ਬਾਜੇਵਾਲਾ ਵਿਖੇ ਵਿਸ਼ਵਕਰਮਾ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ, ਵਿਸ਼ਵਕਰਮਾ ਮੰਦਰ ਦਾ ਸ਼ੈਡ ਅਤੇ ਪਿੰਡ ਵਾਸੀਆਂ ਦੀਆਂ ਮੰਗਾਂ ਛੇਤੀ ਹੋਣਗੀਆਂ ਪੂਰੀਆਂ -ਬਨਾਵਾਲੀ
ਗੁਰਜੀਤ ਸ਼ੀਂਹ
ਸਰਦੂਲਗੜ੍ਹ 13 ਨਵੰਬਰ ਪਿੰਡ ਬਾਜੇਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਵਿਸ਼ਵਕਰਮਾ ਦਾ ਪਵਿੱਤਰ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਿਸਤਰੀ ਭਰਾਵਾਂ ਵੱਲੋਂ ਨਗਰ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਕੀਰਤਨੀ ਜਥੇ ਵੱਲੋਂ ਕਿਰਤ ਦੇ ਦਾਤਾ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ । ਇਸ ਮੌਕੇ ਸਰਦੂਲਗੜ੍ਹ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਇਸ ਸਮਾਗਮ ਵਿੱਚ ਪਹੁੰਚ ਕੇ ਜਿੱਥੇ ਸਮੁੱਚੇ ਭਾਈਚਾਰੇ ਨੂੰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉੱਥੇ ਉਹਨਾਂ ਨੇ ਕਮੇਟੀ ਵੱਲੋਂ ਰੱਖੀ ਮੰਗ ਤੇ ਵਿਸ਼ਵ ਕਰਮਾ ਮੰਦਰ ਉੱਪਰ ਸੈਡ ਬਣਾਉਣ ਲਈ ਵੀ ਐਲਾਨ ਕੀਤਾ।ਪਿੰਡ ਵਾਸੀਆਂ ਵੱਲੋਂ ਰੱਖੀਆਂ ਵੱਖ-ਵੱਖ ਮੰਗਾਂ ਤੇ ਵਿਸਵਾਸ ਦਵਾਇਆ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀਆਂ ਸਾਂਝੀਆਂ ਅਤੇ ਜਾਇਜ ਮੰਗਾਂ ਛੇਤੀ ਹੀ ਪੂਰੀਆਂ ਕਰਨਗੇ। ਵਿਸ਼ਵਕਰਮਾ ਕਮੇਟੀ ਵੱਲੋਂ ਐਮਐਲਏ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਸਿਰੋਪਾਓ ਪਾ ਕੇ ਸਨਮਾਨ ਵੀ ਕੀਤਾ।ਉਹਨਾਂ ਜਗਬੀਰ ਸਿੰਘ ਮੈਂਬਰ ਦੇ ਘਰ ਪੁੱਜ ਕੇ ਨਵ ਜੰਮੇ ਪੋਤੇ ਦੀ ਖੁਸ਼ੀ ਚ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਧਾਨ ਤਰਸੇਮ ਸਿੰਘ, ਉਪ ਪ੍ਰਧਾਨ ਬਾਰਾਂ ਸਿੰਘ,ਰਾਜੂ ਸਿੰਘ, ਕੁਲਦੀਪ ਸਿੰਘ, ਗੁਰਸੇਵਕ ਸਿੰਘ ਮਿਸਤਰੀ, ਸੁਖਵਿੰਦਰ ਸਿੰਘ ਨਿੱਕਾ,ਹਰਮੀਤ ਸਿੰਘ,ਬਲਵੀਰ ਸਿੰਘ, ਗੋਰਾ ਸਿੰਘ, ਜਗਬੀਰ ਸਿੰਘ, ਬਿੰਦਰ ਸਿੰਘ, ਮੱਖਣ ਸਿੰਘ,ਸਰਪੰਚ ਪੋਹਲੋਜੀਤ ਸਿੰਘ ਸਾਬਕਾ ਚੇਅਰਮੈਨ ਸਰਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਨਗਰ ਨਿਵਾਸੀ ਹਾਜ਼ਰ ਸਨ।
0 Comments