿਕ ਸਮੇਤ  ਜ਼ਿਲ੍ਹੇ ਵਿਚ ਕੁੱਲ 11 ਐੱਸ. ਐਚ. ਓ. ਹਨ ਜਿਨ੍ਹਾਂ ਨੂੰ ਕਲੱਸਟਰ ਅਫ਼ਸਰ ਨਾਲ ਤਾਇਨਾਤ ਕੀਤਾ ਗਿਆ ਹੈ । ਹੁਣ ਪੁਲਿਸ ਅਤੇ ਪ੍ਰਸ਼ਾਸਨ ਮਿਲਕੇ ਪਿੰਡਾਂ 'ਚ ਪਰਾਲੀ ਜਲਾਉਣ ਖਿਲਾਫ ਕਾਰਵਾਈ ਕਰਨਗੇ।

ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਉਨ੍ਹਾਂ ਪਿੰਡਾਂ ਦੇ ਵੇਰਵੇ ਇਨ੍ਹਾਂ ਟੀਮਾਂ ਨਾਲ ਸਾਂਝੇ ਕੀਤੇ ਜਾਣ ਦੀ ਹਦਾਇਤ ਕੀਤੀ ਗਈ  ਜਿਹੜੇ ਖੇਤਾਂ ਚੋਂ ਵਾਢੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਉਨ੍ਹਾਂ ਉੱਤੇ ਖਾਸ ਨਜ਼ਰ ਰੱਖੀ ਜਾਵੇ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ।

           ਜ਼ਿਲ੍ਹਾ ਪੁਲਿਸ ਮੁੱਖੀ ਸੰਦੀਪ ਮਲਿਕ ਨੇ ਆਦੇਸ਼ ਦਿੱਤੇ ਕਿ ਸਾਰੇ ਪੁਲਿਸ ਅਫ਼ਸਰ ਅਤੇ ਕਰਮਚਾਰੀ ਨਿਰੰਤਰ ਪਿੰਡਾਂ ਦਾ ਦੌਰਾ ਕਰਨ ਅਤੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਨ। ਉਨ੍ਹਾਂ ਕਿਹਾ ਕਿ ਲੋੜ  ਪੈਣ ਉੱਤੇ ਸਰਕਾਰੀ ਨਿਰਦੇਸ਼ਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ।ਇਸ ਮੌਕੇ ਸਾਰੇ ਸੀਨੀਅਰ ਪੁਲਿਸ ਅਤੇ ਸਿਵਲ ਅਧਿਕਾਰੀ ਹਾਜ਼ਰ ਸਨ । ਉਨ੍ਹਾਂ ਨਾਲ ਕਲੱਸਟਰ ਅਫ਼ਸਰ, ਪੁਲਿਸ ਦੀਆਂ ਤਿੰਨ ਅਤੇ ਹੋਰ ਲੋਕ ਵੀ ਹਾਜ਼ਰ ਸਨ ।

Post a Comment

0 Comments